ਸ਼ਿਪਰਜ਼ ਲਈ ਹਾਲਾਤ ਸੁਧਰ ਰਹੇ ਹਨ

ਸ਼ਿਪਰਜ਼ ਲਈ ਹਾਲਾਤ ਸੁਧਰ ਰਹੇ ਹਨ
ਸ਼ਿਪਰਜ਼ ਲਈ ਹਾਲਾਤ ਸੁਧਰ ਰਹੇ ਹਨ

ਅਮਰੀਕਣ ਸ਼ਿਪਰਜ਼ ਦੇ ਜੂਨ ਮਹੀਨੇ ਤੋਂ ਹਾਲਾਤ ਸੁਧਰਨੇ ਸ਼ੁਰੂ ਹੋਏ ਹਨ ਪਰ ਇਹਨਾਂ ਮੂਹਰੇ ਅਜੇ ਵੀ ਵਾਤਾਵਰਣ ਚੋਣੌਤੀਆਂ ਭਰਿਆ ਹੈ। ਐਫ ਟੀ ਆਰ ਦੇ ਸ਼ਿਪਰਜ਼ ਕੰਡੀਸ਼ਨਜ਼ ਇਨਡੈਕਸ (ਐ ਸੀ ਆਈ) ਨੇ ਜੂਨ ਮਹੀਨੇ ਇਸ ਦਾ ਉਭਾਰ 9.5 ਦੱਸਿਆ ਸੀ ਜਿਹੜਾ ਪਿਛਲੇ ਮਹੀਨੇ ਨਾਲੋਂ 3 ਪੋਇੰਟ ਉਪਰ ਸੀ ਪਰ ਹੁਣ ਮੁੜ ਇਸ ਦੇ ਮੰਦੇ ਹੋਣ ਦੀ ਗੱਲ ਕੀਤੀ ਹੈ। ਐਫ ਟੀ ਆਰ ਨੇ ਸੁਝਾਇਆ ਹੈ ਕਿ ਇਸ ਦੇ ਬਾਵਜੂਦ ਰੇਟ ਅਜੇ ਵੀ ਵਧੇ ਹਨ ਵਿਸ਼ੇਸ਼ ਕਰਕੇ ਟਰੱਕ ਲੋਡ ਸੈਕਟਰ ਵਿੱਚ ਇਹ ਵਾਧਾ ਨਿਰੰਤਰ ਜਾਰੀ ਹੈ। ਇਸ ਸਾਲ ਸ਼ਿਪਿੰਗ ਕੀਮਤਾਂ 12% 2017 ਤੋਂ ਵੱਧ ਕਿਆਸੀਆਂ ਗਈਆਂ ਹਨ ਜਦ ਕਿ 2019 ਵਿੱਚ ਇਹਨਾਂ ਵਿੱਚ 6% ਹੋਰ ਵਾਧੇ ਦੀ ਆਸ ਦਰਸਾਈ ਗਈ ਹੈ। ਐਫ ਟੀ ਆਰ ਦੇ ਰੇਲ ਤੇ ਇੰਟਰਮਾਡਲ ਦੇ ਉਪ-ਮੁੱਖੀ ਟਾਡ ਟਰਾਂਨਾਉਸਕੀ ਦਾ ਕਹਿਣਾ ਸੀ ਕਿ ਭਾਵੇਂ ਰੇਲ ਤੇ ਟਰੱਕਲੋਡ ਸੈਕਟਰ ਵਿੱਚ ਕੀਮਤਾਂ ਸਥਿਰ ਹਨ ਪਰ ਅਜੇ ਉਸ ਮੁਕਾਮ ਤੇ ਨਹੀਂ ਅੱਪੜੀਆਂ ਜਿਥੇ ਸ਼ਿਪਰਜ਼ ਆਸ ਕਰਦੇ ਸਨ। ਸ਼ਿਪਰਜ਼ ਨੂੰ ਮੌਜੂਦਾ ਸਮੇਂ ਦੀ ਸਰਵਿਸ ਦੇ ਬਰਕਾਰ ਰਹਿਣ ਦੀ ਆਸ ਰੱਖਣੀ ਚਾਹੀਦੀ ਹੈ ਜਿਹੜੀ ਕਿ ਬਾਕੀ ਸਾਲ ਦੇ ਬਚਦੇ ਸਮੇਂ ਦੌਰਾਨ ਰਹੇਗੀ।