ਟਰੱਕਰ ਅਤੇ ਕਿਸਾਨ ਡੈੱਡ ਸਟਾਕ ਡਿਸਪੋਜ਼ਲ ਦੋਸ਼ਾਂ ਹੇਠ ਚਾਰਜ

248

ਪਿਛਲੇ ਮਹੀਨੇ ਇਥੋਂ ਦੇ ਨੇੜਲੇ ਪਿੰਡ ਐਰਕੋਨਾ ਦੀ ਇਰਨੀ ਹੈਰਿੰਗਟਨ ਐਕਸਕਾਵੇਟਿੰਗ, ਟਰੱਕਿੰਗ ਐਂਡ ਸੈਨੀਟੇਸ਼ਨ ਲਿਮਿਟਡ ਨਾਂ ਦੀ ਟਰੱਕਿੰਗ ਕੰਪਨੀ ਅਤੇ ਵੀਓਮਿੰਗ, ਉਨਟੈਰੀਓ ਦੇ ਮਾਈਕ ਹੂਈਬਰਜ ਨਾਂ ਦੇ ਇੱਕ ਕਿਸਾਨ ਨੂੰ ਡੈੱਡਸਟਾਕ ਡਿਸਪੋਜ਼ਲ ਲਈ ਬਣੇ ਕਾਨੂੰਨ ਦੀ ਅਵੱਗਿਆ ਕਰਨ ਦਾ ਦੋਸ਼ ਕਬੂਲਣ ਮਗਰੋਂ ਅਦਾਲਤ ਨੇ ਹਰੇਕ ਨੂੰ $2,500 ਦਾਜੁਰਮਾਨਾਕੀਤਾਹੈ।

ਜੂਨ 9, 2017, ਨੂੰ ਉਕਤ ਦੋਸ਼ੀਆਂ ਨੇ ਸਾਰਨੀਆ ਪ੍ਰੋਵਿੰਸ਼ੀਅਲ ਓਫ਼ੈਂਸਜ਼ ਕੋਰਟ ਵਿੱਚ ਅੰਡਰ ਦੀ ਫ਼ੂਡ ਸੇਫ਼ਟੀ ਐਂਡ ਕੁਆਲਿਟੀ ਐਕਟ2001, ਉਨਟੈਰੀਓ ਰੈਗੂਲੇਸ਼ਨ 105/09 (ਡਿਸਪੋਜ਼ਲ ਆਫ਼ ਡੈੱਡ ਸਟਾਕ) ਦੀ ਅਵੱਗਿਆ ਦੇ ਦੋਸ਼ੀ ਕਰਾਰ ਦਿੱਤਾ ਗਿਆ। ਇਥੇ ਇਹ ਵਰਨਣਯੋਗ ਹੈ ਕਿ ਵਾਈਓਮਿੰਗ ਫ਼ਾਰਮ ਵਿੱਚ ਇੱਕ ਵੱਡੀ ਅਗਜ਼ਨੀ ਦੀ ਘਟਨਾ ਹੋਈ ਸੀ ਜਿਸ ਦੇ ਨਤੀਜੇ ਵਜੋਂ ਵੱਡੀ ਮਾਤਰਾ ਵਿੱਚ ਡੈੱਡਸਟਾਕ ਬਣ ਗਿਆ ਸੀ। ਇਸ ਦੇ ਕੁਝ ਦਿਨਾਂ ਬਾਅਦ ਫਾਰਮ ਮਾਲਿਕ ਹੂਈਬਰਜ਼ ਅਤੇ ਐਰਕੋਨਾ ਟਰੱਕਿੰਗ ਕੰਪਨੀ ਨੇ ਉਨਟੈਰੀਓ ਦੇ ਖੇਤੀਬਾੜੀ, ਫ਼ੂਡ ਤੇ ਪੇਂਡੂ ਮਾਮਲਿਆਂ ਦੇ ਸਟਾਫ਼ ਨਾਲ ਗੱਲ ਕੀਤੀ ਸੀ। ਮੰਤਰਾਲੇ ਵੱਲੋਂ ਕਿਸਾਨ ਨੂੰ ਲਾਇਸੈਂਸ ਹੋਲਡਰ ਡੈੱਡਸਟਾਕ ਕੋਲੈਕਟਰਾਂ ਦੇ ਨਾਂਵਾਂ ਦੀ ਲਿਸਟ ਭੇਜਕੇ ਦੱਸਿਆ ਗਿਆ ਸੀ ਕਿ ਡੈੱਡਸਟਾਕ ਨੂੰ ਡਿਸਪੋਜ਼ ਆਫ਼ ਕਰਨ ਲਈ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੀਆਂ ਸੇਵਾਵਾਂ ਲਈਆਂ ਜਾਣ ਪਰ ਉਹਨਾਂ ਅਜਿਹਾ ਨਹੀਂ ਸੀ ਕੀਤਾ। ਫ਼ਰਵਰੀ 2, 2017, ਨੂੰ ਟਰੱਕਿੰਗ ਕੰਪਨੀ ਦੇ ਇੱਕ ਪ੍ਰਤੀਨਿੱਧ ਨੇ ਲਾਇਸੈਂਸਿੰਗ ਪ੍ਰਣਾਲੀ ਬਾਰੇ ਪੁੱਛਗਿੱਛ ਕੀਤੀ। ਫਰਵਰੀ 4 ਅਤੇ 5, 2017 ਨੂੰ ਉਕਤ ਟਰੱਕਿੰਗ ਕੰਪਨੀ ਨੇ ਬਿਨਾਂ ਲਾਇਸੈਂਸ ਪ੍ਰਾਪਤ ਕੀਤਿਆਂ ਡੈੱਡਸਟਾਕ ਦੇ 11 ਡੰਪ ਟਰੱਕ ਹੀਈਬਰਜ਼ ਦੇ ਫ਼ਾਰਮ ਤੋਂ ਲੈਂਡਫ਼ਿਲ ਵਿੱਚ ਜਾ ਸੁੱਟੇ। ਜਸਟਿਸ ਆਫ਼ ਪੀਸ ਮਾਰਸ਼ਾ ਮਿਸਕੋਕੋਮੋਮ ਨੇ ਏਰੀਨ ਹੇਰਿੰਗਟਨ ਐਕਸਕਾਵੇਟਿੰਗ ਟਰੱਕਿੰਗ ਅਤੇ ਸੈਨੀਟੇਸ਼ਨ ਨੂੰ ਡਿਸਪੋਜ਼ਲ ਆਫ਼ ਡੈੱਡ ਸਟਾਕ ਦੇ ਇੱਕ ਕਾਊਂਟ ਚਾਰਜ ਦੇ ਨਾਲ $2,500 ($2,000 +$500 ਵਿਕਿਟਮ ਫ਼ਾਈਨ ਸਰਚਾਰਜ) ਜੁਰਮਾਨਾ ਭਰਨ ਲਈ ਹੁਕਮ ਦਿੱਤੇ ਹਨ।