ਰੋਕਣਯੋਗ ਜਾਂ ਨਹੀਂ? ਰੈਡ-ਲਾਈਟ ਸਪਰਿੰਟਰ ਵੱਲੋਂ ਟਰੱਕ ਦਾ ਪਿਛਵਾੜਾ ਭੰਨ੍ਹਿਆ

Preventable or not Red-light sprinter slams truck's backside
Preventable or not Red-light sprinter slams truck's backside

ਮੱਗਵੰਪ ਪਾਰਕਵੇਅ ਦੇ ਨਾਥਬਾਂਡ ਉੱਤੇ ਦੁਪਿਹਰ ਦੇ ਸਮੇਂ ਬਾਰਸ਼ ਪੈ ਰਹੀ ਸੀ, ਜਦ ਜੌਹਨ ਡੋਇ ਆਪਣੀ ਸੀਟ ਤੇ ਬੈਠਾ ਟਰੱਕ-ਟਰੇਲਰ ਨੂੰ ਮੋੜਨ ਦੀ ਤਾਕ ਵਿੱਚ ਸੀ ਕਿ ਉਹ ਪੀਅਰਲ ਪੀਜ਼ਾ ਪੈਲੇਸ ਦੇ ਪਾਰਕਿੰਗ ਲਾਟ ਵਿੱਚ ਜਾ ਸਕੇ। ਜਿਥੋਂ ਉਹ ਵੈਜੀਟੇਰੀਅਨ ਪੀਜ਼ਾ ਅਤੇ ਪੋਪ ਲੈਣ ਦੀ ਤਮੰਨਾ ਰੱਖਦਾ ਸੀ। ਉਹਨੇ ਲੰਬੀ ਉਡੀਕ ਪਿਛੋਂ ਮੋੜ ਕੱਟਣਾ ਸ਼ੁਰੂ ਕੀਤਾ। ਠੀਕ ਉਸ ਸਮੇਂ ਸਾਊਥ ਬਾਂਡ ਪਾਥ ਉੱਤੇ ਬੇਟਸੀ ਬਿੱਬਲ ਨੇ ਆਪਣੇ ਨੀਲੇ ਰੰਗ ਦੇ ਟਰਾਂਸ ਐਮ ਫਾਰਮੁੱਲਾ 350, ਦਾ ਐਕਸੀਲੇਟਰ ਪੂਰੀ ਤਰਾਂ ਨੱਪ ਕੇ ਲਾਈਟਾਂ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਕਰਾਸਿੰਗ ਵੇਲੇ ਬਿੱਬਲ ਦਾ ਵਾਅਹਨ ਡੋਇ ਦੇ ਟਰੇਲਰ ਦੇ ਪਿੱਛਲੇ ਹਿੱਸੇ ਨੂੰ ਬੁਰੀ ਤਰਾਂ ਭੰਨ ਤੋੜ ਗਿਆ। ਬਿੱਬਲ ਉਸ ਵੇਲੇ ਆਪਣੀ ਕਲੋਜ਼ਿੰਗ ਸਪੀਡ ਦਾ ਅਨੁਮਾਨ ਤੋਂ ਅਸਮਰੱਥ ਰਹੀ ਤੇ ਡੋਇ ਦੇ ਟਰੇਲਰ ਦੇ ਪਿਛਲੇ ਸੱਜੇ ਪਾਸੇ ਟਕਰਾ ਗਈ। ਭਾਵੇਂ ਉਸ ਨੂੰ ਕੋਈ ਸੱਟ ਫੇਟ ਤੇ ਨਹੀਂ ਸੀ ਲੱਗੀ ਪਰ ਜਦ ਪੁਲੀਸ ਮੌਕੇ ‘ਤੇ ਪੁੱਜੀ ਤਾਂ ਡੋਇ ਨੂੰ ਰਾਈਟ-ਆਫ਼-ਵੇਅ ਵਾਲੀ ਗੱਡੀ ਨੂੰ ਯੀਲਡ ਨਾ ਕਰ ਸਕਣ ਦੀ ਟਿਕਟ ਦੇ ਗਈ। ਉਸ ਨੂੰ ਉਹਦੇ ਸੇਫ਼ਟੀ ਡਾਇਰੈਕਟਰ ਵੱਲੋਂ ਵੀ ਰੋਕੇ ਜਾ ਸਕਣ ਵਾਲੇ ਐਕਸੀਡੈਂਟ ਦਾ ਵਾਰਨਿੰਗ ਲੈਟਰ ਵੀ ਮਿਲ ਗਿਆ। ਡੋਇ ਨੇ ਇਸ ਟਿਕਟ ਨੂੰ ਚੁਣੌਤੀ ਦਿੱਤੀ ਅਤੇ ਕੇਸ ਨੈਸ਼ਨਲ ਸੇਫ਼ਟੀ ਕੌਂਸਲ ਦੀ ਐਕਸੀਡੈਂਟ ਰਿਵਿਊ ਕਮੇਟੀ ਅੱਗੇ ਲੱਗਿਆ ਜਿਸ ਵੱਲੋਂ ਆਪਣਾ ਫੈਸਲਾ ਡੋਇ ਦੇ ਹੱਕ ਵਿੱਚ ਦੇ ਦਿੱਤਾ ਪਰ ਉਹ ਬਿੱਬਲ ਦੇ ਸਿਰਫਿਰੇ ਸਨੀਕ ਅਟੈਕ ਲਈ ਕੁਝ ਵੀ ਨਾ ਕਰ ਸਕਿਆ।