ਸ਼ਿਪਿੰਗ ਪੈਟਰਿਨ ਦੇ ਇੱਕਸਾਰ ਨਾ ਹੋਣ ਕਾਰਨ ‘ਪੀਕ ਸੀਜ਼ਨ’ ਪ੍ਰਭਾਵਿਤ ਹੋਇਆ

450

ਕਮਰਸ ਫਰੇਟ ਦੇ ਚੱਲਣ ਨਾਲ ਟਰੱਕਿੰਗ ਉਦਯੋਗ ਨੂੰ ਵੀ ਵਾਹਵਾ ਫ਼ਰਕ ਪਿਆ ਹੈ ਜਦ ਕਿ ਸ਼ਿਪਿੰਗ ਪੈਟਰਿਨ ਦੇ ਇੱਕਸਾਰ ਨਾ ਹੋਣ ਕਾਰਨਪੀਕ ਸੀਜ਼ਨਪੇਸ਼ਗੋਈ ਕੋਈ ਬਹੁਤੇ ਮਾਅਨੇ ਨਹੀਂ ਰੱਖਦੀ। ਮਾਡਰਨ ਮੈਟੀਰੀਅਲ ਹੈਂਡਲਿੰਗ ਮੈਗਾਜ਼ੀਨ ਦੀ ਰਿਪੋਰਟ ਅਨੁਸਾਰ ਮੈਨੂਫ਼ੈਕਚਰਾਂ ਦੁਆਰਾ ਲੰਬੇ ਸਮੇਂ ਤੱਕ ਵਾਧੂ ਇਨਵੈਂਟੋਰੀ ਰੱਖਣ ਕਰਕੇ ਇਨਵੈਂਟਰੀ ਟੋ ਸੇਲਜ਼ ਅਨੁਪਾਤ ਵਿੱਚ ਗਿਰਾਵਟ ਆਈ ਹੈ। ਮੈਗਾਜ਼ੀਨ ਅਨੁਸਾਰ ਆਵਾਜਾਈ ਅਤੇ ਲਾਜਿਸਟਿਕਸ ਰਿਪੋਰਟਾਂ ਵਾਚਨ ਤੇ ਪਤਾ  ਲੱਗਾ ਹੈ ਕਿ ਇਸ ਸਭ ਕਾਸੇ ਨਾਲ ਸ਼ਿਪਿੰਗ ਪੈਟਰਨ ਡਗਮਗਾ ਗਿਆ ਹੈ ਜਿਸ ਦੀ ਮਤਾਰਾ ਮਹੀਨਾਵਾਰ ਅੱਡੋਅੱਡ ਹੈ।

ਪ੍ਰਭਾਵਿਤ ਹੋਇਆ ਹੈ। ਸਮੁੱਚੇ ਰੂਪ ਵਿੱਚ ਵੇਖੀਏ ਤਾਂ ਟਰਾਂਸਪੋਰਟ ਖ਼ੇਤਰ ਵਿੱਚ ਮੁਨਾਫ਼ਾ ਘਟਿਆ ਹੈ ਜਦ ਕਿ ਈਂਧਨ ਦੀਆਂ ਕੀਮਤਾਂ ਵਧੀਆਂ ਹਨ। ਏਟੀ ਕੀਰਨੀ ਦੇ ਪ੍ਰਿੰਸੀਪਲ ਅਤੇ ਸਟੇਟ ਆਫ਼ ਲਾਜਿਸਟਿਕਸ ਰਿਪੋਰਟ ਦੇ ਲੇਖਕ ਸੀਨ ਮੋਨੈਹਨ ਨੇ ਕਿਹਾ ਕਿ ਟਰੱਕਿੰਗ ਖ਼ੇਤਰ ਵਿੱਚ ਟਨਾਂ ਹਿਸਾਬ ਉਤਰਾਅ ਚੜਾਅ ਆ ਰਹੇ ਹਨ ਅਤੇ ਟਰੱਕਲੋਡ ਸੈਕਟਰ ਵਿੱਚ ਕੰਟਰੈਕਟ ਰੇਟ 2016 ਨਾਲੋਂ ਬਹੁਤ ਜ਼ਿਆਦਾ ਘੱਟ ਹਨ। ਇਸ ਖ਼ੇਤਰ ਵਿੱਚ ਟਰੱਕਲੋਡ ਦੀ ਮੰਗ ਕੁਝ ਘਟੀ ਹੈ ਜਦ ਕਿ ਕੰਟਰੈਕਚੂਅਲ ਕੀਮਤਾਂ ਵਧੀਆਂ ਹਨ। ਇਸ ਵੇਲੇ ਦੇ ਬਿਜਨੈੱਸ ਨੂੰ ਸ਼ਿਪਰਜ ਦੀ ਮਾਰਕੀਟ ਕਿਹਾ ਜਾ ਸਕਦਾ ਹੈ ਅਤੇ ਜੇ ਇਸ ਸਾਲ ਕੋਈ ਪੀਕ ਸੀਜ਼ਨ ਹੋਇਆ ਵੀ ਤਾਂ ਇਹ ਨਵੰਬਰ ਵਿੱਚ ਹੋਣ ਦੀ ਆਸ ਹੈ। ਪਿੱਟ ਓਹੀਓ ਦੇ ਮੁੱਖੀ ਚੁੱਕ ਹੈਮੇਲ ਦਾ ਕਹਿਣਾ ਹੈ ਕਿ ਮੈਂ ਯਕੀਨ ਨਾਲ ਤੇ ਨਹੀਂ ਕਹਿ ਸਕਦਾ ਪਰ ਪੀਕ ਸੀਜ਼ਨ ਹੁਣ ਬੀਤੇ ਦੀ ਗੱਲ ਹੈ ਜਦ ਕਿ ਫ਼ੇਡੈਕਸ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰਰੀ ਅਫ਼ਸਰ ਤੇ ਮੁੱਖੀ ਫ਼ਰੇਡ ਸਮਿੱਥ ਅਨੁਸਾਰ ਈਕਮਰਸ ਦੀ ਚੜ੍ਹਤ ਹੋਣ ਕਾਰਨ ਸਾਡੇ ਕਈ ਯੂਨਿਟ ਬੰਦ ਹੋ ਗਏ ਹਨ ਅਤੇ ਇਨਵੈਸਟਰਜ਼ ਨਾਲ ਹਾਲ ਵਿੱਚ ਹੀ ਹੋਈ ਕਾਨਫਰੰਸ ਵਿੱਚ ਸਾਡੀ ਸਹਿਮਤੀ ਨਹੀਂ ਬਣ ਸਕੀ। ਉਸ ਦਾ ਕਹਿਣਾ ਸੀ ਕਿ ਕੰਪਨੀ ਦੇ ਇਤਿਹਾਸ ਵਿੱਚ ਬਹੁਤ ਵਧੀਆ ਪੀਕ ਸੀਜ਼ਨ ਆਉਂਦੇ ਰਹੇ ਹਨ ਜਦੋਂ ਅਸੀਂ ਆਪਣੀਆਂ ਸ਼ਰਤਾਂ ਤੇ ਸੇਵਾਵਾਂ ਦਿੰਦੇ ਰਹੇ ਹਨ ਅਤੇ ਹੁਣ ਵੀ ਕੰਪਨੀ ਦੇ ਨੀਤੀ ਘਾੜੇ ਆਪਣੇ ਕੰਮਾਂ ਵਿੱਚ ਜੁੱਟੇ ਹੋਏ ਹਨ। ਗਾਹਕਾਂ ਦੀ ਵਧੇਰੇ ਮੰਗ ਅਤੇ ਵਧੀਆ ਸਪਲਾਈ ਚੇਨ ਦੀ ਕਾਰਗੁਜ਼ਾਰੀ ਨਾਲ ਇਨਵੈਂਟੋਰੀ ਘੱਟ ਗਈ ਸੀ ਜਿਹੜੀ ਕਿ 2016 ਦੇ ਅੱਧ ਤੋਂ ਪੀਕ ਸੀਜ਼ਨ ਮਗਰੋਂ ਹੇਠਾਂ ਚਲੀ ਆ ਰਹੀ ਹੈ।