ਫਰੇਟ-ਮੈਚਿੰਗ ਦੇ ਪਸਾਰ ਹਿੱਤ ਸ਼ਿਪਰਜ਼ ਲਈ ਊਬਰ ਫਰੇਟ ਖ਼ੁੱਲ੍ਹਿਆ

ਫਰੇਟ-ਮੈਚਿੰਗ ਦੇ ਪਸਾਰ ਹਿੱਤ ਸ਼ਿਪਰਜ਼ ਲਈ ਊਬਰ ਫਰੇਟ ਖ਼ੁੱਲ੍ਹਿਆ
ਫਰੇਟ-ਮੈਚਿੰਗ ਦੇ ਪਸਾਰ ਹਿੱਤ ਸ਼ਿਪਰਜ਼ ਲਈ ਊਬਰ ਫਰੇਟ ਖ਼ੁੱਲ੍ਹਿਆ

ਟਰੱਕਿੰਗ ਉਦਯੋਗ ਵਿੱਚ ਕਰੀਬ 15 ਮਹੀਨੇ ਪਹਿਲਾਂ ਦਾਖ਼ਲ ਹੋਣ ਉਪਰੰਤ ਟੈਕਨੀਕਲ ਮਹਾਂਰੱਥੀ ਊਬਰ ਨੇ ਇਸ ਹਫ਼ਤੇ ਆਪਣਾ ਊਬਰ ਪਲੇਟਫਾਰਮ ਜਾਰੀ ਕੀਤਾ ਹੈ ਜਿਸ ਤਹਿਤ ਅਸਲ ਆਟੋਮੇਟਡ ਫਰੇਟ-ਮੈਚਿੰਗ ਸਿਸਟਮ ਦੀਆਂ ਸੇਵਾਵਾਂ ਦਿੱਤੀਆਂ ਜਾਇਆ ਕਰਨਗੀਆਂ। ਇਸ ਨਾਲ ਸ਼ਿਪਰਜ਼ ਲਈ ਲੋਡ ਪੋਸਟ ਕਰਨ ਅਤੇ ਕੈਰੀਅਰਜ਼ ਨਾਲ ਮੈਚ ਕਰਨ ਲਈ ਨਵੇਂ ਰਾਹ ਖੁੱਲ੍ਹ ਗਏ ਹਨ। ਹਾਲ ਦੀ ਘੜੀ ਇਹ ਪਲੇਟਫਾਰਮ ਕੈਰੀਅਰਜ਼, ਵਿਸ਼ੇਸ਼ ਕਰਕੇ ਛੋਟੇ ਇੰਡੀਪੈਂਡੇਂਟ ਕੈਰੀਅਰਜ਼ ਲਈ ਹੀ ਖੋਹਲਿਆ ਗਿਆ ਹੈ ਜਦ ਕਿ ਸਿਸਟਮ ਉੱਤੇ ਪੋਸਟ ਕੀਤੇ ਲੋਡ ਉਹਨਾਂ ਸ਼ਿਪਰਜ਼ ਵੱਲੋਂ ਹਨ ਜਿਹੜੇ ਇਸ ਪਲੇਟਫਾਰਮ ਵਿੱਚ ਭਾਗੇਦਾਰੀ ਕਰ ਕੇ ਚਲਾ ਰਹੇ ਹਨ। ਕੋਓਟੇ ਲੋਜਿਸਟਿਕਸ ਦੇ ਸਾਬਕਾ ਬਰੋਕਰ ਚੈਪੀਅਸ ਦਾ ਕਹਿਣਾ ਸੀ ਕਿ ਸਿਸਟਮ ਦੇ ਪਸਾਰ ਨਾਲ ਲੋਡ ਬੁੱਕਿੰਗ ਸਟਰੀਮਲਾਈਨਜ਼ ਹੋ ਗਈ ਹੈ ਜਿਸ ਨਾਲ ਸ਼ਿਪਰਜ਼ ਤੇ ਕੈਰੀਅਰਜ਼ ਦਰਮਿਆਨ ਊਬਰ ਪਲੇਟਫਾਰਮ ਮਿਲ ਗਿਆ ਹੈ। ਚੈਪੀਅਸ  ਅਨੁਸਾਰ ਰੇਟ ਤੈਅ ਕਰਨ ਲਈ ਫੋਨ ਕਰਨ, ਕੰਟਰੈਕਟ ਕਰਨ ਲਈ ਫੈਕਸਾਂ ਭੇਜਣ ਤੇ ਪ੍ਰਾਪਤ ਕਰਨ, ਅਤੇ ਲੋਡਿੰਗ ਦੇ ਬਿੱਲਾਂ ਵਰਗੇ ਝੰਜਟਾਂ ਦੀ ਥਾਂ ਸ਼ਿਪਰਜ਼ ਹੁਣ ਲੋਡ ਦੀ ਈ ਟੀ ਏ ਤੱਕ ਪਹੁੰਚ ਕਰ ਸਕਣਗੇ ਅਤੇ ਇਹ ਸਾਰਾ ਕੁਝ ਇੱਕੋ ਐਪ ਰਾਹੀਂ ਇੱਕੋ ਐਪ ਦੇ ਜਰੀਹੇ ਹੀ ਕੀਤਾ ਜਾ ਸਕਦਾ ਹੈ। ਲੋਡਜ਼ ਦੀਆਂ ਦਰਾਂ ਸੈੱਟ ਕਰਨ ਲਈ ਊਬਰ ਦੇ ਐਲਗੋਰਿਦਮ ਦੀ ਵਰਤੋਂ ਕੀਤੀ ਜਾਏਗੀ ਅਤੇ ਸ਼ਿਪਮੈਂਟਸ ਰੀਅਲ-ਟਾਈਮ ਦੇ ਵਿੱਚ ਵਿੱਚ ਟਰੈਕ ਕਰ ਸਕਣਗੇ। ਕੰਪਨੀ ਦੀ ਐਪ ਸਾਰੇ ਕਾਗਜ਼ਾਤ ਦੀ ਪਛਾਣ ਦੇ ਨਾਲ ਨਾਲ ਇਹਨਾਂ ਨੂੰ ਸਟੋਰ ਵੀ ਕਰ ਸਕੇਗੀ।

ਕੰਪਨੀ ਦਾ ਨਿਸ਼ਾਨਾ ਸ਼ਿਪਰਜ਼ ਸਾਈਨ-ਅੱਪਸ ਨਹੀਂ ਹੈ ਪਰ ਉਹ ਚਾਹੁੰਦੀ ਹੈ ਕਿ ਊਬਰ ਫਰੇਟ ਵਿੱਚ ਪਿਛਲੇ ਸਾਲ ਦੀ ਤਰਜ਼ ਤੇ ਤੇਜ਼ੀ ਨਾਲ ਉਛਾਲ ਆਉਣਾ ਜਾਰੀ ਰਹੇ। ਊਬਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸ਼ੁਰੂ ਕਰਨ ਦੇ ਵੇਲੇ ਤੋਂ ਹੀ ਲੋਡ ਵਾਲਯੂਮ ਹਰੇਕ ਕੁਆਰਟਰ ਮਗਰੋਂ ਦੁਗਣਾ ਹੋ ਜਾਂਦਾ ਹੈ ਅਤੇ ਕੰਪਨੀ ਡਰਾਈਵਰਾਂ ਤੇ ਲੋਡਜ਼ ਦੀ ਜਾਣਕਾਰੀ ਬਕਾਇਦਾ ਰਿਕਾਰਡ ਕਰਦੀ ਹੈ। ਊਬਰ ਫਰੇਟ ਜੁਲਾਈ 2017 ਵਿੱਚ ਇੰਡੀਪੈਂਡੇਂਟ ਓਨਰ-ਓਪਰੇਟਰਾਂ ਲਈ ਇੱਕ ਖ਼ੇਤਰੀ ਪਲੇਟਫ਼ਾਰਮ ਵਜੋਂ ਸ਼ੁਰੂ ਕੀਤਾ ਗਿਆ ਸੀ ਜਿਸ ਦੀ ਪਹੁੰਚ ਹੁਣ ਕੌਮੀ ਪੱਧਰ ਤੇ ਕੈਰੀਅਰਜ਼ ਦੇ ਵਿਸ਼ਾਲ ਘੇਰੇ ਤੱਕ ਹੈ। ਇਸ ਹਫ਼ਤੇ ਊਬਰ ਫਰੇਟ ਵੱਲੋਂ ਆਪਣੀ ਪਹਿਲੀ ਕੇਰੀਅਰ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਘਰੇਟ ਐਮੇਰਿਕਨ ਟਰੱਕ ਸ਼ੋਅ ਦੇ ਸਹਿਯੋਗ ਨਾਲ ਡੈਲਸ ਵਿੱਚ ਰੱਖੀ ਗਈ ਸੀ। ਮਰਫੀ ਦਾ ਕਹਿਣਾ ਸੀ ਕਿ ਇਸ ਮੀਟਿੰਗ ਦਾ ਮਕਸਦ ਰੀਅਲ ਵਰਲਡ ਵਿੱਚ ਇਸ ਦੀ ਵਰਤੋਂ ਕਰਨ ਵਾਲਿਆਂ ਤੋਂ ਫੀਡਬੈਕ ਲੈਣਾ ਸੀ। ਕੰਪਨੀ ਵੱਲੋਂ ਮਾਰਚ ਵਿੱਚ ਇਸ ਪ੍ਰੋਗਰਾਮ ਦੀ ਵਰਤੋਂ ਕਰਨ ਵਾਲੇ ਟਰੱਕਰਜ਼ ਲਈ ਇੱਕ ਰੀਵਾਰਡਜ਼ ਤੇ ਡਿਸਕਾਊਂਟ ਪ੍ਰੋਗਰਾਮ ਦਾ ਵੀ ਐਲਾਨ ਕੀਤਾ ਗਿਆ ਸੀ ਜਿਸ ਦੇ ਨਾਲ ਟਾਈਰਾਂ ਅਤੇ ਡੀਜ਼ਲ ਵਿੱਚ ਡਿਸਕਾਊਂਟ ਦਿੱਤਾ ਜਾਂਦਾ ਹੈ ਤਾਂ ਕਿ ਦੂਸਰੇ ਓਪਰੇਟਰਜ਼ ਵੀ ਇਸ ਤੋਂ ਉਤਸ਼ਾਹਿਤ ਹੋ ਕੇ ਪ੍ਰੋਗਰਾਮ ਨੂੰ ਜੋਇਨ ਕਰਨ।