ਟਰਾਂਜ਼ਿਟ ਪਰਸਨੋਲ ਸੀ ਪੀ ਸੀ ਲੋਜਿਸਟਿਕਸ ਕੈਨੇਡਾ ਦਾ ਹਿੱਸਾ ਬਣਿਆ

Personnel is part of CPC Logistics Canada
Personnel is part of CPC Logistics Canada

ਸੀਪੀਸੀ ਲੋਜਿਸਟਿਕਸ ਕੈਨੇਡਾ ਸਟਾਕਰੂਮ ਵਰਕਫੋਰਸ ਪ੍ਰਸ਼ਾਸ਼ਨ ਅਤੇ ਟਰੱਕ ਡਰਾਈਵਰ ਖ਼ੇਤਰ ਦਾ ਇੱਕ ਸਿਰਕੱਢਵਾਂ ਨਾਂ ਹੈ, ਜਿਨਾਂ ਨੇ ਇਹ ਜਾਣਕਾਰੀ ਦਿੱਤੀ ਕਿ ਉਸ ਵੱਲੋਂ ਮਿਸੀਸਾਅਗਾ ਵਿਖੇ ਸਥਿੱਤ ਟਰਾਂਜ਼ਿਟ ਪਰਸੋਨਲ ਇੰਕ ਨੂੰ ਆਪਣਾ ਭਾਗੀਦਾਰ ਬਣਾ ਕੇ ਕੰਮ ਕਰਨ ਲਈ ਆਪਣਾ ਹਿੱਸਾ ਬਣਾ ਲਿਆ ਗਿਆ ਹੈ। ਇਹ ਪਾਰਟਨਰਸ਼ਿਪ ਕੈਨੇਡਾ ਟਰੱਕਿੰਗ ਖ਼ੇਤਰ ਕੰਮ ਕਰਦੀਆਂ ਕੰਪਨੀਆਂ ਨੂੰ ਅਵੱਲ ਦੂਜੇ ਦਾ ਸਟਾਫ਼ ਮੁਹੱਈਆ ਕਰਕੇ ਕੈਨੇਡਾ ਦੀਆਂ ਬੈਸਟ ਸਟਾਫ਼ ਐਡਮਨਿਸਟੇਸ਼ਨਜ਼ ਸਪਲਾਇਰ ਸਿੱਧ ਹੋਣ ਦੀ ਆਸ ਹੈ। ਇਸ ਦੇ ਨਾਲ ਹੀ ਸੀ ਪੀ ਸੀ ਲੋਜਿਸਟਿਕਸ ਕੈਨੇਡਾ ਨੂੰ ਆਸ ਹੈ ਕਿ ਉਹ ਟਰਾਂਜ਼ਿਟ ਖ਼ੇਤਰ ਬਿਜ਼ਨੈਸ ਲਈ ਸਟਾਕਰੂਮ ਵਰਕ ਫੋਰਸ ਅਤੇ ਪ੍ਰਸ਼ਾਸ਼ਕੀ ਸਟਾਫ਼ ਵੀ ਮੁਹੱਈਆ ਕਰਵਾਉਣਗੇ। ਸੀ ਪੀ ਸੀ ਲੋਜਿਸਟਿਕਸ ਕੈਨੇਡਾ ਦੇ ਮੁੱਖੀ ਅਤੇ ਸੀ ਈ ਓ ਡਗ ਕਰੋਵੈਲ ਦਾ ਕਹਿਣਾ ਸੀ ਕਿ ਇੰਨ ਟਰਾਂਜ਼ਿਟ ਸਾਡੀ ਕੰਪਨੀ ਦੇ ਬਿੱਲਕੁਲ ਅਨੁਕੂਲ ਹੈ ਅਤੇ ਸਾਨੂੰ ਆਸ ਹੈ ਕਿ ਅਸੀਂ ਕੈਨੇਡਾ ਤੇ ਯੂ ਐਸ ਵਿੱਚ ਆਪਣੀਆਂ ਐਡਮਨਿਸਟਰੇਸ਼ਨ ਆਫ਼ਰਿੰਗਜ਼ ਨੂੰ ਡਿਵੈਲਪ ਕਰ ਸਕਾਂਗੇ ਜਿਸ ਨਾਲ ਸਾਡੇ ਲਈ ਨਵੇਂ ਰਸਤੇ ਖੁੱਲ੍ਹਣਗੇ ਤੇ ਅਸੀਂ ਗ੍ਰਾਹਕਾਂ ਦੀਆਂ ਜਰੂਰਤਾਂ ਨੂੰ ਪੂਰਿਆਂ ਕਰ ਸਕਾਂਗੇ। ਦੂਜੇ ਪਾਸੇ ਇੰਨ ਟਰਾਂਜ਼ਿਟ ਦੀ ਮੈਨੇਜਿੰਗ ਪਾਰਟਨਰ ਟਰੇਸੀ ਕਲੇਸਟਰੋਨ ਦਾ ਕਹਿਣਾ ਸੀ ਕਿ ਅਸੀਂ ਸੀ ਪੀ ਸੀ ਗਰੁੱਪ ਆਫ਼ ਆਰਗੇਨਾਈਜੇਸ਼ਨਜ਼ ਨਾਲ ਮਿਲ ਕਿ ਬਹੁਤ ਉਤਸ਼ਾਹ ਵਿੱਚ ਹਾਂ ਜਿਸ ਨਾਲ ਅਸੀਂ ਆਪਣੇ ਕਲਾਇੰਟਸ ਦੇ ਬੇਸ ਨੂੰ ਨਵੇਂ ਸਿਰੇ ਤੋਂ ਡੀਵੈਲੋਪ ਕਰ ਸਕਾਂਗੇ। ਉਸ ਕਿਹਾ ਕਿ ਅਸੀਂ ਵੇਖ ਸਕਦੇ ਹਾਂ ਕਿ ਕੈਨੇਡੀਅਨ ਕਮਰਸ਼ੀਅਲ ਸੈਂਟਰ ਵਿੱਚ ਸੀ ਪੀ ਸੀ ਦੀਆਂ ਖੂਬੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਆਉਣ ਵਾਲੇ ਮਹੀਨਿਆਂ ਵਿੱਚ ਸੀ ਪੀ ਸੀ ਲੋਜਿਸਟਿਕਸ ਕੈਨੇਡਾ ਵੱਲੋਂ ਦਫ਼ਤਰ ਵਿੱਚ ਟਰਾਂਜ਼ਿਟ ਪਰਸੋਨਲ ਸਟਾਫ਼ ਦੇ ਨਾਲ ਹੀ ਆਪਣਾ ਸਟਾਫ਼ ਵੀ ਤਾਇਨਾਤ ਕੀਤੇ ਜਾਣ ਦੀ ਆਸ ਹੈ ਅਤੇ ਕੰਪਨੀਆਂ ਆਜ਼ਾਦਾਨਾਂ ਤੌਰ ਤੇ ਮਾਰਕੀਟ ਵਿੱਚ ਵੀ ਆਪੋ ਆਪਣੇ ਨਾਂਵਾਂ ਹੇਠ ਕੰਮ ਕਰਦੀਆਂ ਰਹਿਣਗੀਆਂ।
ਸੀ ਪੀ ਸੀ: ਇਸ ਕੰਪਨੀ ਦਾ ਮੁੱਖ ਦਫ਼ਤਰ ਚੈਸਟਰਫੀਲਡ, ਐਮ ਓ ਵਿਖੇ ਹੈ ਜਿਥੋਂ ਉਹ ਅਗਪਣੀਆਂ ਸਹਿਕਰਮੀ ਕੰਪਨੀਆਂ ਨਾਲ ਮਿਲ ਕੇ ਉਹ ਪੱਕੇ ਅਤੇ ਆਰਜ਼ੀ ਰੂਪ ਵਿੱਚ ਹਰ ਸਾਈਜ਼ ਦੀ ਕੰਪਨੀ ਨੂੰ ਕਲਾਸ ਏ ਸੀ ਡੀ ਐਲ ਟਰੱਕ ਡਰਾਈਵਰ ਅਤੇ ਵੇਅਰਹਾਊਸ ਕਾਮੇ ਮੁਹੱਈਆ ਕਰਵਾਉਂਦੀ ਹੈ। ਸੀ ਪੀ ਸੀ ਦੀਆਂ ਭਾਗੀਦਾਰ ਬਾਕੀ ਕੰਪਨੀਆਂ ਵਿੱਚ (ਮਿਸੀਸਾਅਗਾ ਅਧਾਰਿਤ)ਸੀ ਪੀ ਸੀ ਲੋਜਿਟਿਕਸ ਕੈਨੇਡਾ, ਕੰਸੋਲੀਡੇਟਡ ਲੋਜਿਸਟਿਕਸ ਸਲਿਯੂਸ਼ਨਜ, ਟੀ ਐਮ ਐਚ ਟਰਾਂਜ਼ਿਟ, ਟੀ ਐਮ ਐਚ ਲੋਜਿਸਟਿਕਸ ਐਂਡ ਇੰਨ ਟਰਾਂਜ਼ਿਟ ਪਰਸੋਨਲ ਹਨ।
ਇੰਨ ਟਰਾਂਜ਼ਿਟ ਪਰਸੋਨਲ ਇੰਕ: ਇੰਨ ਟਰਾਂਜ਼ਿਟ ਪਰਸੋਨਲ ਉਨਟੈਰੀਓ ਵਿੱਚ ਟਰਾਂਸਪੋਰਟ ਉਦਯੋਗ ਦੀ ਸਿਰਕੱਢਵੀਂ ਰਿਕਰੂਟਿੰਗ ਅਤੇ ਸਟਾਫਿੰਗ ਫਰਮ ਹੈ ਜਿਹੜੀ ਸਿਟੀ ਅਤੇ ਸਥਾਨਕ ਹਾਈਵੇਅ ਟਰਾਂਸਪੋਰਟੇਸ਼ਨ ਲਈ ਤਜਰਬੇਕਾਰ ਡਰਾਈਵਰਾਂ ਦੇ ਨਾਲ ਨਾਲ ਸਰਟੀਫਾਈਡ ਫੋਰਕਲਿਫ਼ਟ ਤੇ ਰੀਚ ਓਪਰੇਟਰਾਂ ਸਮੇਤ ਕਸਟਮਰ ਸਰਵਿਸ ਸੁਪਰਵਾਈਜਰ, ਡਿਸਪੈਚਰ, ਲੋਜਿਸਟਿਕਸ ਕੋਆਰਡੀਨੇਸ਼ਨ, ਡਿਸਟ੍ਰੀਬਿਊਸ਼ਨ, ਓਪਰੇਸਨਜ਼, ਸੀਨੀਅਰ ਲੋਜਿਸਟਿਕਸ ਮੈਨੇਜਰ ਆਦਿ ਲਈ ਕਾਮੇ ਪ੍ਰਦਾਨ ਕਰਦੀ ਹੈ।