ਕਿਊ ਐਸ ਐਲ, ਗਰੁੱਪ ਰੋਬੇਰਟ, ਐਕਸਪ੍ਰੈਸ ਮੋਨਡੋਰ ਰਲਕੇ ਹੁਣ ਇੱਕ ਸ਼ਕਤੀ ਬਣਨਗੇ

Forces would include QSL, Groupe Robert, Express Mondor
Forces would include QSL, Groupe Robert, Express Mondor

ਕਿਊ ਐਸ ਐਲ, ਗਰੁੱਪ ਰੋਬੇਰਟ, ਅਤੇ ਐਕਸਪ੍ਰੈਸ ਮੋਨਡੋਰ ਕੰਪਨੀਆਂ ਵੱਲੋਂ ਸੂਚਨਾ ਮਿਲੀ ਹੈ ਕਿ ਉਹ ਮਿਲ ਕੇ ਈਸਟਰਨ ਕੈਨੇਡਾ ਦੀ ਇੱਕ ਸਭ ਤੋਂ ਵੱਡੀ ਸ਼ਕਤੀ ਬਣਨ ਜਾ ਰਹੀਆਂ ਹਨ। ਕਿਊ ਐਸ ਐਲ ਨਵੇਂ ਗਰੁੱਪ ਵਿੱਚ ਲਾਇਨਜ਼ ਦੇ ਸ਼ੇਅਰ ਦੇ ਇਨਵੈਸਟਰ ਵਜੋਂ ਮੋਨਡਰ-ਵਾਟਸਨ ਵਜੋਂ ਆਵੇਗੀ, ਜਦ ਕਿ ਮੋਨਡਰ ਦਾ ਗਰੁੱਪ ਪ੍ਰਤੀਦਿਨ ਦੇ ਓਪਰੇਸ਼ਨਜ਼ ਨੂੰ ਚਲਾਵੇਗਾ। ਗਰੁੱਪ ਰੋਬੇਰਟ ਇਸ ਗਰੁੱਪ ਵਿੱਚ ਇਨਵੈਸਟਰ ਵਜੋਂ ਕੰਮ ਕਰਦਾ ਰਹੇਗਾ ਜਿਹੜਾ ਟਰਾਂਸਪੋਰਟੇਸ਼ਨ ਵਿੱਚ ਆਪਣੀ ਮਾਸਟਰੀ ਦੀਆਂ ਮਹੱਤਵਪੂਰਨ ਸੇਵਾਵਾਂ ਨਾਲ ਸਹਿਯੋਗ ਪ੍ਰਦਾਨ ਕਰੇਗਾ।
ਕਿਊ ਐਸ ਐਲ ਦੇ ਮੁੱਖੀ ਤੇ ਸੀ ਈ ਓ ਰੋਬੇਰਟ ਬੇਲੀਸਲ ਦਾ ਕਹਿਣਾ ਸੀ ਕਿ ਕਿਊ ਐਸ ਐਲ ਵਿੱਚ ਸਾਡਾ ਵਿਯਨ ਬੜਾ ਸਾਫ਼ ਹੈ: ਉਸ ਨੇ ਕਿਹਾ ਕਿ ਅਸੀਂ ਆਪਣੇ ਗ੍ਰਾਹਕਾਂ ਦੇ ਹਿੱਤਾਂ ਦਾ ਧਿਆਨ ਰੱਖਦੇ ਹੋਏ ਅਸੀਂ ਉਹਨਾਂ ਦੀ ਸੇਵਾ ਦੇ ਨਵੇਂ ਦਿੱਸਹੱਦੇ ਸਿਰਜੇ ਹਨ। ਕੈਨੇਡੀਅਨ ਅਤੇ ਅਮਰੀਕਨ ਦਰਾਮਦ ਅਤੇ ਫੇਅਰ ਮਾਰਕੀਟ ਦੀ ਤਰੱਕੀ ਲਈ ਆਪਣੇ ਮੌਜੂਦਾ ਯਤਨਾਂ ਨੂੰ ਇਸੇ ਤਰਾਂ ਜਾਰੀ ਰੱਖਾਂਗੇ ਅਤੇ ਇਸ ਦਾ ਸਾਡੇ ਗਰੁੱਪਾਂ ਉੱਤੇ ਕੋਈ ਅਸਰ ਨਹੀਂ ਹੋਵਗਾ। ਸਭ ਤੋਂ ਉਤਮ ਸੇਵਾਵਾਂ ਦੇਣ ਵਾਲੇ ਗਰੁੱਪਾਂ ਦੀ ਸਾਡੀ ਮੌਜੂਦਾ ਭਾਗੀਦਾਰੀ ਆਪਣੀ ਗ੍ਰਾਹਕ ਸੇਵਾ ਵਿੱਚ ਨਵੇਂ ਕੀਰਤੀਮਾਨ ਸਥਾਪਤ ਕਰਨ ਵੱਲ ਇੱਕ ਹੋਰ ਕਦਮ ਹੈ ਅਤੇ ਅਸੀਂ ਆਪਣੀਆਂ ਨਵੀਂਆਂ ਪੇਸ਼ਕਸ਼ਾਂ ਨਾਲ ਮੁੜ ਹਾਜ਼ਰ ਹਾਂ। ਆਉਂਦੇ ਕੁਝ ਹਫ਼ਤਿਆਂ ਤੱਕ ਸਾਡੀ ਇੱਕਜੁੱਟਤਾ ਲਈ ਲੋੜੀਂਦੀ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ ਅਤੇ ਅਸੀਂ ਪਹਿਲੀ ਅਪਰੈਲ 2018 ਤੋਂ ਅਧਿਕਾਰਿਤ ਤੌਰ ਤੇ ਇੱਕ ਪਲੇਟਫਾਰਮ ਤੇ ਹੋਵਾਂਗੇ ਅਤੇ ਤਦ ਤਕ ਹਰ ਆਰਗੇਨਾਈਜੇਸ਼ਨ ਅਜ਼ਾਦ ਕੰਮ ਕਰ ਸਕਦੀ ਹੈ। ਅਸੀਂ ਆਪਣੇ ਆਪ ਨੂੰ ਇੱਕਮੁੱਠ ਕਰਕੇ ਬੇਹੱਦ ਖ਼ੁਸ਼ ਹਾਂ ਅਤੇ ਕਿਊ ਐਸ ਐਲ ਤੇ ਐਕਸਪ੍ਰੈੱਸ ਮੋਨਡੋਰ ਇੰਡਸਟਰੀ ਖ਼ੇਤਰ ਵਿੱਚ ਕੰਮ ਕਰਨ ਲਈ ਪੂਰੀ ਤਰਾਂ ਤਿਆਰ ਹੈ।
ਉਧਰ ਐਕਸਪ੍ਰੈੱਸ ਮੋਨਡੋਰ ਦੇ ਮੁਖੀ ਤੇ ਸੀ ਈ ਓ ਏਰਿਕ ਮੋਨਡੋਰ ਨੇ ਕਿਹਾ ਕਿ ਅਸੀਂ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਾਂ ਅਤੇ ਸਭ ਤੋਂ ਉਪਰ ਅਸੀਂ ਵਿਸ਼ੇਸ਼ ਤੌਰ ਤੇ ਕਿਊਬੈੱਕ ਲੀਡਰਜ਼ ਵਜੋਂ ਇੱਕ ਮਜ਼ਬੂਤ ਧਿਰ ਦਾ ਹਿੱਸਾ ਬਣ ਕੇ ਕਿਊਬੈੱਕ ਦੀ ਨਾਨ-ਸਟੈਂਡਰਡ ਟਰਾਂਸਪੋਰਟੇਸ਼ਨ ਤੇ ਹੈਂਡਲਿੰਗ ਇੰਡਸਟਰੀ ਵਿੱਚ ਨਵੇਂ ਮਾਅਰਕੇ ਮਾਰੇ ਸਨ।ਹੁਣ ਸਾਡੇ ਕਲਾਇੰਟ ਇੰਡਸਟਰੀ ਦੇ ਮਾਹਿਰਾਂ ਦੇ ਤਜਰਬੇ ਦਾ ਫ਼ਾਇਦਾ ਉਠਾਉਣਗੇ ਅਤੇ ਸਾਡੇ 300 ਤੋਂ ਵੱਧ ਕਾਮੇ ਸਫ਼ਲਤਾ ਦੇ ਨਵੇਂ ਝੰਡੇ ਗੱਡਣਗੇ।