ਮਨੁੱਖੀ ਸਮੱਗਲਿੰਗ ਬਿੱਲ ‘ਤੇ ਟਰੰਪ ਦੀ ਸਹੀ ਮਗਰੋਂ ਟਰੱਕਿੰਗ ਸਿੱਖਿਆ ਲਾਜ਼ਮੀ ਹੋਵੇ ਗੀ

Trump's Approval to Human Trafficking Bills that Institute CDL Ban, Education for Truckers
Trump's Approval to Human Trafficking Bills that Institute CDL Ban, Education for Truckers

ਬੀਤੇ ਦਸੰਬਰ ਦੇ ਆਖ਼ਿਰੀ ਹਫ਼ਤੇ ਸੈਨੇਟ ਵੱਲੋਂ ਯੂਐਸ ਵਿੱਚ ਹੁੰਦੀ ਮਨੁੱਖੀ ਸਮੱਗਲਿੰਗ ਨਾਲ ਸੰਬੰਧਿਤ ਦੋ ਮਹੱਤਵਪੂਰਨ ਬਿੱਲਾਂ ਨੂੰ ਮਨਜੂਰੀ ਉਪਰੰਤ ਕਾਨੂੰਨ ਬਣਨ ਲਈ ਰਾਸ਼ਟਰਪਤੀ ਦੇ ਦਸਤਖ਼ਤਾਂ ਲਈ ਭੇਜ ਦਿੱਤਾ ਗਿਆ। ਅਸਲ ਵਿੱਚ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਸਤੰਬਰ ਮਹੀਨੇ ਵਿੱਚ ਹੀ ਦੇ ਦਿੱਤੀ ਗਈ ਸੀ ਜਿਸ ਉੱਤੇ ਰਾਸ਼ਟਰਪਤੀ ਦੀ ਸਹੀ ਜਨਵਰੀ ਮਹੀਨੇ ਵਿੱਚ ਪੈਣੀ ਹੈ। ਨੋ ਹਿਯੂਮੈਨ ਟਰੈਫ਼ਿਕਿੰਗ ਓਨ ਆਵਰ ਰੋਡਜ਼ ਐਕਟ ਕਿਸੇ ਵੀ ਸਮੇਂ ਉਕਤ ਗੁਨਾਹ ਕਰਰਨ ਲਈ ਵਪਾਰਕ ਵਾਹਨਾਂ ਉੱਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਵਿੱਚ ਹਿਊਮੈਨ ਟਰੈਫਿਕਿੰਗ ਨੂੰ ਰੋਕਣ ਹਿੱਤ ਟਰੇਨਿੰਗ ਵੀ ਲਾਜ਼ਮੀ ਹੋਵੇਗੀ ਜਿਸ ਲਈ ਸੀ ਡੀ ਐਲ ਸਕੂਲਾਂ ਨੂੰ ਵਿਸ਼ੇਸ਼ ਤੌਰ ਤੇ ਨਿਯਮਿਤ ਕੀਤਾ ਗਿਆ ਹੈ।