ਬੀ ਸੀ ਦੀ ਵਿਧਵਾ ਵੱਲੋਂ ਡਰਾਈਵਰਾਂ ਦੀ ਟਰੇਨਿੰਗ ਲਈ ਕੌਮੀ ਮਿਆਰ ਨਿਰਧਾਰਿਤ ਕਰਨ ਦੀ ਮੰਗ

ਬੀ ਸੀ ਦੀ ਵਿਧਵਾ ਵੱਲੋਂ ਡਰਾਈਵਰਾਂ ਦੀ ਟਰੇਨਿੰਗ ਲਈ ਕੌਮੀ ਮਿਆਰ ਨਿਰਧਾਰਿਤ ਕਰਨ ਦੀ ਮੰਗ
ਬੀ ਸੀ ਦੀ ਵਿਧਵਾ ਵੱਲੋਂ ਡਰਾਈਵਰਾਂ ਦੀ ਟਰੇਨਿੰਗ ਲਈ ਕੌਮੀ ਮਿਆਰ ਨਿਰਧਾਰਿਤ ਕਰਨ ਦੀ ਮੰਗ

ਫੈਲਕਲੈਂਡ, ਬੀ ਸੀ – ਕੈਨੇਡਾ ਭਰ ਵਿੱਚ ਨਵੇਂ ਡਰਾਈਵਰਾਂ ਦੀ ਸਿਖਲਾਈ ਨੂੰ ਜਰੂਰੀ ਕਰਵਾਉਣ ਲਈ ਪੈਟੀ ਬੈਬਿੱਜ ਇੱਕ ਮਿਸ਼ਨ ਤੇ ਨਿਕਲੀ ਹੈ। ਉਹਦੇ ਲਈ ਬੀਤਿਆ ਸਾਲ ਬਹੁਤ ਕਠਿਨਾਈਆਂ ਭਰਿਆ ਰਿਹਾ। ਕਰੀਬ 12 ਮਹੀਨੇ ਪਹਿਲਾਂ ਉਹਦਾ ਪਤੀ ਸਟੀਵ ਆਪਣਾ ਟਰੱਕ ਰੀਵੇਲਸਟੋਕ, ਬੀ ਸੀ ਵਿੱਚ ਲੈ ਕੇ ਜਾ ਰਿਹਾ ਸੀ ਜਸ ਇੱਕ ਹੋਰ ਸੈਮੀ ਨੇ ਮੀਡੀਅਨ ਕਰਾਸ ਕਰਕੇ ਉਸ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਵਿੱਚ ਉਹ ਤੇ ਉਹਨਾਂ ਦਾ ਕੁੱਤਾ ਜ਼ੈਕ ਚੜਾ੍ਹਈ ਕਰ ਗਏ। ਇਸ ਦੁੱਖ ਵਿੱਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਬੈਬਿੱਜ ਨੂੰ ਆਪਣਾ ਡੇਰੀ ਫਾਰਮ ਵੇਚਣਾ ਪਿਆ ਕਿਉਂਕਿ ਆਪਣੇ ਪਤੀ ਦੀ ਮਦਦ ਬਿਨਾਂ ਉਹ ਇਸ ਨੂੰ ਚਲਾਉਣ ਤੋਂ ਅਸਮਰੱਥ ਸੀ। ਦੂਜੇ ਡਰਾਈਵਰ ਨੂੰ ਬੇਧਿਆਨੀ ਨਾਲ ਗੱਡੀ ਚਲਾਉਣ ਦੇ ਚਾਰਜ ਨਾਲ ਦੋਸ਼ੀ ਪਾਇਆ ਗਿਆ। ਪੁਲੀਸ ਨੇ ਇਹ ਨਹੀਂ ਕਿਹਾ ਕਿ ਇਹ ਹਾਦਸਾ ਡਰਾਈਵਰ ਟਰੇਨਿੰਗ ਦੀ ਘਾਟ ਕਾਰਣ ਵਾਪਰਿਆ ਪਰ ਇਹ ਵਿਸ਼ਾ ਸਟੀਵ ਲਈ ਇੱਕ ਲੰਬੇ ਸਮੇਂ ਤੱਕ ਸੰਬੰਧਿਤ ਰਿਹਾ ਜਿਸ ਨੇ ਇਹ ਕਈ ਵਾਰੀ ਸ਼ਿਕਾਇਤ ਕੀਤੀ ਸੀ ਕਿ ਉਹ ਅਜਿਹੇ ਡਰਾਈਵਰਾਂ ਨੂੰ ਮਿਲਿਆ ਜਿੰਨਾਂ ਨੂੰ ਬਰੇਕਾਂ ਸੈੱਟ ਕਰਨ ਜਾਂ ਟਾਇਰਾਂ ਉੱਤੇ ਚੇਨਜ਼ ਚੜਾਉਣ ਦਾ ਪਤਾ ਨਹੀਂ ਹੈ। ਬਾਬਿੱਜ ਦਾ ਕਹਿਣਾ ਸੀ ਕਿ ਉਕਤ ਹਾਦਸੇ ਮਗਰੋਂ ਉਹ ਜਾਣਦੀ ਸੀ ਕਿ ਕਮਰਸ਼ੀਅਲ ਡਰਾਈਵਰਾਂ ਦੀ ਸਿੱਖਿਆ ਲਈ ਕੁਝ ਕਰਨਾ ਚਾਹੀਦਾ ਹੈ ਪਰ ਇਸ ਲਈ ਸ਼ਕਤੀ ਜੁਟਾਉਣੀ ਸੰਭਵ ਨਹੀਂ ਸੀ। ਜਦ ਇੱਕ ਹੋਰ ਹਾਦਸੇ ਵਿੱਚ 16 ਹਾਕੀ ਖ਼ਿਡਾਰੀਆਂ ਦੀਆਂ ਜਾਨਾਂ ਜਾਣ ਦੇ ਨਾਲ ਹੋਰ 16 ਜਣੇ ਜਖ਼ਮੀ ਹੋਏ  ਤਾਂ ਉਹਨੇ ਕੁਝ ਕਰਨ ਦਾ ਨਿਸ਼ਚਾ ਕੀਤਾ। ਉਹਨੇ ਕਿਹਾ ਕਿ ਮੈਨੂੰ ਇਹ ਸਭ ਕੁਝ ਕਰਨ ਲਈ ਬਹੁਤ ਜ਼ਿਆਦਾ ਮੁਸ਼ਕੱਤ ਕਰਨੀ ਪਈ।
ਫੇਸਬੁੱਕ ਉਪਰ “ਸੇਫ਼ਰ ਪਬਲਿਕ ਰੋਡਵੇਅਜ਼ ਫਾਰ ਸਟੀਵ ਐਂਡ ਜ਼ੈਕ” ਨਾਂ ਦੀ ਕੰਪੈਨ ਫ਼ੈਡਰਲ ਸਰਕਾਰ ਤੋਂ ਮੰਗ ਕਰ ਰਹੀ ਹੈ ਕਿ ਉਹ ਡਰਾਈਵਰਾਂ ਲਈ ਟਰੇਨਿੰਗ ਪ੍ਰੋਗਰਾਮ ਚਲਾਵੇ। ਇਸ ਦੇ ਫਾਲੋਅਰ ਵੱਧਦੇ ਜਾ ਰਹੇ ਹਨ ਜਿਹੜੇ ਚਾਹੁੰਦੇ ਹਨ ਕਿ ਕੌਮੀ ਪੱਧਰ ‘ਤੇ ਟਰੇਨਿੰਗ ਦੇ ਮਿਆਰ ਨਿਰਧਾਰਿਤ ਕੀਤੇ ਜਾਣ ਜਿੰਨਾਂ ਦੀ ਪਾਲਣਾ ਕਰਨੀ ਸੂਬਿਆਂ ਲਈ ਲਾਜ਼ਮੀ ਹੋਵੇ ਅਤੇ ਕਮਰਸ਼ੀਅਲ ਡਰਾਈਵਿੰਗ ਨੂੰ ਟਰੇਡ ਵਜੋਂ ਡੀਜ਼ਾਈਨ ਕਰਕੇ ਇਸ ਦੇ ਅਪਰੇਂਟਿਸਸ਼ਿਪ ਪ੍ਰੋਗਰਾਮ ਚਲਾਏ ਜਾਣ। ਇਸ ਨੂੰ ਲੈ ਕੇ ਇੱਕ ਪਟੀਸ਼ਨ ਤਿਆਰ ਕੀਤੀ ਜਾ ਰਹੀ ਹੈ ਜਿਹੜੀ ਅਗਸਤ ਦੇ ਆਖ਼ੀਰ ਜਾਂ ਸਤੰਬਰ ਦੇ ਸ਼ੁਰੂ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੀ ਜਾਵੇਗੀ। ਹੈਲਥ ਐਂਡ ਸੇਫ਼ਟੀ ਬੈਕਗਰਾਊਂਡ ਵਾਲੀ ਬੀ ਸੀ ਦੇ ਵਰਕਸੇਫ਼ ਦੀ ਸਾਬਕਾ ਵਰਕਰ ਬੈਬਿਜ ਚਾਹੁੰਦੀ ਹੈ ਕਿ ਸਾਡੀ ਇਹ ਲਹਿਰ ਪਰੋਪਰ ਪ੍ਰੋਸੀਸਜ਼ਰ ਨੂੰ ਅਪਣਾ ਕੇ ਹਾਊਸ ਆਫ਼ ਕਾਮਨਜ਼ ਦੀਆਂ ਸ਼ਰਤਾਂ ਨੂੰ ਪੂਰਿਆਂ ਕਰੇ ਜਿਸ ਕਰਕੇ ਉਹ ਸਥਾਨਕ ਐਮ ਐਲ ਏ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਗੇਂਦ ਘੁੰਮਦੀ ਰਹਿ ਸਕੇ। ਇਸ ਦੇ ਨਾਲ ਹੀ ਉਹ ਕਮਿਊਨਿਟੀ ਸੰਸਥਾਵਾਂ ਕੋਲ ਹਮਾਇਤ ਜੁਟਾਉਣ ਲਈ ਪਹੁੰਚ ਕਰ ਰਹੀ ਹੈ ਤਾਂ ਜੋ ਟਰੇਨਿੰਗ ਪ੍ਰੋਗਰਾਮ ਨੂੰ ਅਮਲੀ ਜਾਮਾ ਪਹਿਣਾਇਆ ਜਾ ਸਕੇ।
ਸੂਬਾਈ ਪੱਧਰ ਤੇ ਚੱਲਦੇ ਟਰੇਨਿੰਗ ਤੇ ਲਾਇਸੈਂਸਿੰਗ ਪ੍ਰੋਗਰਾਮ:
ਮੌਜੂਦਾ ਸਮੇਂ ਉਨਟੈਰੀਓ ਇੱਕੋ ਇੱਕ ਸੂਬਾ ਹੈ ਜਿਥੇ ਨਵਾਂ ਏ/1 ਡਰਾਈਵਰ ਲਾਇਸੈਂਸ ਲੈਣ ਲਈ ਨਿਰਧਾਰਿਤ ਘੰਟਿਆਂ ਅਨੁਸਾਰ ਟਰੇਨਿੰਗ ਲੈਣੀ ਪੈਂਦੀ ਹੈ ਜਦ ਕਿ ਦੂਜੇ ਸੂਬਿਆਂ ਵਿੱਚ ਲਾਇਸੈਂਸ ਲੈਣ ਵਾਲਿਆਂ ਨੂੰ ਕੇਵਲ ਲਿਖਤੀ ਟੈਸਟ ਅਤੇ ਰੋਡ ਟੈਸਟ ਦੇ ਕੇ ਲਾਇਸੈਂਸ ਮਿਲ ਜਾਂਦਾ ਹੈ ਅਤੇ ਕਲਾਸਰੂਮ ਜਾ ਟਰੱਕ ਕੈਬਿਨ ਵਿੱਚ ਟਰੇਨਿੰਗ ਦੀ ਕੋਈ ਸ਼ਰਤ ਨਹੀਂ ਹੈ।
ਤਬਦੀਲੀ ਦੇ ਸੁਝਾਵਾਂ ਵਿੱਚ ਟਰੇਨਿੰਗ ਸਕੂਲਾਂ ਦਾ ਸਲਾਨਾ ਆਡਿਟ, ਕਰਨ ਦਾ ਪ੍ਰਸਤਾਵ ਹੈ ਤਾਂ ਜੋ ਗਰੈਜੂਏਟ ਪ੍ਰੋਗਰਾਮ ਤਹਿਤ ਡਰਾਈਵਰ ਇੱਕ ਪੂਰਾ ਲੋਡ ਲੈ ਕੇ ਜਾਣ ਦੇ ਸਮਰੱਥ ਹੋਣ ਅਤੇ ਇਸ ਦੇ ਨਾਲ ਹੀ ਉਹਨਾਂ ਲਈ ਲਾਜ਼ਮੀ ਅਪਰੇਂਟਿਸਸ਼ਿਪ ਵੀ ਹੋਵੇ ਤਾਂ ਜੋ ਆਪਣੇ ਆਪ ਸੜਕ ਤੇ ਜਾਣ ਤੋਂ ਪਹਿਲਾਂ ਉਹ ਸੀਨੀਅਰ ਪਰਸੋਨਲ ਨਾਲ ਕੰਮ ਕਰਕੇ ਲਾਭ ਉਠਾ ਸਕਣ। ਕੁਝ ਵੱਡੇ ਫਲੀਟਾਂ ਵੱਲੋਂ ਪਹਿਲਾਂ ਹੀ ਨਵੀਂ ਭਰਤੀ ਲਈ ਮੈਂਟੋਰਸ਼ਿਪ ਪ੍ਰੋਗਰਾਮ ਲਾਗੂ ਕਰ ਦਿੱਤੇ ਗਏ ਹਨ ਜਿਸ ਤਹਿਤ ਉਹ ਉਸ ਖ਼ੇਤਰ ਵਿਚਲੇ ਮਾਨਤਾ ਪ੍ਰਪਤ ਸਕੂਲ ਤੋਂ ਟਰੇਨਿੰਗ ਨਾ ਲੈਣ ਵਾਲੇ ਡਰਾਈਵਰਾਂ ਨੂੰ ਭਰਤੀ ਨਹੀਂ ਕਰਦੇ। ਬੈਬਿੱਜ ਦਾ ਕਹਿਣਾ ਸੀ ਕਿ ਭਾਵੇਂ ਕਿ ਇੰਪਲੋਇਰਜ਼ ਲਈ ਇਹ ਇੱਕ ਮਹਿੰਗਾ ਸੌਦਾ ਹੈ ਪਰ ਬਹੁਤ ਸਾਰਿਆਂ ਨੇ ਇਸ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਅਮਲ ਨਾ ਕਰਨ ਵਾਲਿਆਂ ਤੇ ਅਸਰ ਪੈਂਦਾ ਹੈ। ਇਸ ਪਟੀਸ਼ਨ ਰਾਹੀਂ ਕਿਸੇ ਨਵੇਂ ਰੈਗੂਲੇਸ਼ਨ ਬਾਰੇ ਵੀ ਪੁਛਿੱਆ ਗਿਆ ਹੈ ਅਤੇ ਇਹ ਵੀ ਪੁਛਿੱਆ ਗਿਆ ਹੈ ਕਿ ਕੀ ਸਾਰੇ ਡਰਾਈਵਰਾਂ ਨੂੰ ਅੰਗਰਜ਼ੀ ਦਾ ਪੂਰਾ ਗਿਆਨ ਹੈ? ਬੈਬੱਜ ਇੰਗਲਿਸ਼-ਲੈਂਘੂਏਜ਼ ਕੰਪੀਟੈਂਸੀ ਇਮਤਿਹਾਨ ਦੇ ਹੱਕ ਵਿੱਚ ਵੀ ਹੈ ਤਾਂ ਜੋ ਸੜਕਾਂ ਦੇ ਚਿੰਨ ਪੜ੍ਹਣ ਦੇ ਕਾਬਿਲ ਹੋਣ। ਫੇਸਬੁੱਕ ਤੇ ਆਏ ਕੁਮੈਂਟਸ ਦੇ ਸੰਬੰਧ ਵਿੱਚ ਉਸ ਦਾ ਕਹਿਣਾ ਸੀ ਕਿ ਉਹ ਦੂਜੇ ਦੇਸ਼ਾਂ ਦੇ ਡਰਾਈਵਰਾਂ ਨੂੰ ਵੀ ਜੀਆਇਆਂ ਕਹਿੰਦੀ ਹੈ ਬਸ਼ਰਤੇ ਉਹ ਯਕੀਨੀ ਬਨਾਉਣ ਕਿ ਆਪਣੀ ਜਾਬ ਲਈ ਲੋੜੀਂਦਾ ਸਭ ਕੁਝ ਪੜਾਂ ਸਕਣ। ਉਹਦਾ ਮੰਨਣਾ ਸੀ ਕਿ ਬਹੁਤ ਸਾਰੀਆਂ ਕੰਪਨੀਆਂ ਦੇ ਡਰਾਈਵਰ ਇੰਗਲਿਸ਼ ਨਹੀਂ ਬੋਲ ਸਕਦੇ ਜਿੰਨਾਂ ਲਈ ਦੁਭਾਸ਼ੀਏ ਦੀ ਲੋੜ ਪੈਂਦੀ ਹੈ। ਉਹਨੇ ਦੱਸਿਆ ਕਿ ਡਰਾਈਵਰਾਂ ਤੇ ਹਾਦਸਿਆਂ ਦਾ ਸ਼ਿਕਾਰ ਹੋਏ ਡਰਾਈਵਰਾਂ ਦੇ ਪਰਿਵਾਰਾਂ ਵੱਲੋਂ ਉਹਨਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਜਿਸ ਤਹਿਤ ਉਹਨਾਂ ਦਾ ਮੰਨਣਾ ਹੈ ਕਿ ਡਰਾਈਵਰ ਲੋੜੀਂਦੀ ਟਰੇਨਿੰਗ ਦਾ ਹੱਕ ਰੱਖਦੇ ਹਨ। ਉਹਨੇ ਫੇਸਬੁੱਕ ਰਾਹੀਂ ਪਟੀਸ਼ਨ ਦਾ ਹਿੱਸਾ ਬਣਨ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਇਹ ਕਰ ਸਕਦੇ ਹਾਂ ਜਿਸ ਨਾਲ ਕੀਮਤੀ ਜਾਨਾਂ ਨਾਲ ਖਿਲਵਾੜ ਬੰਦ ਹੋਵੇਗਾ ਅਤੇ ਹਾਈਵੇਅ ‘ਤੇ ਸੁਰੱਖਿਅਤ ਡਰਾਈਵਰ ਸ਼ਾਨ ਨਾਲ ਚੱਲਣਗੇ।