ਲਵ’ਜ਼ ਵੱਲੋਂ 2018 ਦੌਰਾਨ 40 ਨਵੀਂਆਂ ਲੋਕੇਸ਼ਨਾਂ ਖੋਲ੍ਹਣ ਦੀ ਯੋਜਨਾ

Love’s Plans 40 New locations During 2018
Love’s Plans 40 New locations During 2018

ਲਵ’ਜ਼ ਟਰੈਵਲ ਸਟਾਪਸ ਵੱਲੋਂ 2017 ਵਿੱਚ 36 ਲੋਕੇਸ਼ਨਾਂ ਐਡ ਕਰਨ ਮਗਰੋਂ 2018 ਦੌਰਾਨ 40 ਨਵੀਂਆਂ ਲੋਕੇਸ਼ਨਾਂ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਬੀਤੇ ਪੰਜ ਸਾਲਾਂ ਦੌਰਾਨ ਇਸ ਟਰੱਕ ਸਟਾਪ ਚੇਨ ਵੱਲੋਂ 147 ਨਵੇਂ ਟਰੱਕ ਸਟਾਪ ਖੋਲ੍ਹੇ ਗਏ ਹਨ। ਉਹਨਾਂ ਵੱਲੋਂ ਇਸ ਸਾਲ ਨਵੀਂਆਂ ਲੋਕੇਸ਼ਨਾਂ ਖੋਲ੍ਹਣ ਦੀ ਲੜੀ ਅਧੀਨ ਹਜ਼ਾਰਾਂ ਹੀ ਪਾਰਕਿੰਗ ਥਾਂਵਾਂ ਹੋਰ ਵਿਕਸਤ ਹੋ ਜਾਣਗੀਆਂ। ਕੰਪਨੀ ਵੱਲੋਂ ਆਪਣੀਆਂ ਬਹੁਤੀਆਂ ਲੋਕੇਸ਼ਨਜ਼ ਉੱਤੇ ਆਟੋਮੇਟਡ ਸ਼ਾਵਰਜ਼, 42 ਹੋਰ ਲਾਂਡਰੀ ਲੋਕੇਸ਼ਨਾਂ ਅਤੇ ਤਿੰਨ ਲਵ’ਜ਼ ਹਾਸਪੀਟਲਿਟੀ ਹੋਟਲ ਨਵੇਂ ਸਾਲ ਵਿੱਚ ਖੋਲ੍ਹਣ ਦੀ ਯੋਜਨਾਂ ਹੈ। ਇਸ ਸਾਰੇ ਅਮਲ ਦੌਰਾਨ 2,500 ਨਵੀਂਆਂ ਨੌਕਰੀਆਂ ਈਜ਼ਾਦ ਹੋਣਗੀਆਂ। ਇਸ ਦੇ ਨਾਲ ਹੀ ਸਿਲੈਕਟ ਸਪੀਡਕੋ ਲੋਕੇਸ਼ਨਾਂ ਉੱਤੇ ਲਾਈਟ ਮਕੈਨੀਕਲ ਕੰਮ ਵੀ ਹੋ ਸਕੇਗਾ।