ਓ ਟੀ ਸੀ ਵੱਲੋਂ ਤਿੰਨ ਸਸਪੈਂਸ਼ਨ ਬੁਸ਼ਿੰਗ ਟੂਲਜ਼ ਜਾਰੀ

ਓ ਟੀ ਸੀ ਵੱਲੋਂ ਤਿੰਨ ਸਸਪੈਂਸ਼ਨ ਬੁਸ਼ਿੰਗ ਟੂਲਜ਼ ਜਾਰੀ
ਓ ਟੀ ਸੀ ਵੱਲੋਂ ਤਿੰਨ ਸਸਪੈਂਸ਼ਨ ਬੁਸ਼ਿੰਗ ਟੂਲਜ਼ ਜਾਰੀ

ਓ ਟੀ ਸੀ ਨੇ ਤਿੰਨ ਸਸਪੈਂਸ਼ਨ ਬੁਸ਼ਿੰਗ ਟੂਲਜ਼ ਆਪਣੀ ਨਾਰਥ ਐਮੇਰਿਕਾ ਵਿਚਲੀ ਪ੍ਰੋਡਕਟ ਲੇਨ ਵਿੱਚ ਜਾਰੀ ਕੀਤੇ ਹਨ। ਇਹਨਾਂ ਟੂਲਜ਼ ਨਾਲ ਸ਼ਾਪ ਵਿੱਚ ਕਾਰਜਕੁਸ਼ਲਤਾ ਨੂੰ ਵਧਾਉਂਦੇ ਹਨ ਅਤੇ ਤਕਨੀਸ਼ਨਾਂ ਨੂੰ ਫਰੇਟਲਾਈਨਰ ਕਾਸਕੈਡੀਆ ਵਾਹਨਾਂ ਵਿੱਚ ਲੀਫ਼ ਸਪਰਿੰਗ ਬੁਸ਼ਿੰਗਜ਼ ਤੇ ਸਸਪੈਂਸ਼ਨ ਬੁਸ਼ਿੰਗਜ਼ ਨੂੰ ਖੋਲ੍ਹਣ ਤੇ ਬਦਲਣ ਲਈ ਹੈਂਡਜ਼-ਫ੍ਰੀ ਕੰਮ ਕਰਨ ਦਾ ਮੌਕਾ ਦਿੰਦੇ ਹਨ। ਜਿਹੜੇ ਸਸਪੈਂਸ਼ਨ ਬੁਸ਼ਿੰਗ ਟੂਲਜ਼ ਇਸ ਵੇਲੇ ਉਪਲੱਭਧ ਹਨ ਉਹਨਾਂ ਵਿੱਚ ਹੇਠ ਲਿਖੇ ਹਨ:

4255 ਹੇਨਡਰਿਕਸਨ ਏਅਰਟੇਕ ਐਨ ਐਕ ਟੀ ਬੁਸ਼ਿੰਗ ਅਡੈਪਟਰ ਕਿੱਟ:
ਇਹ ਐਡਾਪਟਰ ਕਿੱਟ 4263 ਸਸਪੈਂਸ਼ਨ ਬੁਸ਼ਿੰਗ ਟੂਲ ਨਾਲ ਵਰਤੀ ਜਾਂਦੀ ਹੈ ਜਿਸ ਨਾਲ ਲੀਫ ਸਪਰਿੰਗ ਬੁਸ਼ਿੰਗਜ਼ ਨੂੰ ਖੋਲ੍ਹੇ ਤੇ ਬਦਲੇ ਜਾਂਦੇ ਹਨ। ਇਹ ਐਡਪਟਰ ਤੇ ਕੱਪਾਂ ਨਾਲ ਬੁਸ਼ਿੰਗਜ਼ ਨੂੰ ਸੌਖੇ ਤਰੀਕੇ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਅਤੇ ਨਵਿਆਂ ਨੂੰ ਵਿੱਚ ਧੱਕਿਆ ਜਾ ਸਕਦਾ ਹੈ। ਇਹ ਐਡਾਪਟਰ ਵਰਤਣ ਵਾਲਿਆਂ ਲਈ ਇਹ ਯਕੀਨੀ ਬਨਾਉਂਦਾ ਹੈ ਵਾਈਟਲ ਸਸਪੈਂਸ਼ਨ ਬੁਸ਼ਿੰਗਜ਼ ਦੀ ਇਨਸਟਾਲੇਸ਼ਨ ਕਲੀਨ ਅਤੇ ਸਹੀ ਥਾਂ ਤੇ ਹੋਵੇ। ਐਡਾਪਟਰਜ਼ ਫਰੰਟ ਲੀਫ਼ ਸਪਰਿੰਗ ਤੇ ਬੁਸ਼ਿੰਗ ਨੂੰ ਫਿੱਟ ਕਰਨ ਲਈ ਵਿਸ਼ੇਸ਼ ਤੌਰ ਤੇ ਡੀਜ਼ਾਈਨ ਕੀਤੇ ਗਏ ਹਨ ਜਦ ਕਿ ਸਾਰੇ ਪੁਰਜ਼ੇ ਫਰੇਟਲਾਈਨਰ ਕੈਸਕੈਡੀਆ ਵਾਹਨਾਂ ਵਿੱਚ ਫਰੰਟ ਸਸਪੈਂਸ਼ਨਜ਼ ਏਅਰਟੇਕ ਐਨ ਐਕਸ ਟੀ ਨੂੰ ਫਿੱਟ ਕਰਨ ਲਈ ਵਿਸ਼ੇਸ਼ ਰੂਪ ਵਿੱਚ ਡੀਜ਼ਾਈਨ ਕੀਤੇ ਗਏ ਹਨ।

4261 ਹੇਨਡਰਿਕਸਨ ਫਰੰਟ ਸਸਪੈਂਸ਼ਨ ਬੁਸ਼ਿੰਗ ਟੂਲਜ਼:
ਸਸਪੈਂਸ਼ਨ ਬੁਸ਼ਿੰਗ ਟੂਲ ਕਿੱਟ 15 ਟਨ ਸਮਰੱਥਾ ਨਾਲ ਲੀਫ਼ ਸਪਰਿੰਗ ਬੁਸ਼ਿੰਗਜ਼ ਨੂੰ ਹਟਾਉਣ ਅਤੇ ਬਦਲਾਉਣ ਲਈ ਸਹਾਇਤਾ ਕਰਦੇ ਹਨ। ਹਾਈਡਰਾਲਿਕ ਸਿਲੰਡਰ ਅਤੇ ਪਰੈਸ ਪਲੇਟ ਅਸੈਂਬਲੀ ਲੀਫ ਸਪਰਿੰਗ ਨੂੰ ਹੈਂਡ-ਫ੍ਰੀ ਓਪਰੇਸ਼ਨ ਵਿੱਚ ਮਦਦ ਕਰਦੇ ਹਨ ਜਿਸ ਲਈ ਵੱਡੇ ਸਾਜ਼-ਸੰਦਾਂ ਦੀ ਲੋੜ ਨਹੀਂ ਪੈਂਦੀ। ਪਰੈਸ ਪਲੇਟਾਂ ਤੇ ਬੁਸ਼ਿੰਗ ਐਡਾਪਟਰਜ਼ ਫਰੇਟਲਾਈਨਰ ਕੈਸਕੈਡੀਆ ਵਾਹਨਾਂ ਵਿੱਚ ਫਰੰਟ ਲੀਫ ਸਪਰਿੰਗ ਅਤੇ ਬੁਸ਼ਿੰਗ ਨੂੰ ਫਿੱਟ ਕਰਨ ਲਈ ਡੀਜ਼ਾਈਨ ਕਤੇ ਜਾਦੇ ਹਨ ਜਦ ਕਿ ਬਾਕੀ ਸਾਰੇ ਪੁਰਜ਼ੇ ਸਸਪੈਂਸ਼ਨਜ਼ ਏਅਰਟੇਕ ਐਨ ਐਕਸ ਟੀ ਨੂੰ ਫਿੱਟ ਕਰਨ ਲਈ ਵਿਸ਼ੇਸ਼ ਰੂਪ ਵਿੱਚ ਡੀਜ਼ਾਈਨ ਕੀਤੇ ਗਏ ਹਨ।

4263 ਸਸਪੈਂਸ਼ਨ ਬੁਸ਼ਿੰਗ ਟੂਲ:
ਸਸਪੈਂਸ਼ਨ ਬੁਸ਼ਿੰਗ ਟੂਲ ਕਿੱਟ 15 ਟਨ ਸਮਰੱਥਾ ਨਾਲ ਸਸਪੈਂਸ਼ਨ ਬੁਸ਼ਿੰਗਜ਼ ਨੂੰ ਹਟਾਉਣ ਅਤੇ ਬਦਲਾਉਣ ਲਈ ਵਰਤੇ ਜਾਂਦੇ ਹਨ। ਹਾਈਡਰਾਲਿਕ ਸਿਲੰਡਰ ਅਤੇ ਪਰੈਸ ਪਲੇਟ ਅਸੈਂਬਲੀ ਮੌਂਟਸ ਨੂੰ ਸਸਪੈਂਸ਼ਨ ਕੰਪੋਨੈਂਟਸ ਜਾਂ ਲੀਫ ਸਪਰਿੰਗ ਨੂੰ ਸੌਖਿਆਈ ਨਾਲ ਫਿੱਟ ਕਰ ਲੈਂਦੇ ਹਨ ਜਿਸ ਲਈ ਵੱਡੇ ਸਾਜ਼-ਸੰਦਾਂ ਦੀ ਲੋੜ ਨਹੀਂ ਪੈਂਦੀ। ਇਹ ਟੂਲ ਬੁਸ਼ਿੰਗ ਐਡਾਪਟਰ ਨਾਲ ਮਿਲਾ ਕੇ ਵਿਸ਼ੇਸ਼ ਬੁਸ਼ਿੰਗਜ਼ ਤੇ ਸਸਪੈਂਸ਼ਨ ਕੰਪੋਨੈਂਟਸ ਨੂੰ ਫਿੱਟ ਕਰਨ ਲਈ ਵਰਤਿਆ ਜਾਂਦਾ ਹੈ।