ਪੈਟਰੋ-ਕੈਨੇਡਾ ਨੂੰ ਮਿਲੀ ਆਈ ਐਸ ਓ 9001 ਤੇ 14001 ਸਰਟੀਫ਼ਿਕੇਸ਼ਨ

Petro-Canada Lubricants is 1st to Receive ISO 9001 & 14001 Certifications in Lubricants
Petro-Canada Lubricants is 1st to Receive ISO 9001 & 14001 Certifications in Lubricants

ਟੋਰਾਂਟੋ-ਪੈਟਰੋ-ਕੈਨੇਡਾ ਲੁਬਰੀਕੈਂਟਸ ਨੇ ਇਹ ਐਲਾਨ ਕੀਤਾ ਹੈ ਕਿ ਉਹ ਸੰਸਾਰ ਭਰ ਵਿੱਚ ਨੰਬਰ ਇੱਕ ਦੇ ਵਾਈ੍ਹਟ

ਆਇਲਜ਼, ਸਪੈਸ਼ਲ ਬੇਸ ਆਇਲਜ਼, ਅਤੇ ਲੁਬਰੀਕੈਂਟਸ ਬਨਾਉਣ ਵਾਲੇ ਬਣ ਗਏ ਹਨ ਜਿਸ ਨੂੰ ਆਈ ਐਸ ਓ

9001:2015 ਅਤੇ ਆਈ ਐਸ ਓ 14001:2015 ਸਰਟੀਫ਼ਿਕੇਟ ਦਿੱਤੇ ਗਏ ਹਨ। ਪੈਟਰੋ-ਕੈਨੇਡਾ ਲੁਬਰੀਕੈਂਟਸ

ਵੱਲੋਂ ਇੰਡਸਟਰੀ ਡੈੱਡਲਾਈਨ ਤੋਂ 16 ਮਹੀਨੇ ਪਹਿਲਾਂ ਉਕਤ ਸਰਟੀਫ਼ਿਕੇਸ਼ਨ ਹਾਸਲ ਕੀਤੀ ਹੈ ਜਿਸ ਨਾਲ ਵਿਸ਼ਵ ਭਰ

ਵਿੱਚ ਅਵੱਲ ਦਰਜੇ ਦੇ ਲੁਬਰੀਕੈਂਟਸ ਉਤਪਾਦਕ ਬਣ ਗਏ ਹਨ। ਆਈ ਐਸ ਓ 9001:2015 ਅਤੇ ਆਈ ਐਸ ਓ

14001:2015 ਸਰਟੀਫ਼ਿਕੇਸ਼ਨ ਪੈਟਰੋ-ਕੈਨੇਡਾ ਦੇ ਲੁਬਰੀਕੈਂਟ ਬਿਜ਼ਨੈਸ ਉਤਪਾਦਨ, ਬਲੈਂਡਿੰਗ, ਪੈਜੇਜਿੰਗ,

ਡੀਜ਼ਾਈਨ, ਵਿਕਰੀ, ਅਤੇ ਬੇਸ ਸਟਾਕਸ, ਆਇਲਜ਼, ਗਰੀਸਜ਼ ਤੇ ਲੁਬਰੀਕੈਂਟਸ ਦੀ ਡਿਸਟਰੀਬਿਊਸ਼ਨ ਪੱਖਾਂ ਨੂੰ

ਕਵਰ ਕਰਦੀ ਹੈ। ਪੈਟਰੋ-ਕੈਨੇਡਾ ਲੁਬਰੀਕੈਂਟਸ ਦੇ ਮੈਨੇਜਮੈਂਟ ਸਿਸਟਮ ਦੇ ਡਾਇਰੈਕਟਰ ਟੋਨੀ ਸਟਰੇਂਜਜ਼ ਦਾ ਕਹਿਣਾ ਸੀ

ਕਿ ਆਈ ਐਸ ਓ ਸਰਟੀਫ਼ਿਕੇਸ਼ਨ ਬਾਹਰੀ ਪ੍ਰਮੁੱਖ ਅਥਾਰਟੀ ਵੱਲੋਂ ਦਿੱਤਾ ਗਿਆ ਸਭ ਤੋਂ ਵੱਡਾ ਪ੍ਰਮਾਣ-ਪੱਤਰ ਹੈ ਕਿ ਅਸੀਂ

ਕੁਆਲਿਟੀ ਅਤੇ ਵਾਤਾਵਰਣ ਮਿਆਰਾਂ ਨੂੰ ਮੇਨਟੇਨ ਰੱਖਣ ਵਿੱਚ ਮੋਹਰੀ ਹਾਂ। ਉਹਦਾ ਕਹਿਣਾ ਸੀ ਕਿ ਅਜਿਹਾ ਸਾਡੇ

ਵੱਲੋਂ ਉਤਪਾਦ ਦੇ ਡੀਜ਼ਾਈਨ, ਕੁਆਲਿਟੀ, ਉਤਪਾਦਕਤਾ, ਡਿਲਿਵਰੀ, ਸਰਵਿਸ, ਅਤੇ ਸਾਫ਼ ਵਾਤਾਵਰਣ ਰੱਖਣ ਪ੍ਰਤੀ

ਸਾਡੀ ਪ੍ਰਤੀਬਧਤਾ ਕਰਕੇ ਸੰਭਵ ਹੋਇਆ ਹੈ। ਉਹਦਾ ਕਹਿਣਾ ਸੀ ਕਿ ਜੋ ਵੀ ਅੱਜ ਤੱਕ ਸਾਡੀਆਂ ਪ੍ਰਾਪਤੀਆਂ ਹਨ ਇਹ

ਸਰਟੀਫ਼ਿਕੇਸ਼ਨ ਉਹਦੇ ਉੱਤੇ ਲੱਗੀ ਇਸ ਗੱਲ ਦੀ ਗਵਾਹੀ ਹੈ ਸਾਡੀਆਂ ਸੇਵਾਵਾਂ ਸਰਵੋਤਮ ਹਨ ਜਿੰਨਾਂ ਦੇ ਸੁਧਾਰ ਵਿੱਚ

ਅਸੀਂ ਹਮੇਸ਼ਾਂ ਲੱਗੇ ਰਹਿੰਦੇ ਹਾਂ।