ਸਟੇਟਸ ਦੀਆਂ ਡਰੱਗ ਟੈਸਟਿੰਗ ਸ਼ਰਤਾਂ ਫ਼ੈਡਰਲ ਕਾਨੂੰਨਾਂ ਤੋਂ ਵੱਖਰੀਆਂ

Reviewing drug testing requirements as state laws highly conflict with federal regulations
Reviewing drug testing requirements as state laws highly conflict with federal regulations

ਸਟੇਟ ਦੇ ਡੀਪਾਰਟਮੈਂਟ ਆਫ਼ ਲੇਬਰ ਵੱਲੋਂ ਪਾਸ ਕੀਤੇ ਕਾਨੂੰਨ ਅਨੁਸਾਰ ਮੈਰਵਾਅਨਾ ਟੈਸਟ ਪੌਜ਼ਿਟਿਵ ਹੋਣ ਤੇ ਕੰਮ ਤੋਂ ਕੱਢੇ ਜਾਣ ਜਾਂ ਮੁਲਤਵੀ ਕਰ ਦਿੱਤੇ ਜਾਣ ਤੱਕ ਦੇ ਜੁਰਮਾਨੇ ਕਰਨ ਨੂੰ ਫਰਵਰੀ ਤੋਂ ਲਾਗੂ ਕਰ ਦਿੱਤਾ ਜਾਣਾ ਹੈ। ਦੂਜੇ ਪਾਸੇ ਮੈਨੇ ਮੋਟਰ ਟਰਾਂਸਪੋਰਟ
ਐਸੋਸੀਏਸ਼ਨ ਵੱਲੋਂ ਨਵੇਂ ਪਾਸ ਹੋਏ ਕਾਨੂੰਨ ਸਟੇਟ ਅਤੇ ਫੈਡਰਲ ਕਾਨੂੰਨਾਂ ਵਿੱਚਅੰਤਰ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ਮੈਨੇ
ਮੋਟਰ ਟਰਾਂਸਪੋਰਟ ਐਸੋਸੀਏਸ਼ਨ (ਐਮ ਐਮ ਟੀ ਏ) ਦੇ ਵੀ ਪੀ ਟਿਮ ਡੋਇਲ ਦਾ ਕਹਿਣਾ ਸੀ ਕਿ ਅਸੀਂ ਇਸ ਨੂੰ ਸਿੱਧਾ ਤੇ ਸ਼ਪਸ਼ਟ ਲਫ਼ਜ਼ਾਂ ਵਿੱਚ ਕਹਿੰਦੇ ਹਾਂ ਕਿ ਤੁਸੀਂ ਕੋਈ ਵੀ ਬਿਜਨੈਸ ਵਾਹਨ ਚਲਾਉਣ ਵੇਲੇ ਮੈਰਵਾਨਾ ਦੀ ਵਰਤੋਂ ਨਹੀਂ ਕਰ ਸਕਦੇ। ਐਮ ਐਮ ਟੀ ਏ ਐਮੇਰਿਕਨ ਟਰੱਕਿੰਗ ਐਸੋਸੀਏਸ਼ਨਜ਼ ਦੀ ਇੱਕ ਸਹਿ ਜਥੇਬੰਦੀ ਹੈ ਜਿਸ ਨੇ ਹਾਲ ਵਿੱਚ ਹੀ ਆਪਣੇ ਪਾਰਟ ਬੀਅਰਰ ਅਤੇ ਸਟੇਟ
ਵਿੱਚ ਕੰਮ ਕਰਦੇ ਡਰਾਈਵਰ ਵੱਲੋਂ ਆਈਆਂ ਦੋ ਇਨਕੁਆਰੀਜ਼ ਨੂੰ ਹੱਥ ਵਿੱਚ ਲਿਆ ਸੀ ਜਿਨਾਂ ਬਾਰੇ ਕਾਨੂੰਨ ਵਿੱਚ ਭੰਬਲਭੂਸੇ ਦੀ ਸਥਿੱਤੀ ਉਤਪੰਨ ਹੋ ਗਈ ਸੀ। ਡੋਇਲ ਨੇ ਦੱਸਿਆ ਕਿ ਸਾਨੂੰ ਡਰਾਈਵਰ ਫੋਨ ਕਰਕੇ ਪੁੱਛਦੇ ਹਨ ਕਿ ਸਾਡੇ ਕੋਲ ਵੀਡ ਰੱਖਣ ਦਾ ਅਧਿਕਾਰਿਤ ਕਾਰਡ ਹੈ ਤੇ ਕੀ ਮੈਂ ਇਸ ਦੀ ਵਰਤੋਂ ਕਰਕੇ ਡਰਾਈਵਿੰਗ ਕਰ ਸਕਦਾ ਹਾਂ? ਤੇ ਸਾਡਾ ਜੁਆਬ ਹੁੰਦਾ ਹੈ ਕਿ ਨਹੀਂ
ਕਿਉਂਕਿ ਕਾਰਡ ਹੋਣ ਦਾ ਮਤਲਬ ਨਸ਼ੇ ਦਾ ਸੇਵਨ ਕਰਕੇ ਡਰਾਈਵਿੰਗ ਕਰਨਾ ਬਿਲਕੁਲ ਨਹੀਂ ਹੈ। ਵਰਨਣਯੋਗ ਹੈ ਕਿ ਮੈਨੇ ਅੱਠ ਸਟੇਟਾਂ ਵਿੱਚੋਂ ਇੱਕ ਹੈ ਜਿਨਾਂ ਨੇ ਵੀਡ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਰਾਹ ਖੋਲ੍ਹੇ ਹੋਏ ਹਨ। ਇਥੇ ਮੈਰਵਾਨਾ ਦੀਆਂ ਪ੍ਰਚੂਨ ਦੁਕਾਨਾਂ ਹਨ ਜਿਥੋਂ ਚਾਹਵਾਨ ਖ੍ਰੀਦ ਕੇ ਇਸ ਦਾ ਸੇਵਨ ਕਰ ਸਕਦੇ ਹਨ ਜਦ ਕਿ 29 ਵੱਖ ਵੱਖ ਸਟੇਟਾਂ ਵਿੱਚ ਇਸ ਦੀ ਮੈਡੀਕਲ ਵਰਤੋਂ ਲਈ ਖੁੱਲ੍ਹ ਹੈ। ਵੈਸਟਰਨ ਸਟੇਟਸ ਟਰੱਕਿੰਗ ਐਸੋਸੀਏਸ਼ਨ ਦੇ ਜੋਇ ਰਾਜਕੋਵੈਕਜ ਦਾ ਕਹਿਣਾ ਸੀ ਕਿ ਸਰਕਾਰੀ ਕਾਨੂੰਨ ਅਨੁਸਾਰ ਹਰੇਕ ਡਰਾਈਵਰ ਨੂੰ ਮੈਡੀਕਲ ਟੈਸਟ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਰੀਜ਼ਲਟ ਪਾਜ਼ਿਟਿਵ ਆਉਣ ਤੇ ਸਿੱਖਿਆ ਕਲਾਸਾਂ ਅਟੈਂਡ ਕਰਨੀਆਂ ਪੈਂਦੀਆਂ ਹਨ। ਅਜਿਹਾ ਹੀ ਕਾਨੂੰਨ ਟਰੱਕਾਂ ਵਲਿਆਂ ਤੋਂ ਬਿਨਾਂ ਪਾਈਪ ਲਾਈਨਜ਼, ਵੇਸਲ ਐਡਮਨਿਸਟੇਟਰਾਂ, ਕੈਰੀਅਰਜ਼
ਲਈ ਵੀ ਇੱਕ ਜਿਹੜਾ ਹੀ ਹੈ। ਵੈਸਟਰਨ ਸਟੇਟਸ ਅਨੁਸਾਰ ਕੈਲੀਫੋਰਨੀਆ, ਓਰੇਜੋਨ, ਵਾਸ਼ਿੰਗਟਨ, ਅਤੇ ਨੇਵੈਡਾ ਵਿੱਚ ਨਸ਼ੇ ਸੇਵਨ ਤੇ ਕੋਈ ਪਾਬੰਧੀ ਨਹੀਂ ਜਦ ਕਿ ਮੈਨੇ ਵਿੱਚ ਅਜਿਹਾ ਨਹੀਂ ਹੋ ਸਕਦਾ। ਰਾਜਕੋਵੈਕਜ਼ ਅਨੁਸਾਰ ਕੈਲੀਫੋਰਨੀਆਂ ਦੇ ਅਰਬਨ ਇਲਾਕਿਆਂ ਵਿੱਚ ਇਸ ਦੇ ਵਿਰੁੱਧ ਆਵਾਜ਼ ਉਠਾਈ ਜਾ ਰਹੀ ਹੈ ਅਤੇ ਸੈਨ ਫਰਾਂਸਿਸਕੋ ਵਿੱਚ ਟਰੱਕ ਡਰਾਈਵਰਾਂ ਜਾਂ ਹੋਰ ਡਰਾਈਵਰਾਂ ਦਾ ਟੈਸਟ ਲੈਣ ਦੀ ਕੋਈ ਇਜ਼ਾਜ਼ਤ ਨਹੀਂ ਹੈ ਪਰ ਅਜਿਹਾ ਹੋਣਾ ਨਹੀਂ ਚਾਹੀਦਾ। ਤੁਸੀਂ ਪਾਰਟੀ ਕਰੋ, ਜੋ ਵੀ ਜੀਅ ਕਰ ਦਾ ਹੈ ਕਰੋ ਪਰ
ਇੱਕ ਗੱਲ ਸਾਫ਼ ਹੈ ਕਿ ਤੁਸੀਂ ਟਰੱਕ ਨਹੀਂ ਚਲਾ ਸਕਦੇ। ਯੂ ਐਸ ਡੀ ਓ ਟੀ ਨੇ 2012 ਵਿੱਚ ਰੀਫਰੈਂਡਮ ਮਗਰੋਂ ਇੱਕ ਮੀਮੋ ਜਾਰੀ ਕੀਤਾ ਸੀ ਜਿਸ ਰਾਹੀਂ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਵਿੱਚ ਕਾਨੂੰਨੀ ਮੈਰੀਵਾਨਾ ਵਿੱਚ ਨੂੰ ਇੱਕ ਪਾਸੇ ਰੱਖਦੇ ਹੋਏ ਟਰੱਕ ਓਪਰੇਟਰਾਂ ਦੇ ਡਰਾਈਵਿੰਗ ਮੌਕੇ ਇਸ ਦੀ ਵਰਤੋਂ ਤੇ ਪਾਬੰਧੀ ਲਗਾਈ ਗਈ ਸੀ। ਬਾਕੀ ਸਟੇਟਾਂ ਵਿੱਚ ਵੀ ਨਵੰਬਰ 2016 ਵਿੱਚ ਵੋਟਿੰਗ ਮਗਰੋਂ ਯੂ ਐਸ ਡਾਟ ਦੀ ਇਨਕੁਐਰੀ ਦੇ ਸੰਬੰਧ ਵਿੱਚ ਮੁੜ ਇਸ ਮਹੀਨੇ ਤੱਕ ਅਜੇ ਕੁਝ ਵੀ ਨਹੀਂ ਬਦਲਿਆ। ਇਸ ਸੰਬੰਧੀ ਕੋਈ ਵੀ ਤਬਦੀਲੀ ਵਾਈ੍ਹਟ ਹਾਊਸ ਵਿਚਲੇ ਨੈਸ਼ਨਲ ਡਰੱਗ ਕੰਟਰੌਲ ਪਾਲਿਸੀ ਦਫ਼ਤਰ ਦੇ ਫੈਸਲੇ ਮਗਰੋਂ ਹੀ ਹੋਵੇਗੀ। ਰਾਜਕੋਵੈਕਜ਼ ਅਨੁਸਾਰ ਸਟੇਟਸ ਵਿੱਚ ਇੰਟਰਸਟੇਟ ਉੱਤੇ ਆਜ਼ਾਦਾਨਾ ਡਰਾਈਵਿੰਗ ਕਰਦੇ ਕਾਨੂੰਨੀ ਮੈਰਵਾਨਾ ਰੱਖਣ ਵਾਲੇ ਡਰਾਈਵਰਾਂ ਨੂੰ ਵੀ ਫੈਡਰਲ ਰੈਂਡਮ ਟੈਸਟ ਵਿੱਚੋਂ ਪਾਰ ਹੋਣਾ ਹੀ ਪਵੇਗਾ। ਫ਼ੈਡਰਲ ਵੱਲੋਂ ਸਾਰੇ ਸਟੇਟਸ ਨੂੰ ਹਦਾਇਤਾਂ ਹਨ ਕਿ ਨਿਰਧਾਰਿਤ ਸ਼ਰਤਾਂ ਅਨੁਸਾਰ 26,000 ਪੌਂਡ ਤੋਂ ਵੱਧ ਭਾਰ ਵਾਲੇ ਟਰੱਕਾਂ ਦੇ ਡਰਾਈਵਰਾਂ ਨੂੰ ਡਰੱਗ ਟੈਸਟ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਪਵੇਗਾ।