ਪੈਕ ਲੀਜ਼ ਵੱਲੋਂ 2017 ਵਿੱਚ ਨਵਾਂ ਰਿਕਾਰਡ ਬਣਾਇਆ

PacLease sets a record in year 2017
PacLease sets a record in year 2017

ਪੈਕ ਲੀਜ਼ ਨੇ ਸਾਲ 2017 ਦੌਰਾਨ ਆਪਣੇ ਕਿਰਾਏ ਅਤੇ ਮਸ਼ੀਨਰੀ ਵਿੱਚ 30% ਵਾਧੇ ਸਮੇਤ ਅੱਠ ਨਵੇਂ ਇਲਾਕੇ ਸਥਾਪਤ ਕਰਕੇ ਆਪਣੀ ਆਰਗੇਨਾਈਜ਼ੇਸ਼ਨ ਦਾ ਨਵਾਂ ਰਿਕਾਰਡ ਬਣਾਇਆ ਹੈ। ਪੈਕਲੀਜ਼ ਦੇ ਏਡ ਜਨਰਲ ਡਰਾਇਰੈਕਟਰ ਪੀਟਰ ਡੈਮਜ਼ ਦਾ ਕਹਿਣਾ ਸੀ ਕਿ 2017 ਦੌਰਾਨ ਆਮ ਤੌਰ ਤੇ 2016 ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਸੀ ਪਰ ਇਸ ਸਮੇਂ 30% ਹੋਰ ਯੂਨਿਟ ਸ਼ਾਮਿਲ ਕਰਨ ਨਾਲ ਸਾਡਾ ਇਹ ਵਰ੍ਹਾ ਕਮਾਲ ਦਾ ਸਾਬਿਤ ਹੋਇਆ। ਇਸ ਦੇ ਨਾਲ ਹੀ ਰੈਂਟਲ ਬਿਜ਼ਨੈਸ ਵਿੱਚ 20% ਵਾਧਾ ਵੀ ਹੋਇਆ। ਇਸ ਵਿੱਚ ਵੱਡਾ ਹੱਥ ਕੇਨਵਰਥ ਅਤੇ ਪੀਟਰਬਿਲਟ ਵੱਲੋਂ ਕਸਟਮਾਈਜ਼ ਕੀਤੇ ਯੂਨਿਟਾਂ ਦਾ ਵੀ ਹੈ ਜਿਹੜੇ ਗ੍ਰਾਹਕਾਂ ਨੂੰ ਮੁਹੱਈਆ ਕਰਵਾਏ ਗਏ। ਇਸੇ ਕਰਕੇ ਹੀ ਲੀਜ਼ ਖ਼ੇਤਰ ਦੀਆਂ ਗ੍ਰਾਹਕ ਸੇਵਾਵਾਂ ਦੇਣ ਵਿੱਚ ਅਸੀਂ ਸਭ ਤੋਂ ਮੋਹਰੀ ਹਾਂ ਚਾਲੂ ਵਰ੍ਹੇ ਦੌਰਾਨ ਅਸੀਂ ਕੁਝ ਹੋਰ ਮੱਲਾਂ ਮਾਰਾਂਗੇ। ਹੁਣ ਫਲੀਟ ਕੇਨਵਰਥ ਜਾਂ ਪੀਟਰਬਿਲਟ ਦੇ ਨਵੇਂ ਮਾਡਲਾਂ ਨੂੰ ਉਡੀਕ ਰਹੇ ਹਨ ਕਿਉਂਕਿ ਹੁਣ ਕਿਸੇ ਹੋਰ ਬਰੈਂਡ ਵੱਲ ਮੁੜਨਾ ਸੰਭਵ ਨਹੀਂ। ਸਟੀਅਰਿੰਗ ਵ੍ਹੀਲ ਪਿੱਛੇ ਡਰਾਈਵਰਾਂ ਨੂੰ ਖ਼ੁਸ਼ ਰੱਖਣਾ ਫਲੀਟਾਂ ਲਈ ਇੱਕ ਗੰਭੀਰ ਮੁੱਦਾ ਹੈ ਅਤੇ ਸਾਡੇ ਕੋਲ ਪ੍ਰੋਡਕਟ ਦੇ ਨਾਲ ਨਾਲ ਟੈਕਨੀਸ਼ਨ ਵੀ ਹਨ ਜਿਹੜੇ ਪੈਕਾਰ ਉੱਤੇ ਪੂਰੀ ਤਰਾਂ ਸਿੱਖਿਅਤ ਹਨ। ਉਹ ਸਾਡੇ ਟਰੱਕਾਂ ਨੂੰ ਸਾਡੇ ਗ੍ਰਾਹਕਾਂ ਲਈ ਵੱਧ ਤੋਂ ਵੱਧ ਸਮਾਂ ਚਲਾਈ ਵਿੱਚ ਰੱਖਦੇ ਹਨ।