ਟਰੱਕਰਜ਼ ਲਈ ਰੇਟਾਂ ਦੀ ਸੌਦੇਬਾਜ਼ੀ ਸਿਖ਼ਰਾਂ ‘ਤੇ : ਏ ਸੀ ਟੀ

Truckers have edge to negotiate rates - ACT

ਏ ਸੀ ਟੀ ਰੀਸਰਚ ਵੱਲੋਂ ਆਪਣੇ ਫਾਰ-ਹਾਇਰ ਟਰੱਕਿੰਗ ਇੰਡੈਕਸ ਵਿੱਚ ਜਾਰੀ ਕੀਤਾ ਹੈ ਕਿ ਇਹ ਸਿੱਧਾ 11ਵੇਂ ਮਹੀਨੇ
ਵਿੱਚ ਆਪਣੀ ਸੀਮਾ ਤੋਂ ਵਧੇਰੇ ਗਤੀ ਨਾਲ ਵਧ ਰਿਹਾ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਟਰੱਕਰਜ਼ ਐਗਰੀਮੈਂਟ ਇਸੇ ਤਰਾਂ ਹੋਰ ਉਪਰ
ਵੱਲ ਜਾਂਦੇ ਰਹਿਣਗੇ। ਏ ਸੀ ਟੀ ਦੇ ਸੀਨੀਅਰ ਐਕਸਪਰਟ ਤੇ ਲੀਡਰ ਕੇਨੀ ਵਿਟੇਹ ਦਾ ਕਹਿਣਾ ਸੀ ਕਾਰਗੋ ਖ਼ੇਤਰ ਵਿੱਚ ਸੀਮਾ ਤੋਂ ਉਪਰ
ਕੰਮ ਮਿਲਣਾ ਇੱਕ ਸ਼ੁਭ ਸ਼ਗਨ ਹੈ ਅਤੇ ਨਵੇਂ ਸਾਲ ਵਿੱਚ ਕਾਰਗੋ ਦਰਾਂ ਵਿੱਚ ਕੰਮ ਦੇ ਤਿਆਰ ਵਿੱਚ ਸੁਧਾਰ ਨਾਲ ਹੋਰ ਵਾਧੇ
ਦੀ ਆਸ ਕੀਤੀ ਜਾ ਸਕਦੀ ਹੈ। ਬਿਨਾਂ ਸ਼ੱਕ ਟਰੱਕਰਜ਼ ਸ਼ਿਪਰਜ਼ ਨਾਲ ਬੰਦੋਬਸਤ ਨਾਲ 2018 ਵਿੱਚ ਇੱਕ ਵੱਡੇ ਧਰਾਤਲ ਵੱਲ ਜਾ ਰਹੇ
ਹਨ। ਇੱਕ ਪੋਇੰਟ ਤੇ ਆ ਕੇ ਗੱਲ ਕਰੀਏ ਤਾਂ 2018 ਵਿੱਚ ਉਹਨਾਂ ਦੀ ਇੱਛਾ 7% ਦਰਾਂ ਦੇ ਵਾਧੇ ਦੀ ਹੈ। ਇੱਕ ਫਲੀਟ
ਅਧਿਕਾਰੀ ਅਨੁਸਾਰ ਈ ਐਲ ਡੀ ਕਮਾਂਡਜ਼ ਦੇ ਮੱਦੇ ਨਜ਼ਰ ਸੀਮਾਵਾਂ ਬੱਝ ਜਾਣ ਕਰਕੇ ਕੰਟਰੈਕਟ ਦਰਾਂ ਉਪਰ ਵੱਲ ਜਾ ਕੇ ਮਿਲ ਰਹੀਆਂ ਹਨ ਜਿੰਨਾਂ ਵਿੱਚ 5-10% ਵਾਧੇ ਦੀ ਆਸ ਕੀਤੀ ਜਾ ਰਹੀ ਹੈ।