ਟਰੱਕਿੰਗ ਖ਼ੇਤਰ ਨੂੰ ਔਰਤ ਡਰਾਈਵਰਾਂ ਦੀ ਭਰਤੀ ਤੇ ਮੁੜਵਿਚਾਰ ਕਰਨ ਦੀ ਲੋੜ

Survey Recommends Female Driver Outreach Required Strategic Rethinking
Survey Recommends Female Driver Outreach Required Strategic Rethinking

ਐਚ ਆਰ ਟਰੱਕਿੰਗ ਸਪੈਸ਼ਲਿਸਟਾਂ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਕੁਝ ਕੁ ਕੰਪਨੀਆਂ ਨੂੰ ਛੱਡ ਕੇ ਟਰੱਕਿੰਗ

ਉਦਯੋਗ ਵੱਲੋਂ ਹੋਰ ਔਰਤ ਡਰਾਈਵਰਾਂ ਦੀ ਭਰਤੀ ਲਈ ਯਤਨ ਜਾਰੀ ਹਨ। ਇੱਕ ਹੋਰ ਅਧਿਐਨ ਕਰਤਾਵਾਂ ਵੱਲੋਂ

ਉਦਯੋਗ ਨੂੰ ਹੋਰ ਔਰਤ ਡਰਾਈਵਰ ਭਰਤੀ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਬੀਤੀ ਸਪਰਿੰਗ ਦੌਰਾਨ ਵੂਮੈਨ ਇੰਨ ਟਰੱਕਿੰਗ ਏ

ਬੈਸਟ ਪ੍ਰੈਕਟਿਸ ਨਾਂ ਦੀ ਸਟੱਡੀ ਕਰਵਾਉਣ ਵਾਲੀ ਸੰਸਥਾ ਦੀ ਹਮਖ਼ਿਆਲ ਕੰਪਨੀ ਸਾਵਗਰਾਸ ਲੋਜਿਸਟਿਕਸ (ਇੱਕ

ਟਰੱਕਿੰਗ ਐਡਮਨਸਟਰੇਸ਼ਨ ਆਰਗੇਨਾਈਜੇਸ਼ਨ) ਦੀ ਸੀ ਈ ਓ ਕੀਰਾ ਬਰੁੱਕਸ ਅਨੁਸਾਰ ਇਹ ਕਸ਼ਮਕਸ਼ ਜਾਰੀ ਹੈ ਕਿ

ਹੋਰ ਔਰਤਾਂ ਨੂੰ ਡਰਾਈਵਿੰਗ ਕਿਤੇ ਵਿੱਚ ਲਿਆਂਦਾ ਜਾਵੇ ਕਿ ਨਹੀਂ ਜਿਸ ਤੇ ਪੁਨਰ ਵਿਚਾਰ ਦੀ ਲੋੜ ਹੈ। ਅਧਿਐਨ ਦੌਰਾਨ

ਮਿਲੇ ਵਿਚਾਰਾਂ ਨੂੰ ਡਬਲਯੂ ਆਈ ਟੀ’ਜ਼ ਡੈਟਾਬੇਸ ਨੂੰ ਭੇਜ ਦਿੱਤਾ ਗਿਆ ਹੈ ਜਿਸ ਵਿੱਚ ਟਰੱਕਿੰਗ ਆਰਮਦਾਜ਼,ਪ੍ਰੋਪਰਾਈਟਰ

ਐਡਮਨਿਸਟਰੇਟਰਜ਼, ਇਨਰੋਲਮੈਂਟ ਸਪੈਸ਼ਲਿਸਟ, ਡਰਾਈਵਿੰਗ ਸਕੂਲ ਅਤੇ ਹੋ ਸ਼ਾਮਿਲ ਹਨ। ਇਹਨਾਂ ਵਿਚਾਰਾਂ ਵਿੱਚ ਅੱਧੇ ਤੋਂ ਘੱਟ

ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਔਰਤ ਡਰਾਈਵਰਾਂ ਨੂੰ 2020 ਤੱਕ ਆਪਣੇ ਅਦਾਰੇ ਵਿੱਚ ਭਰਤੀ ਕਰਨ ਦੇ ਹੱਕ ਵਿੱਚ ਹਨ ਅਤੇ ਜਿਸ

ਦਾ ਕਾਰਣ ਇੰਡਸਟਰੀ ਵਿੱਚ ਡਰਾਈਵਰਾਂ ਦੀ ਘਾਟ ਕਿਹਾ ਜਾ ਸਕਦਾ ਹੈ। ਸਮੁੱਚੇ ਰੂਪ ਵਿੱਚ ਇਹ ਗੱਲ ਸਾਹਮਣੇ ਆਈ ਕਿ 83%

ਔਰਤਾਂ ਡਰਾਈਵਿੰਗ ਕਿੱਤੇ ਵਿੱਚ ਆਪਣੇ ਪ੍ਰੀਵਾਰਿਕ ਕੰਪਨੀਆਂ ਜਾਂ ਇਕੱਲੀਆਂ ਕੰਮ ਕਰ ਰਹੀਆਂ ਹਨ। ਵੱਖ ਵੱਖ

ਕੰਪਨੀਆਂ ਦੁਆਰਾ ਔਰਤ ਡਰਾਈਵਰਾਂ ਦੀ ਲੋੜ ਲਈ ਦਿੱਤੇ ਇਸ਼ਤਿਹਾਰਾਂ ਰਾਹੀਂ 12% ਔਰਤਾਂ ਇਸ ਕਿੱਤੇ ਵਿੱਚ ਆਈਆਂ। ਡਬਲਯੂ

ਆਈ ਟੀ ਦੇ ਮੁਖੀ ਐਲੇਨ ਵੋਇ ਦਾ ਕਹਿਣਾ ਸੀ ਕਿ ਸਾਰੀਆਂ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਅਸਰਦਾਰ ਤਰੀਕੇ ਨਾਲ ਔਰਤਾਂ ਦੀ

ਭਰਤੀ ਲਈ ਪਹੁੰਚ ਅਪਣਾਵੇ ਅਤੇ ਇਸ ਦਾ ਇੱਕ ਸਾਧਨ ਵੈਬ-ਅਧਾਰਿਤ ਸੋਸ਼ਲ ਨੈੱਟਵਰਕਿੰਗ ਹੋ ਸਕਦਾ ਹੈ ਜਿਥੇ ਔਰਤਾਂ ਆਪਣੇ

ਵਿਚਾਰ ਸਾਂਝੇ ਕਰਦੀਆਂ ਹਨ। ਓਵਰਵਿਊ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਟਰਾਂਸਪੋਰਟਰ ਅਤੇ ਫੀਮੇਲ ਡਰਾਈਵਰਾਂ ਦੇ

ਗੰਭੀਰ ਮੁੱਦਿਆਂ ‘ਤੇ ਵਿਚਾਰ ਭਿੰਨ ਭਿੰਨ ਹਨ। ਅੱਜ ਦੀ ਔਰਤ ਡਰਾਈਵਰ ਨੂੰ ਆਪਣੇ ਘਰ-ਪ੍ਰੀਵਾਰ ਨੂੰ ਵੀ ਸਮਾਂ ਦੇਣਾ ਪੈਂਦਾ ਹੈ ਅਤੇ

ਇਹ ਉਵੇਂ ਹੀ ਹੈ ਜਿਵੇਂ ਬਾਕੀ ਅਹੁਦਿਆਂ ਤੇ ਕੰਮ ਕਰਦਿਆਂ ਔਰਤਾਂ ਨੂੰ ਕਰਨਾ ਪੈਂਦਾ ਹੈ। ਕੁਝ ਵੀ ਹੋਵੇ ਅੱਜ ਦੇ ਬਿਜ਼ਨੈੱਸ ਇਸ ਗੱਲ ਨੂੰ

ਅੱਖੋਂ ਪਰੋਖੇ ਕਰ ਰਹੇ ਹਨ ਕਿ ਉਹਨਾਂ ਨੂੰ ਔਰਤ ਡਰਾਈਵਰਾਂ ਦੀ ਲੋੜ ਹੈ। ਵੋਇ ਨੇ ਕਿਹਾ ਕਿ ਅੱਜ ਕੋਈ ਵੀ ਸੰਸਥਾ ਨਹੀਂ ਕਹਿ ਸਕਦੀ

ਕਿ ਉਹਨਾਂ ਕੋਲ ਸੁਰੱਖਿਅਤ ਹਾਰਡਵੇਅਰ ਹੈ ਜਾਂ ਅਸੀਂ ਸਭ ਤੋਂ ਸੁਰੱਖਿਅਤ ਸੰਸਥਾ ਹਾਂ ਜਿੰਨਾਂ ਚੀਜ਼ਾਂ ਦੀ ਭਾਲ ਵਿੱਚ ਔਰਤਾਂ ਹਿੰਦੀਆਂ

ਹਨ। ਖ਼ੇਤਰੀ ਲੈੱਸ-ਦੈਨ-ਟਰੱਕਲੋਡ ਫਲੀਟ ਏ; ਡੂਈ ਪਾਈਲ ਇੰਕ ਨੇ ਆਪਣੇ ਪ੍ਰਬੰਧਕੀ ਢਾਂਚੇ ਵਿੱਚ ਔਰਤਾਂ ਨੂੰ ਲਿਆ ਕੇ ਕੁਝ

ਸਫ਼ਲਤਾ ਹਾਸਲ ਕੀਤੀ ਹੈ। ਉਧਰ ਪਾ;-ਅਧਾਰਿਤ ਕੈਰੀਅਰ ਵੈੱਸਟ ਚੈਸਟਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਕੋਲ

ਔਰਤ ਡਰਾਈਵਰਾਂ ਦੀ ਘਾਟ ਹੈ। ਕੰਪਨੀ ਦੀ ਮੁਖ ਓਪਰੇਟਿੰਗ ਅਫ਼ਸਰ ਰੈਂਡੀ ਸਵੈਰਟ ਦਾ ਕਹਿਣਾ ਸੀ ਕਿ ਅਸੀਂ ਛੇ ਸਾਲ ਪਹਿਲਾਂ

ਅਪਣੇ ਮੱਧ ਅਤੇ ਸੀਨੀਅਰ ਮੈਨੇਜਰ ਰੈਂਕ ਤੇ ਔਰਤਾਂ ਨੂੰ ਲਿਆ ਕੇ ਸ਼ੁਰੂਆਤ ਕੀਤੀ ਸੀ ਅਤੇ ਸਾਡੇ ਕੋਲ ਇਸ ਸਮੇਂ ਕੁੱਲ ਗਿਆਰਾਂ

ਅਹੁਦਿਆਂ ਵਿੱਚੋਂ ਪੰਜ ਔਰਤਾਂ ਇਹਨਾਂ ਅਹੁਦਿਆਂ ਤੇ ਕੰਮ ਕਰ ਰਹੀਆਂ ਹਨ। ਜੇ ਟਰੇਨਿੰਗ ਤਰੀਕੇ ਬਦਲੇ ਜਾਣ ਤਾਂ ਕੁਝ ਫਲੀਟ ਹੋਰ

ਔਰਤਾਂ ਨੂੰ ਭਰਤੀ ਕਰ ਸਕਦੇ ਹਨ। ਇਹਨਾਂ ਟਰੇਨਿੰਗ ਮੁੱਦਿਆਂ ਨੂੰ ਡਬਲਯੂ ਆਈ ਟੀ/ਸੈਵਗਰਾਸ ਸਰਵੇ ਵਿੱਚ ਵੀ ਛੂਹਿਆ ਗਿਆ

ਹੈ;ਮਿਸਾਲ ਦੇ ਤੌਰ ਤੇ 77% ਔਰਤਾਂ ਨੇ ਕਿਹਾ ਕਿ ਉਹਨਾਂ ਦੇ ਟਰੇਨਿੰਗ ਪਰੋਗਰਾਮ ਲਈ ਅੋਨਲਾਈਨ ਕੋਈ ਮੈਟੀਰੀਅਲ ਮੌਜੂਦ ਨਹੀਂ ਹੈ

ਜਦ ਕਿ ਇਹ ਹੋਣਾ ਚਾਹੀਦਾ ਹੈ ਕਿਉਂਕਿ ਕੇਵਲ ਇੱਕ ਔਰਤ ਕਲਾਸ ਰੂਮ ਵਿੱਚ ਜਾਣ ਤੋਂ ਹਿਚਕਚਾਉਂਦੀ ਹੈ। 85% ਫੀਸਦੀ ਔਰਤ

ਵਿਦਿਆਰਥਣਾਂ ਨੇ ਦੱਸਿਆ ਕਿ ਉਹਨਾਂ ਨੂੰ ਟਰੇਨਿੰਗ ਦੌਰਾਨ ਕਿਸੇ ਗਾਈਡ ਦੀਆਂ ਸੇਵਾਵਾਂ ਪ੍ਰਦਾਨ ਨਹੀਂ ਸੀ ਕੀਤੀਆਂ ਗਈਆਂ।

ੜੋਇ ਨੇ ਕਿਹਾ ਕਿ ਸਰਵੇ ਦੇ ਨਤੀਜੇ ਸੰਕੇਤ ਦਿੰਦੇ ਹਨ ਕਿ ਟਰੱਕਿੰਗ ਇੰਡਸਟਰੀ ਨੂੰ ਔਰਤ ਡਰਾਈਵਰਾਂ ਨੂੰ ਭਰਤੀ ਕਰਨ ਮੌਕੇ

ਟਰੱਕਿੰਗ ਉਦਯੋਗ ਨੂੰ ਇੱਕ ਖੁੱਲ੍ਹੇਪਣ ਦੀ ਪਹੁੰਚ ਅਪਨਾਉਣੀ ਪਵੇਗੀ। ਔਰਤਾਂ ਚਾਹੁੰਦੀਆਂ ਹਨ ਕਿ ਉਹਨਾਂ ਨੂੰ ਮਰਦਾਂ ਦੇ ਬਰਾਬਰ

ਸਮਝ ਕੇ ਬਰਾਬਰ ਦੀ ਤਨਖ਼ਾਹ ਦਿੱਤੀ ਜਾਵੇ, ਪਰ ਉਹਨਾਂ ਨਾਲ ਕੁਝ ਚੀਜ਼ਾਂ ਵਿੱਚ ਵਖਰੇਵਾਂ ਕੀਤਾ ਜਾਂਦਾ ਹੈ। ਉਹ ਕੰਪਨੀ ਦੀਆਂ

ਸਭਿਆਚਾਰਿਕ ਕਦਰਾਂ ਕੀਮਤਾਂ, ਇਹਦੇ ਸਾਧਨਾਂ, ਅਤੇ ਸੁਰੱਖਿਆ ਸਭਿਆਚਾਰ ਨੂੰ ਸਮਝਦੀਆਂ ਹਨ।