ਰਿਟਾਇਰਮੈਂਟ ਕਿਨਾਰੇ ਬੈਠੇ ਕਾਮਿਆਂ ਦੀਆਂ ਮੁਸ਼ਕਲਾਂ ਨਾਲ ਸਿੱਜਣ ਦੀ ਲੋੜ

ਟੋਰਾਂਟੋ (ਹੀਰਾ ਰੰਧਾਵਾ) – ਇਹ ਇੱਕ ਅਟੱਲ ਸਚਾਈ ਹੈ ਕਿ ਕੈਨੇਡੀਅਨ ਟਰੱਕਿੰਗ ਐਡ ਕੋਆਰਡੀਨੇਸ਼ਨਜ਼ ਖ਼ੇਤਰ ਵਿੱਚ ਕਿਸੇ ਵੀ ਹੋਰ ਬਿਜ਼ਨੈੱਸ ਖ਼ੇਤਰ ਨਾਲੋਂ ਵੱਧ ਗਿਣਤੀ ਵਿੱਚ ਕਾਮੇ ਖ਼ਾਸ ਕਰਕੇ ਟਰੱਕ ਡਰਾਈਵਰ ਆਪਣੀ ਉਮਰ ਦੇ ਸੇਵਾ-ਮੁਕਤੀ ਦੇ ਪੜਾਅ ‘ਤੇ ਪਹੁੰਚ ਰਹੇ ਹਨ। ਕੈਨੇਡੀਅਨ ਟਰੱਕਿੰਗ ਅਲਾਇੰਸ ਦੀ ਤਾਜ਼ਾ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਟਰੱਕ ਡਰਾਈਵਰ ਦੀ ਕੰਮ ਕਰਨ ਦੀ ਔਸਤਨ ਨਾਰਮਲ ਉਮਰ 49 ਸਾਲ ਦੀ ਉਮਰ ਗਿਣੀ ਜਾਂਦੀ ਹੈ, ਜਿਹੜੀ ਕਿ ਆਮ ਕਿੱਤਿਆਂ ਨਾਲੋਂ ਸੱਤ ਸਾਲ ਵਧੇਰੇ ਬਣਦੀ ਹੈ। ਨਿਸ਼ਚਿਤ ਤੌਰ ‘ਤੇ ਇਸ ਸਮੱਸਿਆ ਨਾਲ ਸਿੱਝਣ ਦਾ ਸਵਾਲ ਤਾਂ ਉਠੇਗਾ ਹੀ ਕਿ ਕਿਵੇਂ ਟਰੱਕਿੰਗ ਉਦਯੋਗ ਵਿੱਚ ਊਰਜਾ ਭਰਨ ਲਈ ਹੋਰ ਨੌਜਵਾਨਾਂ ਨੂੰ ਟਰੱਕਿੰਗ ਖ਼ੇਤਰ ਵਿੱਚ ਲਿਆਂਦਾ ਜਾਵੇ? ਇਸ ਕੰਮ ਲਈ ਪ੍ਰਤੀਨਿੱਧ ਚਾਹੀਦੇ ਹਨ ਅਤੇ ਇਸ ਕੰਮ ਲਈ ਰਿਟਾਇਰ ਹੋਣ ਜਾ ਰਹੇ ਕਾਮਿਆਂ ਨੂੰ ਰੱਖਿਆ ਜਾ ਸਜਦਾ ਹੈ। ਉਹ ਆਪਣੇ ਜਿੰਦਗ਼ੀ ਭਰ ਦੇ ਤਜਰਬੇ ਨਾਲ ਨਵੇਂ ਲੋਕਾਂ ਨੂੰ ਸਿਖਲਾਈ ਦੇ ਸਕਦੇ ਹਨ ਕਿਉਂਕਿ ਉਹਨਾਂ ਕੋਲ ਕੰਪਨੀ ਅਤੇ ਇਸ ਖ਼ੇਤਰ ਦੀ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਜਿਹੜੀ ਤੁਹਾਡੇ ਬਿਜ਼ਨੈਸ ਲਈ ਊਰਜਾ ਸਰੋਤ ਬਣ ਸਕਦੀ ਹੈ।
ਪਰੋੜ ਕਾਮਿਆਂ ਨਾਲ ਕਈ ਵਾਰ ਟਰੱਕਿੰਗ ਖ਼ੇਤਰ ਵਿੱਚ ਡੀਲ ਕਰਨਾ ਔਖਾ ਹੋ ਜਾਂਦਾ ਹੈ ਕਿਉਂਕਿ ਇਹ ਉਮਰ ਦਾ ਤਕਾਜ਼ਾ ਹੀ ਅਜਿਹਾ ਹੁੰਦਾ ਹੈ ਜਦ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਕਰੀਬ 18 ਤੋਂ 34 ਸਾਲ ਉਮਰ ਗੁੱਟ ਦੇ 4.4 ਫੀਸਦੀ ਲੋਕ ਸਰੀਰਕ ਜਾਂ ਮਾਨਸਿਕ ਅਸਮਰੱਥਾ ਜ਼ਾਹਰ ਕਰਦੇ ਹਨ ਜਦ ਕਿ 45 ਤੋਂ 54 ਸਾਲ ਦੇ ਲੋਕਾਂ ਵਿੱਚ ਇਹ ਦਰ 35.6 ਫੀਸਦੀ ਹੈ। ਹੋ ਸਕਦਾ ਹੈ ਇੰਨੀ ਵੱਡੀ ਗਿਣਤੀ ਤੁਹਾਡੇ ਕੰਮ ਕਾਜ ਨੂੰ ਵੀ ਪ੍ਰਭਾਵਿਤ ਕਰਦੀ ਹੋਵੇ ਅਤੇ ਇਹ ਹੋ ਸਕਦਾ ਹੈ ਕਿ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਨਾ ਹੋਵੇ। ਜਦ ‘ਟਾਪ ਫਲੀਟ ਇੰਪਲੋਇਰ ਪ੍ਰੋਗਰਾਮ’ ਅਧੀਨ ਮਨੁੱਖੀ ਸਰੋਤ ਰਾਹੀਂ ਭਰਤੀ ਕਰਦੀਆਂ ਮਹੱਤਵਪੂਰਨ ਟਰੱਕਿੰਗ ਸੰਸਥਾਵਾਂ ਨੂੰ ਪੁੱਛਿਆ ਗਿਆ ਕਿ ਉਹ ਕੀ ਗਾਰੰਟੀ ਦਿੰਦੇ ਹਨ ਕਿ ਉਹਨਾਂ ਦੇ ਮਾਹਿਰਾਂ ਨੂੰ ਪੂਰੇ ਲਾਭ ਮਿਲਣਗੇ? ਇਸ ਦੇ ਪ੍ਰਤੀਕ੍ਰਮ ਵਜੋਂ ਜੋ ਜੁਆਬ ਮਿਲਿਆ ਉਹਦੇ ਅਨੁਸਾਰ 89 ਫੀਸਦੀ ਦੀ ਰਾਇ ਸੀ ਕਿ ਫਲੀਟਾਂ ਦੀ ਜਿੰਮੇਵਾਰੀ ਹੈ ਕਿ ਕਾਮਿਆਂ ਨੂੰ ਕਾਨੂੰਨ ਅਨੁਸਾਰ ਮਿਲਦੇ ਲਾਭ ਦੇਣ ਜਦ ਕਿ 77 ਫੀਸਦੀ ਕੰਪਨੀਆਂ ਕੋਲ ਕੰਮ ਤੇ ਵਾਪਿਸ ਲਿਆਉਣ ਦਾ ਪ੍ਰਬੰਧ ਹੈ ਅਤੇ 63 ਫੀਸਦੀ ਕੋਲ ਅਪਾਹਜ ਵਿਅਕਤੀਆਂ ਲਈ ਦਫ਼ਤਰ ਹਮੇਸ਼ਾਂ ਖੁੱਲ੍ਹੇ ਰਹਿਣ ਦੀ ਗਾਰੰਟੀ ਸੀ। ਇਸ ਦਾ ਮਤਲਬ ਟੌਪ ਫਲੀਟ ਇੰਪਲਾਇਰਜ਼ ਨੂੰ ਘਾਟੇ ਵਾਲੇ ਟਰਨਓਵਰ ਰੇਟਾਂ (22 ਫੀਸਦੀ ਅਤੇ 2016 ਵਿੱਚ ਇਸ ਤੋਂ ਵੱਧ) ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਕੰਮ ਕਰਨ ਵਾਲੀਆਂ ਥਾਂਵਾਂ ਦੀ ਸਟੱਡੀ ਦਰਸਾਉਂਦੀ ਹੈ ਕਿ ਉਹਨਾਂ ਦੇ ਪ੍ਰਤੀਨਿੱਧ ਵੱਡੀ ਗਿਣਤੀ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਇੱਕ ਜਾਂਚ ਅਨੁਸਾਰ ਇਹ ਗੱਲ ਤੇ ਗੌਰ ਕਰਨਾ ਬਣਦਾ ਹੈ ਕਿ ਇੱਕ ਟਰੱਕ ਡਰਾਈਵਰ, ਡਿਸਪੈਚਰ ਅਤੇ ਮਾਹਿਰ ਜਾਂ ਟੈਕਨੀਸ਼ਨ ਦੀ ਸਮਰੱਥਾ ਵਕਤ ਨਾਲ ਬਦਲਦੀ ਰਹਿੰਦੀ ਹੈ। ਸਮੇਂ ਸਮੇਂ ਤੇ ਕਿੱਤਾ ਮਾਹਿਰਾਂ ਦੀਆਂ ਸੇਵਾਵਾਂ ਲਾਜ਼ਮੀ ਤੌਰ ਤੇ ਲਈਆਂ ਜਾਣੀਆਂ ਚਾਹੀਦੀਆਂ ਹਨ। ਹੋ ਸਕਦਾ ਹੈ ਉਹ ਮਹਿਸੂਸ ਕਰ ਸਕਦੇ ਹੋਣ ਕਿ ਉਹਨਾਂ ਕੰਮ ਕਾਜ ਹੁਣ ਸਮੇਂ ਦੇ ਹਾਣ ਦਾ ਨਹੀਂ ਰਿਹਾ ਤੇ ਜਿਸ ਲਈ ਨਵੀਆਂ ਤਕਨੀਕਾਂ ਸਿੱਖਣ ਦੀ ਲੋੜ ਹੈ। ਇਸ ਤਰਾਂ ਦੇ ਮਾਹੌਲ ਨੂੰ ਸਹਿਜ ਬਨਾਉਣ ਲਈ ਇੱਕ ਮਾਹਿਰ ਦੀ ਤਰਾਂ ਕਾਮਿਆਂ ਨੂੰ ਇਹ ਸਾਫ਼ ਕਰ ਕਰਨਾ ਬਣਦਾ ਹੈ ਕਿ ਕਿਸ ਤਰਾਂ ਕੰਪਨੀ ਉਹਨਾਂ ਲਈ ਦਿੱਤੇ ਜਾਣ ਵਾਲੇ ਲਾਭ ਲਈ ਵਸੀਲੇ ਜੁਟਾਉਣ ਦਾ ਕੰਮ ਕਰੇਗੀ। ਇਸ ਤਰਾਂ ਸਾਡੇ ਟਾਪ ਫ਼ਲੀਟ ਇੰਪਲਾਇਰ ਦੂਜਿਆਂ ਲਈ ਇਸ ਗੱਲ ਦਾ ਸਰੋਤ ਬਣਨਗੇ ਕਿ ਉਹ ਕਿਸ ਤਰਾਂ ਹਾਲਾਤਾਂ ਨਾਲ ਨਜਿੱਠਦੇ ਹਨ।
ਜਿਵੇਂ ਸਾਡੇ ਟਾਪ ਫ਼ਲੀਟ ਇੰਲੋਇਰਜ਼ ਨੇ ਸਾਲਾਂ ਬੱਧੀ ਤਜਰਬੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਦੇ ਨਤੀਜੇ ਕੱਢੇ ਹਨ ਕਿ ਕਿਵੇਂ ਬਿਜ਼ਨੈਸ ਦੇ ਸਰੋਤ ਜੁਟਾ ਕੇ ਕੰਮ ਕਰਨਾ ਹੈ। ਕਾਮਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਕੰਮਕਾਰ ਦੀਆਂ ਸਰਲ ਰਣਨੀਤੀਆਂ ਤੈਅ ਕਰਕੇ ਬਿਜ਼ਨੈਸ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਹਮੇਸ਼ਾਂ ਕੰਪਨੀਆਂ ਦੇ ਪ੍ਰਤੀਨਿਧਾਂ ਦੇ ਧਿਆਨ ਵਿੱਚ ਆਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੰਮ ਦੇ ਵਾਤਾਵਰਣ ਨੂੰ ਵਧੇਰੇ ਮੁਨਾਫ਼ੇ ਵਾਲਾ ਬਣਾਇਆ ਜਾ ਸਕੇ।