ਫਰੇਟਲਾਈਨਰ ਵੱਲੋਂ 50,000 ਨਵੇਂ ਕੈਸਕੈਡੀਆ ਟਰੱਕ ਜਾਰੀ

ਫਰੇਟਲਾਈਨਰ ਵੱਲੋਂ 50,000 ਨਵੇਂ ਕੈਸਕੈਡੀਆ ਟਰੱਕ ਜਾਰੀ
ਫਰੇਟਲਾਈਨਰ ਵੱਲੋਂ 50,000 ਨਵੇਂ ਕੈਸਕੈਡੀਆ ਟਰੱਕ ਜਾਰੀ

ਜਨਵਰੀ 2017 ਤੋਂ ਉਤਪਾਦ ਖ਼ੇਤਰ ਵਿੱਚ ਉਤਰਨ ਮਗਰੋਂ ਹੁਣ ਤੱਕ ਫਰੇਟਲਾਈਨਰ ਵੱਲੋਂ 50,000 ਨਵੇਂ ਕੈਸਕੈਡੀਆ ਮਾਰਕੀਟ ਵਿੱਚ ਉਤਾਰੇ ਜਾ ਚੁੱਕੇ ਹਨ। ਇਹ ਟਰੱਕ ਕਲੇਅਰਮੋਂਟ, ਐਨ ਸੀ ਅਧਾਰਿਤ ਕਾਰਗੋ ਟਰਾਂਸਪੋਰਟਰਾ ਨੂੰ ਡਿਲਿਵਰ ਕੀਤੇ ਗਏ ਸਨ ਜਿੰਨਾਂ ਵਿੱਚ ਡਿਲਿਵਰੀ ਉਪਰੰਤ 128 ਨਵੇਂ ਕੈਸਕੈਡੀਆ ਹੋਰ ਭੇਜ ਦਿੱਤੇ ਗਏ ਸਨ। ਡੈਮਲਰ ਟਰੱਕ ਨਾਰਥ ਐਮੇਰਿਕਾ ਦੇ ਸੇਲਜ਼ ਤੇ ਮਾਰਕੀਟਿੰਗ ਦੇ ਸੀਨੀਅਰ ਉਪ-ਮੁੱਖੀ ਰਿਚਰਡ ਹੋਵਾਰਡ ਨੇ ਕਿਹਾ ਕਿ ਸਾਡਾ ਨਿਸ਼ਾਨਾ ਗ੍ਰਾਹਕ ਦੀ ਸੋਚ ਅਨੁਸਾਰ ਟਰੱਕ ਦਾ ਨਿਰਮਾਣ ਕਰਨਾ ਸੀ ਜਿਹੜਾ ਊਹਨਾਂ ਨੂੰ ਸੁਰੱਖਿਆ ਤੇ ਡਰਾਈਵਰ ਕੇਂਦਰਿਤ ਫੀਚਰਾਂ ਦੇ ਨਾਲ ਨਾਲ ਈਂਧਨ ਵਿੱਚ ਵੀ ਬੱਚਤ ਕਰਨ ਵਾਲਾ ਹੋਵੇ। ਅਸੀਂ ਲਗਾਤਾਰ ਸਾਡੇ ਉੱਤੇ ਵਿਸ਼ਵਾਸ਼ ਕਰਨ ਤੇ ਸਾਂਝੇਦਾਰੀ ਲਈ ਆਪਣੇ ਗ੍ਰਾਹਕਾਂ ਦੇ ਧੰਨਵਾਦੀ ਹਾਂ ਜਿਸ ਬਿਨਾਂ ਅਸੀਂ ਇੰਨਾ ਮਹੱਤਵਪੂਰਨ ਮੀਲ ਪੱਥਰ ਨਹੀਂ ਸੀ ਗੱਡ ਸਕਦੇ।