ਕੈਲਗਰੀ ਦਾ ਨਵਾਂ ਇੰਟਰਚੇਂਜ ਸ਼ਹਿਰੀਆਂ ਲਈ ਤੋਹਫ਼ਾ

238

ਦੀ ਸਿਟੀ ਆਫ਼ ਕੈਲਗਰੀ ਨੇ ਗਲੇਨਮੋਰ ਟਰੇਲ/ਓਗਡਨ ਰੋਡ ਇੰਟਰਚੇਂਜ ਦਾ ਉਦਘਾਟਨ ਕਰਨ ਲਈ ਇੱਕ ਵੱਖਰਾ ਤਰੀਕਾ ਚੁਣਿਆ ਜਿਸ ਤਹਿਤ ਓਰਲਿਕਸ ਇੰਕ ਨਾਮ ਦੀ ਕੰਪਨੀ ਦੇ ਟਰੱਕ ਵੱਲੋਂ ਇਸ ਦਾ ਉਦਘਾਟਨੀ ਰਿਬਨ ਕੱਟਿਆ ਗਿਆ। ਓਰਲਿਕਸ ਇੰਕ ਦੇ ਮਾਲਿਕ ਗੇਨ ਓਰਲਿਕ ਦਾ ਕਹਿਣਾ ਸੀ ਕਿ ਇਹ ਛੇ ਲੇਨਜ਼ ਵਾਲਾ ਲਾਂਘਾ ਜਿਥੇ ਸੁਰੱਖਿਤ ਹੈ ਉਥੇ ਟਰੱਕਿੰਗ ਉਦਯੋਗ ਵਿੱਚ ਆਉਣ ਵਾਲਿਆਂ ਦੇ ਸਵਾਗਤ ਵਜੋਂ ਵੀ ਲਿਆ ਜਾ ਸਕਦਾ ਹੈ। ਓਰਲਿਕ ਜੋ ਐਲਬਰਟਾ ਮੋਟਰ ਟਰਾਂਸਪੋਰਟ  ਐਸੋਸੀਏਸ਼ਨ (ਏਐਮਟੀਏ) ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਨੇ ਕਿਹਾ ਕਿ ਐਲਬਰਟਾ ਸਰਕਾਰ ਅਤੇ ਮਿਊਂਸਪਲ ਸਰਕਾਰ ਸਮੇਤ ਟਰੱਕਿੰਗ ਉਦਯੋਗ ਦੀ ਭਾਈਵਾਲੀ ਨਾਲ ਅਸੀਂ ਇਨਫ਼ਰਾਸਟਰੱਕਚਰ ਤੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਹਰੇ ਹਾਂ। ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਸਾਲ 61ਐਵੇਨਿਊ ਐਕਸਟੈਨਸ਼ਨ ਦਾ ਤੋਹਫ਼ਾ ਨੇੜੇ ਤੇੜੇ ਵੱਸਦੀ ਕਮਿਊਨਿਟੀ ਨੂੰ ਦਿੱਤਾ ਗਿਆ ਸੀ। ਓਰਲਿਕ ਦਾ ਕਹਿਣਾ ਸੀ ਕਿ 84 ਸਟਰੀਟ ਸਾਊਥ ਈਸਟ ਨੂੰ ਆਪਣਾ ਘਰ ਆਖਣ ਵਾਲੇ ਸਥਾਨਕ ਟਰੱਕਿੰਗ ਉਦਯੋਗ ਵੀ ਗਲੈਨਮੋਰ ਟਰੇਲ ਪ੍ਰੋਜੈਕਟ ਦੇ ਸਾਰੇ ਫ਼ਾਇਦੇ ਲੈ ਸਕਣਗੇ। ਗਲੈਨਮੋਰਓਗਡਨ ਇੰਟਰਚੇਂਜ਼ ਦੀ ਗਰੈਂਡ ਓਪਨਿੰਗ ਕੈਲਗਰੀ ਵਿੱਚ ਇਹਨਾਂ ਗਰਮੀਆਂ ਵਿੱਚ ਚਾਰ ਰਸਤੇ ਖੁੱਲਣ ਵਾਲੇ ਇੰਟਰਚੇਂਜ਼ਾਂ ਦਾ ਇੱਕ ਹਿੱਸਾ ਹੈ। ਜ਼ਿਕਰਯੋਗ ਹੈ ਕਿ ਕੈਲਗਰੀ ਦੇ 70,000 ਤੋਂ ਵੱਧ ਲੋਕ ਟਰਾਂਸਪੋਰਟੇਸ਼ਨ ਲੋਜਿਸਟਿਕਸ ਵਿੱਚ ਕੰਮ ਕਰਦੇ ਹਨ। ਓਗਡੇਨ ਰੋਡ ਉਤਲੇ ਪੁੱਲ ਸਮੇਤ ਇਹ ਨਵੀਂ ਸੜਕ ਇਸ ਇਲਾਕੇ ਵਿੱਚ ਐਲੀਵੇਟ ਬੋਟਲਨੈੱਕ ਮਸਲੇ ਦਾ ਹੱਲ ਕਰੇਗੀ ਅਤੇ ਕੈਲਗਰੀ ਦੇ ਦੱਖਣਪੂਰਬੀ ਹਿੱਸੇ ਵਿੱਚ ਹੋਰ ਬਿਜ਼ਨੈਸ ਸੰਭਾਵਨਾਵਾਂ ਦੇ ਨਵੇਂ ਰਸਤੇ ਖੋਲੇਗੀ। ਸ਼ਹਿਰ ਵਿੱਚ ਵੱਖ ਵੱਖ ਸੜਕਾਂ ਨੂੰ ਜੋੜਣ ਲਈ ਨਵਾਂ ਇੰਟਰਚੇਂਜ਼ ਗਰਾਊਂਡ ਲੈਵਲ ਰੇਲਵੇ ਕਰਾਸਿੰਗਜ਼  ਅਤੇ ਗਲੈਨਮੋਰ ਤੇ ਕੋਈ ਟਰੈਫ਼ਿਕ ਲਾਈਟ ਨਾ ਮਿਲਣ ਨਾਲ ਟਰੈਫ਼ਿਕ ਫ਼ਲੋਅ ਸੁਖ਼ਾਲਾ ਹੋਵੇਗਾ। ਇਹ  ਪ੍ਰੋਜੈਕਟ 90 ਮਿਲੀਅਨ ਡਾਲਰ ਮੁੱਲ ਦਾ ਹੈ ਜਿਸ ਲਈ 66 ਮਿਲੀਅਨ ਡਾਲਰ ਸੂਬਾਈ ਸਰਕਾਰ ਵੱਲੋਂ ਦਿੱਤੇ ਗਏ ਹਨ। ਇਸ ਮੌਕੇ ਐਨ ਡੀ ਪੀ ਐਮ ਐਲ ਏ ਰੋਬੀਨ ਲੁਫ਼ ਵੀ ਮੌਜੂਦ ਸੀ ਜਿਸ ਨੇ ਕਿਹਾ ਕਿ ਐਨਡੀਪੀ ਸਰਕਾਰ ਐਲਬਰਟਾ ਵਿੱਚ 7 ਬਿਲੀਅਨ ਡਾਲਰ ਇਨਫ਼ਰਾਸਟਰੱਕਚਰ ਪ੍ਰੋਜੈਟਾਂ ਤੇ ਖ਼ਰਚੇਗੀ ਜਿੰਨਾਂ ਵਿੱਚੋਂ ਗਲੈਨਮੋਰਓਗਡਨ ਇੰਟਰਚੇਂਜ਼ ਇੱਕ ਹੈ ਅਤੇ ਇਸ ਨਾਲ ਇਸ ਇਲਾਕੇ ਦੇ ਲੋਕ ਸੌਖ਼ ਮਹਿਸੂਸ  ਕਰਨਗੇ।