ਕੰਪਨੀਆਂ ਦੇ ਰਲੇਵੇਂ ਨਾਲ ਓਵਰਕਪੈਸਿਟੀ ਦਾ ਮਸਲਾ ਹੱਲ ਹੋਵੇਗਾ

445

ਟਰੱਕਿੰਗ ਖ਼ੇਤਰ ਵਿੱਚ ਬਹੁਤ ਦੇਰ ਤੋਂ ਇਸ ਗੱਲ ਤੇ ਚਰਚਾ ਚੱਲਦੀ ਆ ਰਹੀ ਹੈ ਕਿ ਜ਼ਿਆਦਾ ਟਰੱਕਾਂ ਵੱਖ ਵੱਖ ਛੋਟੀਆਂ ਕੰਨੀਆਂ ਵਿੱਚ ਵੰਡੇ ਹੋਣ ਕਰਕੇ ਲੋਡ ਵੰਡੇ ਜਾਂਦੇ ਹਨ ਤੇ ਰੇਟ ਹੇਠਾਂ ਡਿੱਗਣ ਕਰਕੇ ਟਰੱਕਰਜ਼ ਨੂੰ ਵੱਡਾ ਘਾਟਾ ਪੈਂਦਾ ਹੈ। ਵਰਤਮਾਨ ਸਾਲ ਵੀ ਅਜਿਹਾ ਵਾਪਰ ਰਿਹਾ ਹੈ ਜਿਹੜਾ ਤੁਸੀਂ ਸਾਫ਼ ਦੇਖ ਸਕਦੇ ਹੋ। ਅਜਿਹਾ ਇੰਕਸ਼ਾਫ਼ ਪੈਨਸਕੀ ਲੋਜਿਸਟਿਕਸ ਦੇ ਮੁੱਖੀ ਮਾਰਕ ਐਲਥੇਨ ਨੇ ਸਟੇਟ ਲੋਜਿਸਟਿਕਸ ਦੀ ਜੂਨ ਮਹੀਨੇ ਆਈ ਸਲਾਨਾ ਰਿਪੋਰਟ ਬਾਰੇ ਦੱਸਦਿਆਂ ਕੀਤਾ। ਉਹਨਾਂ ਦੇ ਅਨੁਸਾਰ ਇਸ ਵਕਤ ਕਰੀਬ 115,000 ਕਲਾਸ 8 ਟਰੱਕਾਂ ਦਾ ਓਵਰਫਲੋਅ ਹੈ ਜਦ ਕਿ ਇੱਕ ਸਾਲ ਪਹਿਲਾਂ ਇਹ ਗਿਣਤੀ 75,000 ਸੀ। ਸੋ ਕੁਝ ਨਿਰੀਖਕਾਂ ਦੀ ਸੋਚ ਹੈ ਕਿ ਟਰੱਕਿੰਗ ਉਦਯੋਗ ਦੀਆਂ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਕੰਪਨੀਆਂ ਦਾ ਆਪਸ ਵਿੱਚ ਰਲੇਵਾਂ ਹੀ ਉਸਾਰੂ ਕਦਮ ਸਿੱਧ ਹੋ ਸਕਦਾ ਹੈ। ਹੁਣੇ ਜਿਹੇ ਨਿਊਯਾਰਕ ਵਿੱਚ ਨਾਈਟ ਟਰਾਂਸਪੋਰਟੇਸ਼ਨ ਅਤੇ ਸਵਿਫ਼ਟ ਟਰਾਂਸਪੋਰਟੇਸ਼ਨ ਕੰਪਨੀ ਦਾ ਇੱਕ ਹੋ ਜਾਣਾ ਅਜਿਹਾ ਸੰਕੇਤ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀਆਂ ਦੇ ਰਲੇਵੇਂ ਦਾ ਮੰਤਰ ਆਪਣੇ ਵਧੀਆ ਰੰਗ ਵਿਖਾਉਂਦਾ ਹੈ। ਫਿੱਚ ਦਾ ਕਹਿਣਾ ਸੀ ਕਿ ਸਾਲ 2018 ਲਈ ਇੰਡਸਟਰੀ ਦਾ ਐਡਵਾਂਸ ਵਿੱਚ ਏਕੀਕਰਨ ਲਾਜ਼ਮੀ ਤੌਰ ਤੇ ਵਧੇਰੇ ਆਮਦਨ ਦਾ ਬਾਇਸ ਬਣੇਗਾ ਜਿਸ ਨਾਲ ਲੰਬੇ ਸਮੇਂ ਤੱਕ ਟਰੱਕਿੰਗ ਉਦਯੋਗ ਦੀ ਪ੍ਰਸਾਸ਼ਕੀ ਵਿੱਤੀ ਪ੍ਰੋਫਾਇਲ ਮਜ਼ਬੂਤ ਹੋਵੇਗੀ। ਇਸ ਦੇ ਨਾਲ ਹੀ ਹੋਰ ਜੋੜਦਿਆਂ ਉਸ ਨੇ ਕਿਹਾ ਕਿ ਓਵਰਕਪੈਸਿਟੀ ਨੂੰ ਨਾਜ਼ਕ ਸਥਿੱਤੀ ਨਾਲ ਜੋੜ ਕੇ ਵੇਖੀਏ  ਤਾਂ ਟਰੱਕਿੰਗ ਆਰਥਿਕਤਾ ਇਸ ਵਕਤ ਪਰਖ ਦੀ ਘੜੀ ਵਿੱਚੋਂ ਲੰਘ ਰਹੀ ਹੈ। ਇਲੈਕਟਰੋਨਿਕ ਲੋਗਿੰਗ ਗੈਜ਼ੇਟ (ਈਐਲਡੀ) ਦੇ ਟਰੱਕਾਂ ਤੇ ਲਾਜ਼ਮੀਕਰਨ ਦੇ ਪ੍ਰਸਾਸ਼ਕੀ ਹੁਕਮਾਂ ਨਾਲ ਭਾਵੇਂ ਖਿਚਾਅ ਦੀ ਸਿਥਿੱਤੀ ਉਤਪੰਨ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਵੈੱਬਸਾਈਟ ਅਧਾਰਿਤ ਬਿਜ਼ਨੈੱਸ ਸ਼ੁਰੂ ਹੋਣ ਕਾਰਣ ਸ਼ਿਪਰਜ਼ ਵੱਲੋਂ ਟਰਾਂਸਪੋਰਟਰਾਂ ਨੂੰ ਚੋਖੀ ਗਿਣਤੀ ਵਿੱਚ ਨਵੇਂ ਆਰਡਰ ਮਿਲ ਰਹੇ ਹਨ। ਇਸ ਸਾਲ ਦਸੰਬਰ ਤੋਂ ਲਾਗੂ ਹੋ ਰਹੇ ਈਐਲਡੀ ਪ੍ਰਸਾਸ਼ਕੀ ਕਮਾਂਡ ਤੇ ਆਪਣੀ ਗੱਲ ਕੇਂਦਰਿਤ ਕਰਦਿਆ ਫਰਮ ਦਾ ਕਹਿਣਾ ਹੈ ਕਿ ਇਸ ਨਾਲ ਛੋਟੀਆਂ ਟਰੱਕਿੰਗ ਕੰਪਨੀਆਂ ਉੱਤੇ ਵਿੱਤੀ ਤੇ ਕੰਮ ਦਾ ਬੋਝ ਵੱਧ ਜਾਵੇਗਾ ਜਿਸ ਨਾਲ ਉਹਨਾਂ ਨੂੰ ਬਿਜ਼ਨੈਸ ਤੋਂ ਬਾਹਰ ਹੋਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਛੋਟੀਆਂ ਕੰਪਨੀਆਂ ਦੇ ਮਾਰਕੀਟਚੋਂ ਬਾਹਰ ਹੋ ਜਾਣ ਮਗਰੋਂ ਢੋਆਢੁਆਈ ਤੇ ਹਾਂ ਪੱਖੀ ਪ੍ਰਭਾਵ ਪਵੇਗਾ। ਫਿੱਚ ਦਾ ਕਹਿਣਾ ਸੀ ਕਿ ਸਾਡਾ ਇਹ ਮੰਨਣਾ ਹੈ ਕਿ ਈ ਐਲ ਡੀ ਲਾਗੂ ਹੋਣਤੇ ਰਲੇਵੇਂ ਮਗਰੋਂ ਬਣੀਆਂ ਵੱਡੀਆਂ ਲੋਜਿਸਟਿਕਸ ਕੰਪਨੀਆਂ ਨੂੰ ਮਜ਼ਬੂਤੀ ਫੜਣ ਦਾ ਮੌਕਾ ਮਿਲੇਗਾ ਅਤੇ ਉਹਨਾਂ ਦਾ ਮੁਨਾਫ਼ਾ ਵੀ ਵਧ ਜਾਵੇਗਾ। ਇਸ ਦੇ ਨਾਲ ਹੀ ਫਰਮ ਦਾ ਇਹ ਵੀ ਕਹਿਣਾ ਸੀ ਕਿ ਇਸ ਤਰਾਂ ਦੇ ਪ੍ਰਸਾਸ਼ਕੀ ਹੁਕਮਾਂ ਨਾਲ ਭਵਿੱਖ ਵਿੱਚ ਕੁਝ ਮਕੈਨੀਕਲ ਤਬਦੀਲੀਆਂ ਹੋਣੀਆਂ ਵੀ ਲਾਜ਼ਮੀ ਹਨ ਜਿਨਾਂ ਵਿੱਚ ਸ਼ਿਪਰਜ਼ ਵੱਲੋਂ ਆਰਡਰ ਆਪਣੀ ਮਰਜ਼ੀ ਅਨੁਸਾਰ ਕੀਤੇ ਜਾਇਆ ਕਰਨਗੇ ਜਿਸ ਨਾਲ ਟਰੱਕਿੰਗ ਬਿਜ਼ਨੈਸ ਉਤਪਾਦ ਤੇ ਬਹੁਤ ਵੱਡਾ ਅਸਰ ਪਵੇਗਾ। ਇਹਦੇ ਬਾਰੇ ਸ਼ਪੱਸ਼ਟ ਕਰਦਿਆ ਉਹਨਾਂ ਕਿਹਾ ਕਿ ਆਉਂਦੇ ਦੋ ਵਰ੍ਹਿਆਂ ਦੌਰਾਨ ਸ਼ਿਪਰਜ਼ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ ਕਿਉਂਕਿ ਉਦੋਂ ਤੱਕ ਹੋਰ ਅਧੁਨਿਕ ਆਈਟਮਾਂ ਆਉਣ ਨਾਲ ਇੰਟਰਨੈਟ ਬਿਜ਼ਨੈਸ ਡੀਲਜ਼ ਛੋਟੇ ਪੱਧਰ ਤੋਂ ਇਨਕਾਰਪੋਰੇਟ ਤੱਕ ਫ਼ੈਲ ਜਾਵੇਗਾ। ਵੱਖ ਵੱਖ ਟਰੱਕਿੰਗ ਕੰਪਨੀਆਂ ਦੇ ਰਲੇਵੇਂ ਮਗਰੋਂ ਜਿਥੇ ਵੰਡੀ ਹੋਈ ਟਰੱਕਿੰਗ ਇੰਡਸਟਰੀ ਮਜ਼ਬੂਤ ਹੋਵੇਗੀ ਉਥੇ ਓਵਰਕਪੈਸਟੀ ਦੀ ਸਮੱਸਿਆ ਵੀ ਹੱਲ ਹੋਵੇਗੀ।