ਕਨੇਡੀਅਨ ਮਾਲ ਭਾੜੇ ਵਿਚ ਭਾਰੀ ਵਾਧਾ: ਟਰਾਂਸਕੋਰ

557

ਟਰਾਂਟੋ, ਉਨਟਾਰੀਓ- ਇਹ ਸਾਲ ਕਨੇਡੀਅਨ ਮਾਲ ਭਾੜੇ ਪੱਖੋਂ ਟਰਾਂਸਪੋਰਟਰਾਂ ਲਈ ਬਹੁਤ ਵਧੀਆ ਰਿਹਾ। ਟਰਾਂਸਕੋਰ ਲਿੰਕ ਲਾਜਿਸਟਿਕ ਦੇ ਅੰਕੜਿਆਂ ਮੁਤਾਬਕ ਸਾਲ 2014 ਤੋਂ ਬਾਅਦ ਹੁਣ ਮਾਰਚ ਦੇ ਮਹੀਨੇ ਮਾਲ ਭਾੜੇ ਵਿਚ ਭਾਰੀ ਵਾਧਾ ਦੇਖਿਆ ਗਿਆ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਵਾਧੇ ਦਾ ਅੰਕੜਾ ਮਾਰਚ ਵਿਚ 33 ਫੀਸਦੀ ਦੇਖਿਆ ਗਿਆ, ਜਦਕਿ ਸਾਰੇ ਸਾਲ ਵਿਚ ਵਾਧੇ ਦੀ ਦਰ 51 ਫੀਸਦੀ ਦੇ ਕਰੀਬ ਦਰਜ ਕੀਤੀ ਗਈ ਸੀ। ਮਾਲ ਭਾੜੇ ਵਿਚ ਵਾਧਾ ਸਿਰਫ ਕੈਨੇਡਾ ਵਿਚ ਨਹੀਂ, ਬਲਕਿ ਬਾਰਡਰ ਪਾਰ ਜਾਣ ਵਾਲੇ ਵਹੀਕਲਾਂ ਲਈ ਵੀ ਮਾਲ ਭਾੜੇ ਵਿਚ ਵਾਧਾ ਦਰਜ ਕੀਤਾ ਗਿਆ। ਕੈਨੇਡਾ ਵਿਚ ਇੰਟਰ-ਕੈਨੇਡਾ ਲੋੜ ਜੋ 27 ਫੀਸਦੀ ਦੇ ਕਰੀਬ ਸੀ, ਹੁਣ ਵੱਧ ਕੇ ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ 50 ਫੀਸਦੀ ਹੋ ਗਿਆ ਹੈ। ਬਾਰਡਰ ਪਾਰ ਤੋਂ ਲੋਡ ਦੀ ਔਸਤ 71 ਫੀਸਦੀ ਰਹੀ। ਕੈਨੇਡਾ ਵਿਚ ਲੋਡ ਲੈਵੀ ਵਿਚ ਵੀ 30 ਫੀਸਦੀ ਵਾਧਾ ਹੋਇਆ, ਜਦਕਿ ਕੈਨੇਡਾ ਆਉਣ ਵਾਲੇ ਮਾਲ ਵਿਚ 69 ਫੀਸਦੀ ਵਾਧਾ ਇਸ ਸਾਲ ਦਰਜ ਕੀਤੇ ਜਾਣ ਦੀ ਆਸ ਹੈ। ਪਿਛਲੇ ਸਾਲ ਦੇ ਦਸੰਬਰ ਮਹੀਨੇ ਵਿਚ ਕਿਰਾਏ ਤੇ ਮਾਲ ਜ਼ਿਆਦਾ ਦਰਜ ਕੀਤੀ ਗਏ , ਜਦਕਿ ਟਰੱਕਾਂ ਦੀ ਗਿਣਤੀ ਇਸ ਦੇ ਮੁਕਾਬਲੇ ਘੱਟ ਦੇਖੀ ਗਈ।
ਉਪਕਰਨ ਸਮਰੱਥਾ:
ਹਾਲਾਂਕਿ ਉਪਕਰਨ ਸਮਰੱਥਾ ਵਿਚ 11 ਫੀਸਦੀ ਪ੍ਰਤੀ ਮਹੀਨੇ ਤੋਂ ਜ਼ਿਆਦਾ ਵਾਧਾ ਹੋਇਆ ਹੈ, ਇਹ ਵਧੀ ਹੋਈ ਸਮਰੱਥਾ ਬਾਰੇ ਪਹਿਲਾਂ ਹੀ ਮਾਲ ਭਾੜਾ ਦਲਾਲਾਂ ਨੇ ਅੰਦਾਜਾ ਲਗਾ ਲਿਆ ਸੀ। ਇਸ ਵਾਧੇ ਦੇ ਬਾਵਜੂਦ ਦੋ ਸਾਲਾਂ ਵਿਚ ਪਹਿਲੀ ਵਾਰ ਫਰਵਰੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਹਰੇਕ ਉਪਲਬਧ ਲੋੜ ਭਾਰ ਦਾ ਅਨੁਪਾਤ 1.78 ਤੋਂ 2.11 ਤੇ ਆ ਗਿਆ। ਪਿਛਲੇ ਸਾਲ ਦੀ ਤੁਲਨਾ ਵਿਚ ਟਰੱਕ ਟੂ ਲੋਡ ਅਨੁਪਾਤ 42 ਫੀਸਦੀ ਵਧਿਆ। ਮਾਰਚ 2016 ਵਿਚ ਇਹ ਅਨੁਪਾਤ 3.05 ਸੀ। ਇਹ ਸਾਰੇ ਅੰਕੜੇ ਟਰਾਂਸਕੋਰ ਦੁਆਰਾ ਉਪਲਬਧ ਕਰਵਾਏ ਗਏ ਹਨ। ਮਾਰਚ ਵਿਚ ਭਾਰ ਅਤੇ ਸਮਰੱਥਾ ਵਿਚ ਇਹ ਵਾਧਾ ਦਲਾਲਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਵਿਸ਼ੇਸ਼ ਕਰਕੇ ਉਦਯੋਗਾਂ ਲਈ ਢੋਆ-ਢੁਆਈ ਕਰਨ ਵਾਲੇ ਵਹੀਕਲਾਂ ਲਈ, ਕਿਉਂਕਿ ਉਥੇ ਉਪਲਬਧ ਕੰਮ ਜ਼ਿਆਦਾ ਹੈ ਅਤੇ ਇੰਡਸਟਰੀ ਵਿਚ ਆਉਣ ਵਾਲੀਆਂ ਨਵੀਆਂ ਕੰਪਨੀਆਂ ਨੂੰ ਵੀ ਉਤਸ਼ਾਹਿਤ ਕਰਦਾ ਹੈ , ਦਲਾਲਾਂ ਨੇ ਆਪਣੇ ਗਾਹਕਾਂ ਦੇ ਨਾਲ ਸ਼ਿਪਿੰਗ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕੀਤਾ ਹੈ ਅਤੇ ਵਧੀਆ ਸਰਵਿਸ ਦੇ ਕੇ ਆਪਣੇ ਕਾਰੋਬਾਰ ਵਿਚ ਵਾਧਾ ਕੀਤਾI