ਐਫ ਐਮ ਐਸ ਏ ਨੇ ਘੰਟਿਆਂ ਦੀ ਤਬਦੀਲੀ ਮਗਰੋਂ ਸੁਝਾਅ ਦੀ ਸੀਮਾ ਸਮਾਂ ਵਧਾਈ

FMCSA - Comment periods extended on hours changes for ag haulers & personal conveyance guidance
FMCSA - Comment periods extended on hours changes for ag haulers & personal conveyance guidance

ਫਲੀਟਸ ਅਤੇ ਉਦਯੋਗ ਦੇ ਦੂਜੇ ਹਿੱਸੇਦਾਰਾਂ ਨੂੰ ਸਮਾਂ ਤਬਦੀਲੀ ਦੇ ਮੁੱਦੇ ਉੱਤੇ ਆਪਣੇ ਵਿਚਾਰ ਦੇਣ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਉਕਤ ਤਬਦੀਲੀ ਵਿੱਚ ਕੁਝ ਐਗਰੀਕਲਚਰਲ ਵਸਤਾਂ ਵਾਲੇ ਹਾਅਲਰਜ਼ ਲਈ ਛੋਟ ਵੀ ਹੈ ਜਿਸ ਵਿੱਚ ਸਟਰੇਟ ਟਰੱਕ ਵਰਗੇ ਵਿਅਕਤੀਗਤ ਵਾਹਨਾਂ ਨੂੰ ਵੀ ਇਹ ਤਬਦੀਲੀਆਂ ਪ੍ਰਭਾਵਿਤ ਨਹੀਂ ਕਰਨਗੀਆਂ। ਫੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਨਿਸਟਰੇਸ਼ਨ (ਐਫ ਐਮ ਐਸ ਏ) ਨੇ ਦਸੰਬਰ ਮਹੀਨੇ ਵਿੱਚ ਐਗਰੀਬਿਜਨੈਸ ਅਤੇ ਘਰੇਲੂ ਜਾਨਵਰ ਢੋਣ ਵਾਲੇ ਹਾਅਲਰਾਂ ਲਈ 150-ਏਅਰ- ਅਮਾਈਲ ਸਵੀਪ ਘੰਟਿਆਂ ਵਿੱਚ ਕੁਝ ਛੋਟਾਂ ਦਾ ਐਲਾਨ ਕੀਤਾ ਸੀ। ਉਹਨਾਂ ਨੂੰ ਰਿਆਇਤ ਉਸ ਵੇਲੇ ਹੋਵੇਗੀ ਜਦ ਉਹ ਖੇਤੀਬਾੜੀ ਉਤਪਾਦ ਵਾਲਾ ਟਰੱਕ ਖਾਲੀ ਕਰਕੇ ਮੁੜ ਭਰਨ ਲਈ ਜਾ ਰਹੇ ਹੋਣਗੇ। ਭਰੇ ਹੋਏ ਐਗਰੀਕਲਚਰ ਲੋਡ ਨਾਲ ਜਾ ਰਹੇ ਟਰੱਕਾਂ ਨੂੰ ਇਸ ਵਿੱਚ ਕੋਈ ਛੋਟ ਨਹੀਂ ਮਿਲੇਗੀ। ਇਸ ਸੰਬੰਧੀ ਆਪਣੇ ਵੀਚਾਰ ਦੇਣ ਲਈ 30 ਦਿਨ ਦਾ ਸਮਾਂ ਨਿਯਤ ਕੀਤਾ ਗਿਆ ਸੀ ਜਦ ਕਿ ਐਮੇਰਿਕਨ ਟਰੱਕਿੰਗ ਐਸੋਸੀਏਸ਼ਨ ਅਤੇ ਹੋਰਾਂ ਨੇ ਸਾਲ ਦਾ ਅਖ਼ੀਰ ਹੋਣ ਕਰਕੇ 19 ਜਨਵਰੀ ਤੱਕ ਵਪਾਰਾਂ ਦੁਆਰਾ ਆਪਣੇ ਵੀਚਾਰ ਭੇਜਣੇ ਅਸੰਭਵ ਹੋਣ ਕਰਕੇ ਇਸ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਸੀ। ਹੁਣ ਉਹਨਾਂ ਸਾਰਿਆਂ ਲਈ ਇਹ ਸਮਾਂ ਸੀਮਾ ਵਧਾ ਕੇ 20 ਫਰਵਰੀ ਕਰ ਦਿੱਤੀ ਗਈ ਹੈ। ਐਫ ਐਮ ਐਸ ਏ ਵੱਲੋਂ ਦਸੰਬਰ ਮਹੀਨੇ ਵਿੱਚ ਜਾਰੀ ਉਸ ਤਜਵੀਜ਼ ਉੱਤੇ ਵੀਚਾਰ ਦੇਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ ਜਿਸ ਤਹਿਤ ਕੈਰੀਅਰਜ਼ ਅਤੇ ਡਰਾਈਵਰ ਆਪਣੇ ਘਰ ਜਾਂ ਹੋਟਲ ਲਈ ਆਪਣੇ ਨਿਰਧਾਰਿਤ ਰੂਟ ਦੌਰਾਨ ਟਰੱਕਾਂ ਨੂੰ ਨਿੱਜੀ ਵਾਹਨ ਵਜੋਂ ਵਰਤ ਸਕਦੇ ਹਨ। ਜੇਕਰ ਇਹ ਤਜਵੀਜ਼ ਸਿਰੇ ਲੱਗਦੀ ਹੈ ਤਾਂ ਉਹ ਸ਼ਰਤ ਵੀ ਖਤਮ ਹੋ ਜਾਵੇਗੀ ਕਿ ਕੇਵਲ ਖ਼ਾਲੀ ਟਰੱਕ ਟਰੇਲਰ ਨੂੰ ਹੀ ਨਿੱਜੀ
ਵਾਹਨ ਵਜੋਂ ਵਰਤਿਆ ਜਾ ਸਕਦਾ ਹੈ। ਐਫ ਐਮ ਐਸ ਏ ਨੇ ਇਹ ਇੰਕਸ਼ਾਫ਼ ਕੀਤਾ ਹੈ ਕਿ ਮੁੱਖ ਤੌਰ ਤੇ ਇਸ ਪ੍ਰਸਤਾਵਿਤ ਕਾਨੂੰਨ ਦਾ ਮਤਲਬ ਸਟਰੇਟ ਟਰੱਕ ਡਰਾਈਵਰਾਂ ਨੂੰ ਆਪਣੇ ਲੋਡਡ ਟਰੱਕਾਂ ਨੂੰ ਨਿੱਜੀ ਵਰਤੋਂ ਲਈ ਇਜ਼ਾਜ਼ਤ ਦੇਣਾ ਹੈ।