ਵੱਡੇ ਨਿੱਜੀ ਫਲੀਟ ਡਰਾਈਵਰਾਂ ਨੂੰ ਅਨਪੇਡ ਬਰੇਕਾਂ ਲਈ ਵੱਡਾ ਮੁਆਵਜ਼ਾ ਦੇਣਗੇ

ਵੱਡੇ ਨਿੱਜੀ ਫਲੀਟ ਡਰਾਈਵਰਾਂ ਨੂੰ ਅਨਪੇਡ ਬਰੇਕਾਂ ਲਈ ਵੱਡਾ ਮੁਆਵਜ਼ਾ ਦੇਣਗੇ
ਵੱਡੇ ਨਿੱਜੀ ਫਲੀਟ ਡਰਾਈਵਰਾਂ ਨੂੰ ਅਨਪੇਡ ਬਰੇਕਾਂ ਲਈ ਵੱਡਾ ਮੁਆਵਜ਼ਾ ਦੇਣਗੇ

ਇੱਕ ਸਨ ਫਰਾਂਸਿਸਕੋ ਫ਼ੈਡਰਲ ਕੋਰਟ ਨੇ ਫਰਿਟੋ-ਲੇਅ ਇੰਕ ਵਿਰੁੱਧ $6.5 ਮਿਲੀਅਨ ਦੇ ਮੁਆਵਜ਼ੇ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਹਿਤ 254 ਡਰਾਈਵਰਾਂ ਨੂੰ $18,377 ਹਰੇਕ ਨੂੰ ਅਨਪੇਡ ਤਨਖ਼ਾਹ ਤੇ ਬਰੇਕਾਂ ਦੇ ਮਿਲਣਗੇ। ਯੂ ਐਸ ਮੈਜਿਸਟਰੇਟ ਜੈਕਏਲਾਈਨ ਸਕਾਟ ਕੋਰਲੀ ਨੇ 4 ਮਈ ਨੂੰ ਫ਼ੇਅਰ ਲੇਬੋਰ ਸਟੈਂਡਰਡਜ਼ ਕੇਸ ਵਿੱਚ ਅੰਤਿਮ ਪ੍ਰਵਾਨਗੀ ਦਿੱਤੀ। ਇਹ ਦੋਹਾਂ ਲਈ ਇੱਕ ਕੁਲੈਕਟਿਵ ਐਕਸ਼ਨ ਵਜੋਂ ਲਿਆਂਦਾ ਗਿਆ ਸੀ ਜਿਸ ਤਹਿਤ ਗੈਰਹਾਜ਼ਰ ਪਾਰਟੀ ਵਿਰੁੱਧ ਲਾਅਸੂਟ ਕੀਤਾ ਜਾ ਸਕਦਾ ਸੀ ਅਤੇ ਆਟੋਮੈਟੀਕਲੀ ਇੱਕ ਕਲਾਸ ਐਕਸ਼ਨ ਹੋਣਾ ਸੀ। ਇਹ ਕੇਸ ਕੋਰਟ-ਆਰਡਰਡ ਪੇਅ-ਆਊਟਸ ਦੀ ਇੱਕ ਹਾਈ-ਪ੍ਰੋਫ਼ਾਈਲ ਉਦਾਹਰਣ ਹੈ ਜਿਹੜੀ 2014 ਦੀ ਨੌਵੀਂ ਸਰਕਟ ਕੋਰਟ ਆਫ਼ ਅਪੀਲਜ਼ ਦੇ ਫੈਸਲੇ ਅਧੀਨ ਸੁਣਾਇਆ ਗਿਆ ਜਿਸ ਅਧੀਨ ਕੈਰੀਅਰਜ਼ ਲਈ  ਕੈਲੇਫੋਰਨੀਆ ਵਿੱਚ ਮੀਲ-ਬਰੇਕਸ ਅੇ ਅਨ-ਪੇਅਡ ਰੈਸਟ ਬਰੇਕਾਂ ਲਈ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਗਿਆ ਸੀ। ਕਾਂਗਰਸ ਵਿਚਲੇ ਲਾਅਮੇਕਰ ਇਹ ਕੋਸ਼ਿਸ਼ ਕਰ ਰਹੇ ਹਨ ਕਿ ਨੌਵੀਂ ਸਰਕਟ ਡਿਸੀਜ਼ਨ ਦੇ ਪੇਅਆਊਟਸ ਨੂੰ ਰੋਕਿਆ ਜਾਵੇ ਜਿਸ ਅਧੀਨ ਕੈਰੀਅਰਜ਼ ਨੂੰ ਸਟੇਟ-ਲਾਜ਼ਮੀਕਰਨ ਬਰਕਾਂ ਤੋਂ ਕੁਝ ਛੋਟ ਦਿੱਤੀ ਜਾਵੇ। ਟੈਕਸਸ ਅਧਾਰਿਤ ਫਰਿਟੋ-ਲੇਅ ਵੱਲੋਂ ਅਜੇ ਇਸ ਫੈਸਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਤਿੰਨ ਸਾਲ ਪੁਰਾਣੇ ਕੇਸ ਵਿੱਚ ਉਕਤ ਕੰਪਨੀ ਦੀ ਮਾਪਾ ਕੰਪਨੀ ਪੇਪਸੀਕੋ ਇੰਕ ਅਤੇ ਇਸ ਦੀ ਪ੍ਰਾਈਵੇਟ ਫਲੀਟ, ਐਫ ਐਲ ਟਰਾਂਸਪੋਰਟੇਸ਼ਨ ਇੰਕ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਡਰਾਈਵਰਾਂ ਨੂੰ ਮੀਲਾਂ ਅਤੇ ਕੁਝ ਕੇਸਾਂ ਵਿੱਚ ਪਹਿਲਾਂ ਨਿਰਧਾਰਿਤ ਦਰਾਂ ਅਨੁਸਾਰ ਮੁਆਵਜ਼ਾ ਅਦਾ ਕੀਤਾ ਗਿਆ। ਕੋਰਲੀ ਨੇ ਇੰਕਸ਼ਾਫ਼ ਕੀਤਾ ਕਿ ਪਲੇਨਟਿੱਫਸ ਨੂੰ ਲੋਡ ਦੇ ਉਡੀਕ ਸਮੇਂ ਅਤੇ ਮਸ਼ਨਰੀ ਇੰਸਪੈਕਸ਼ਨ ਤੇ ਫਿਊਲਿੰਗ ਲਈ ਅਦਾਇਗੀ ਨਹੀਂ ਕੀਤੀ ਗਈ। ਇਹਨਾਂ ਕੰਪਨੀਆਂ ਕੋਲ ਇੱਕ ਬਿਜ਼ਨੈੱਸ ਨੀਤੀ ਨਿਰਧਾਰਿਤ ਹੈ ਅਤੇ ਪ੍ਰਤੀਦਿਨ ਪੰਜ ਘੰਟਿਆਂ ਤੋਂ ਵੱਧ ਕੰਮ ਕਰਨ ਵਾਲਿਆਂ ਨੂੰ 30 ਮਿੰਟ ਖਾਣੇ ਦੇ ਸਮੇਂ ਦੀ ਅਤੇ ਸਾਢੇ ਤਿੰਨ ਘੰਟਿਆਂ ਤੋਂ ਉਪਰ ਕੰਮ ਕਰਨ ਵਲਿਆਂ ਲਈ 10 ਮਿੰਟ ਦੀ ਬਰੇਕ ਦੇਣੀ ਹੁੰਦੀ ਹੈ। ਚਾਰ ਨਾਮਜ਼ਦ ਪਲੇਨਟਿਫਜ਼ ਨੂੰ ਉਹਨਾਂ ਦੇ ਸਮੇਂ ਅਤੇ ਕੰਪਨੀ ਨੂੰ ਫਾਇਦਾ ਪਹੁੰਚਾਉਣ ਲਈ ਕੀਤੇ ਯਤਨਾਂ ਲਈ ਵਧੇਰੇ ਅਦਾਇਗੀ ਕੀਤੀ ਜਾਵੇਗੀ। ਦੋ ਅਜੇ ਵੀ ਫਰਿਟੋ-ਲੇਅ ਅਤੇ ਲੀਡ ਪਲੇਨਟਿਫ $15,000 ਪ੍ਰਤੀ ਵਿਅਕਤੀ ਵਾਧੂ ਪ੍ਰਾਪਤ ਕਰਨਗੇ ਜਦ ਕਿ ਚੌਥਾ $10,000 ਵਾਧੂ ਪ੍ਰਾਪਤ ਕਰੇਗਾ। ਅਦਾਲਤ ਨੇ $1.63 ਮਿਲੀਅਨ ਅਟਾਰਨੀਆਂ ਦੀ ਫੀਸ, $37,457 ਅਦਾਲਤੀ ਖ਼ਰਚੇ ਅਤੇ $11,386 ਸੈਟਲਮੈਂਟ ਐਡਮਨਿਸਟਰੇਟਰ ਨੂੰ ਅਦਾ ਕਰਨ ਦਾ ਹੁਕਮ ਵੀ ਦਿੱਤਾ।