ਕਲਾਸ 8 ਟਰੱਕਾਂ ਦੇ ਆਰਡਰ ਪਿਛਲੇ 37 ਮਹੀਨਿਆਂ ਤੋਂ ਵੱਧ

Class 8 truck orders is at 37-months high
Class 8 truck orders is at 37-months high

ਏ ਸੀ ਟੀ ਰੀਸਰਚ ਦੀ ਅੰਤਿਮ ਸੂਚਨਾ ਅਨੁਸਾਰ ਬੀਤੇ ਦਸੰਬਰ ਮਹੀਨੇ ਦੌਰਾਨ ਕਲਾਸ 8 ਟਰੱਕਾਂ ਦੇ ਆਰਡਰ ਪਿਛਲੇ 37 ਮਹੀਨਿਆਂ ਤੋਂ ਵੱਧ ਰਹੇ ਸਨ ਜਿਹੜੇ ਕਿ 37,500 ਯੂਨਿਟਾਂ ਦੀ ਗਿਣਤੀ ਵਿੱਚ ਸਨ। ਏ ਸੀ ਟੀ ਨੇ ਇੰਕਸ਼ਾਫ਼ ਕੀਤਾ ਕਿ ਸਤੰਬਰ ਮਹੀਨੇ ਤੋਂ ਕਲਾਸ 8 ਦੀ ਠੋਸ ਮੰਗ ਵਧਦੀ ਜਾ ਰਹੀ ਸੀ ਜਿਸ ਨਾਲ 2018 ਦੇ ਉਤਪਾਦਨ ਵਿੱਚ ਇੱਕ ਨਿੱਘਰ ਵਾਧਾ ਕਿਹਾ ਜਾ ਸਕਦਾ ਹੈ। ਮੁੱਖੀ ਅਤੇ ਸੀਨੀਅਰ ਇਨਵੈਸਟੀਗੇਟਰ ਕੇਨੀ ਵਿਏਥ ਅਨੁਸਾਰ ਯੂ ਐਸ ਸ਼ੋਅਕੇਸ ਵਿੱਚ ਕਲਾਸ 8 ਟਰੱਕ ਡਰਾਈਵਰਾਂ ਦੀ ਪਹਿਲੀ ਪਸੰਦ ਰਹਿਣ ਕਰਕੇ ਆਰਡਰਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 127% ਉਛਾਲ ਰਿਹਾ। ਉਹਨਾਂ ਇਹ ਵੀ ਦੱਸਿਆ ਕਿ ਟਰੈਕਟਰ ਸਲੀਪਰ ਵਿੱਚ 260% ਦੀ ਆਸ ਕੀਤੀ ਜਾ ਰਹੀ ਹੈ। ਡਰਾਈਵਰਾਂ ਦੀ ਭਰਤੀ ਵਿੱਚ ਟਰਾਂਸਪੋਰਟਰਾਂ ਦੀ ਅਸਮਰੱਥਾ, ਕਾਰਗੋ ਵਾਲਿਯੂਮ ਵਿੱਚ ਵਾਧਾ, ਸਮੁੰਦਰੀ ਤੂਫ਼ਾਨ, ਅਤੇ 2010 ਤੋਂ ਕ੍ਰਿਸਮਸ ਦੇ ਸ਼ਾਪਿੰਗ ਸੀਜ਼ਨ ਦੇ ਗਰਾਊਂਡਡ ਹੋਣ ਨੇ ਘਾਟੇ ਨੂੰ ਕਿਸੇ ਹੱਦ ਤੱਕ ਪ੍ਰਭਾਵਿਤ ਕੀਤਾ ਤੇ ਨਾਲ ਹੀ ਸਪਲਾਈ ਤੇ ਡੀਮਾਂਡ ਨੂੰ ਬੈਲੇਂਸ ਕਰਕੇ ਟਰੱਕਿੰਗ ਬਿਜਨੈਸ ਨੂੰ ਡੀਏਸਟੈਬੇਲਾਈਜ਼ਡ ਕੀਤਾ। ਮੀਡੀਅਮ ਰੇਂਜ ਦੇ ਟਰੱਕ ਆਰਡਰ ਪਹਿਲਾਂ ਕੀਤੀ ਪੇਸ਼ਨਗੋਈ ਅਨੁਸਾਰ ਹੀ ਰਹੇ ਜਿੰਨਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਦਸੰਬਰ ਮਹੀਨੇ ਦੌਰਾਨ 2.2% ਵਾਧਾ ਦਰਜ ਕੀਤਾ ਗਿਆ।