ਐਟਮੋਰ ਵੇਅਹ ਸਟੇਸ਼ਨਾਂ ਕੈਨੇਡਾ ਵਿੱਚ ਸਭ ਤੋਂ ਅਵੱਲ ਕਾਰਗੁਜ਼ਾਰੀ

ਐਟਮੋਰ ਵੇਅਹ ਸਟੇਸ਼ਨਾਂ ਕੈਨੇਡਾ ਵਿੱਚ ਸਭ ਤੋਂ ਅਵੱਲ ਕਾਰਗੁਜ਼ਾਰੀ
ਐਟਮੋਰ ਵੇਅਹ ਸਟੇਸ਼ਨਾਂ ਕੈਨੇਡਾ ਵਿੱਚ ਸਭ ਤੋਂ ਅਵੱਲ ਕਾਰਗੁਜ਼ਾਰੀ

ਐਟਮੋਰ-ਜਦ ਤਕਨਾਲੋਜੀ ਦੀ ਗੱਲ ਆਉਂਦੀ ਹੈ ਤਾਂ ਨਵੇਂ ਐਲਬਰਟਾ ਵੇਅ ਸਟੇਸ਼ਨਾਂ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਕੈਨੇਡਾ ਵਿੱਚ ਇਸ ਦੀ ਸ਼੍ਰੇਣੀ ਦੇ ਸਭ ਤੋਂ ਸਿਖਰਲੇ ਡੰਡੇ ਦੀ ਗੱਲ ਕਰਨੀ ਹੋਵੇ ਤਾਂ ਤੁਹਾਨੂੰ ਫਰਿੰਜ ਦੇ ਦੱਖਣ ਵੱਲ ਜਾਣਾ ਪਵੇਗਾ ਜਿਥੋਂ ਦੀਆਂ ਸਕੇਲਾਂ ਐਟਮੋਰ ਏਰੀਏ ਦੇ ਬਰਾਬਰ ਦੀਆਂ ਹਨ ਜਿਹੜਾ ਇੱਕ ਸਾਲ ਪਹਿਲਾਂ ਸਤੰਬਰ ਮਹੀਨੇ ਵਿੱਚ 11 ਮਿਲੀਅਨ ਦੀ ਲਾਗਤ ਨਾਲ ਖੋਲ੍ਹਿਆ ਗਿਆ ਸੀ। ਐਲਬੇਰਟਾ ਮੋਟਰ ਟਰਾਂਸਪੋਰਟ ਐਸੋਸੀਏਸ਼ਨ ਦਾ (ਏ ਐਮ ਟੀ ਏ) ਐਟਮੋਰ ਸਾਈਟ ਤੇ ਡਰਾਈਵਰ ਗਰੇਫੁੱਲ ਦਿਨ ਸੀ ਜਿਥੇ ਕਮਰਸ਼ੀਅਲ ਵਹੀਕਲ ਇਨਫੋਰਸਮੈਂਟ (ਸੀ ਵੀ ਈ) ਵੱਲੋਂ ਇਸ ਗੱਲ ਦਾ ਪਰਦਰਸ਼ਨ ਕੀਤਾ ਕਿ ਕਿਵੇਂ ਅੱਜ ਕੱਲ੍ਹ ਮੌਜੂਦ ਨਵੀਆਂ ਤਕਨੀਕਾਂ ਨਾਲ ਅਫ਼ਸਰ ਵਧੇਰੇ ਪ੍ਰੋਡਕਟਿਵ ਹੋ ਸਕਦੇ ਹਨ।
ਇਹਨਾਂ ਵਿੱਚ ਇੱਕ ਇੰਟੈਲੀਜੇਂਟ ਇਮੇਜਿੰਗ ਸਿਸਟਮ (ਆਈ ਆਈ ਐਸ) ਸਮਾਰਟ ਰੋਡਸਾਈਡ ਇੱਕ ਮਿਲਟਰੀ-ਲੈਵਲ ਦਾ ਵਾਰਮ ਇਮੇਜਿੰਗ ਗੈਜੇਟ ਹੈ ਜਿਸ ਨਾਲ ਅਫ਼ਸਰ ਟਰੈਕਟਰ-ਟਰੇਲਰ ਵਿੱਚਲੇ ਅਨੇਕਾਂ ਮੁੱਦਿਆਂ ਦਾ ਪਤਾ ਲਗਾ ਸਕਦੇ ਹਨ। ਇਹਨਾਂ ਮੁੱਦਿਆਂ ਵਿੱਚ ਸਮਤਲ ਲੈਵਲ ਜਾਂ ਘੱਟ ਹਵਾ ਵਾਲੇ ਟਾਇਰਜ਼, ਠੰਡੀਆਂ ਬਰੇਕਾਂ, ਘੱਟ ਵੱਧ ਭਾਰ, ਅਤੇ ਇੱਕ ਟਰੱਕ ਵਿੱਚ ਐਕਸਲਾਂ ਦੀ ਮਿਕਦਾਰ ਆਦਿ ਆਉਂਦੇ ਹਨ। ਅਫਸਰ ਕੋਲ ਇਸ ਯੰਤਰ ਰਾਹੀਂ ਲਈਆਂ ਗਈਆਂ ਤਸਵੀਰਾਂ ਆ ਜਾਂਦੀਆਂ ਹਨ ਜਿੰਨਾਂ ਨੂੰ ਵੇਖ ਕੇ ਉਹ ਫੈਸਲਾ ਲੈ ਸਕਦਾ ਹੈ। ਲੈਕ ਲਾ ਬਿਚੇ ਡਿਸਟਰਿਕਟ ਦੇ ਟਰਾਂਸਪੋਰਟ ਅਫ਼ਸਰ ਦਾ ਕਹਿਣਾ ਸੀ ਕਿ ਇਸ ਯੰਤਰ ਕਰਕੇ ਸਾਨੂੰ ਹੁਣ ਕਿਸੇ ਦਾ ਪਿੱਛਾ ਕਰਕੇ ਚੈਕਿੰਗ ਲਈ ਰੋਕਣ ਦੀ ਲੋੜ ਨਹੀਂ ਪੈਂਦੀ ਬਲਕਿ ਇੱਕ ਥਾਂ ਖੜੇ ਹੋ ਕੇ ਹੀ ਆ ਰਹੇ ਵਾਹਨ ਬਾਰੇ ਪਤਾ ਲਗਾ ਸਕਦੇ ਹਾਂ। ਜੇ ਅਸੀਂ ਕਿਸੇ ਵਿਅਕਤੀ ਨੂੰ ਥੱਕਿਆ ਵੇਖਦੇ ਹਾ ਤੇ ਨਾਲ ਦੂਸਰੇ ਵਾਹਨ ਦੇ ਟਾਇਰ ਦੇ ਪੰਕਚਰ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਅਸੀਂ ਸੁਰੱਖਿਆ ਦੇ ਮੱਦੇ ਨਜ਼ਰ ਪੰਕਚਰ ਟਾਇਰ ਵਾਲੇ ਵਾਹਨ ਨੂੰ ਰੋਕਾਂਗੇ। ਵਾਰਮ ਇਮੇਜਿੰਗ ਵਿੱਚ ਚਿੱਟੀ ਸ਼ੇਡ ਗਰਮ ਅਤੇ ਗੂੜ੍ਹੀ ਸ਼ੇਡ ਠੰਡੇ ਟਾਇਰਾਂ ਨੂੰ ਦਰਸਾਉਂਦੀ ਹੈ। ਡਬਲ ਟਾਇਰਾਂ ਵਿੱਚ ਪਤਾ ਚਲਦਾ ਹੈ ਹੈ ਕਿ ਜੇਕਰ ਬਾਹਰਲਾ ਟਾਇਰ ਗਰਮ ਹੈ ਤਾਂ ਅੰਦਰਲੇ ਵਿੱਚ ਜਰੂਰ ਕੁਝ ਨੁਕਸ ਹੈ। ਇਸ ਰਾਹੀਂ ਵਾਹਨ ਦੀਆਂ ਲਾਇਸੈਂਸ ਪਲੇਟਾਂ ਵੀ ਸਕੈਨ ਹੁੰਦੀਆਂ ਹਨ ਜਿਸ ਤੋਂ ਟਰੱਕ ਦੇ ਐਕਸਪਾਇਰਡ ਸੇਫ਼ਟੀ ਇੰਸਪੈਕਸ਼ਨ ਜਾ ਓਪਰੇਟਿੰਗ ਅਥਾਰਿਟੀ ਬਾਰਰ ਜਾਣਕਾਰੀ ਮਿਲਦੀ ਹੈ।
ਉੱਤਰੀ ਖ਼ੇਤਰ ਦੇ ਸੀ ਵੀ ਈ ਇੰਸਪੈਕਟਰ ਡੈਨ ਮੈਕਕੋਰਮੈੱਕ ਚੋਅ ਨੇ ਕਿਹਾ ਕਿ ਤਕਨਾਲੋਜੀ ਸਾਨੂੰ ਸਾਡੀ ਜਾਬ ਕਰਨ ਵਿੱਚ ਸਹਾਇਤਾ ਕਰਦੀ ਹੈ। ਤੁਸੀਂ ਕੇਵਲ ਇੱਕ ਅਫ਼ਸਰ ਨੂੰ ਇੱਕ ਇਲਾਕੇ ਵਿੱਚ ਤੈਨਾਤ ਕਰਕੇ ਅਜਿਹੇ ਯੰਤਰਾਂ ਨਾਲ ਕੰਮ ਕਰਨ ਦਾ ਬਦਲ ਨਹੀਂ ਲੱਭ ਸਕਦੇ। ਡੈਨ ਮੈਕਕੋਰਮੈੱਕ ਚੋਅ ਅਜਿਹੀ ਤਕਨਾਲੋਜੀ ਦੀ ਭਰੋਸੇਯੋਗਤਾ ਦਰਸਾਉਂਦਿਆਂ ਵਿਸਥਾਰ ਵਿੱਚ ਇਸ ਦੀ ਕਾਰਗੁਜ਼ਾਰੀ ਬਾਰੇ ਦੱਸਿਆ ਕਿ ਇਸ ਤਕਨਾਲੋਜੀ ਨੂੰ ਵਰਤ ਕੇ ਤੁਹਾਨੂੰ ਸੰਤੁਸ਼ਟੀ ਹੀ ਹੋਵੇਗੀ ਅਤੇ ਕਾਊਂਟਰ ਤੇ ਬੈਠ ਕੇ ਇੱਕ ਅਫ਼ਸਰ ਟਰੱਕ ਬਾਰੇ ਕੁਝ ਨਹੀਂ ਜਾਣ ਸਕਦਾ।
ਆਈ ਆਈ ਐਸ ਦੇ ਸੀ ਈ ਓ ਤੇ ਮੁੱਖੀ ਬਰਿਆਨ ਹੀਥ ਅਤੇ ਇਸ ਦੀ ਹਮਸਾਈ ਕੰਪਨੀ ਡਰਾਈਵਵਾਈਜ਼ ਨੇ ਇਸ ਦੇ ਡੀਜ਼ਾਈਨ, ਲੋਕੇਸ਼ਨ (ਹਾਈਵੇਅ 63 ਦੇ ਉੱਤੀ ਤੇ ਦੱਖਣੀ ਮੀਡੀਅਨ ਦੀ ਟਰੈਫ਼ਿਕ), ਅਤੇ ਨਵੀਂ ਤਕਨਾਲੋਜੀ ਦੀ ਵਰਤੋਂ ਆਦਿ ਬਾਰੇ ਬਹੁਤ ਕੁਝ ਦੱਸਿਆ। ਹੀਥ ਨੇ ਕਿਹਾ ਕਿ ਐਲਬੇਰਟਾ ਕੈਨੇਡਾ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਰੋਡਸਾਈਡ ਤੋਂ ਬਿਨਾਂ ਟਰੈਫ਼ਿਕ ਨੂੰ ਪ੍ਰਭਾਵਿਤ ਕੀਤਿਆਂ ਸਾਡੀ ਥਰਮਲ ਇਮੇਜਿੰਗ ਸਿਸਟਮ ਤੋਂ ਆਟੋਮੈਟਿਕਲੀ ਹਾਈ-ਰਿਸਕ ਅਤੇ ਪ੍ਰੋਬਲੇਮੈਟਿਕ ਕਮਰਸ਼ੀਅਲ ਵਹੀਕਲਜ਼ ਨੂੰ ਅਪਣਾਇਆ ਹੈ। ਇਹ ਸਾਡਾ ਸਮਾਰਟ ਟਰਾਂਸਪੌਂਡਰ-ਅਧਾਰਿਤ ਵੇਅਹ ਸਟੇਸ਼ਨ ਬਾਈਪਾਸ ਸਰਵਿਸ ਵਰਤਣ ਵਾਲਾ ਵੀ ਪਹਿਲਾ ਸੂਬਾ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ।
ਐਲਬੇਰਟਾ ਵਿਚਲੇ ਪਾਰਟਨਰਜ਼ ਇਨ ਕੰਪਲੈਂਸ (ਪੀ ਆਈ ਸੀ) ਦੇ ਹਿੱਸੇਦਾਰ ਸਾਰੇ ਫਲੀਟ ਡਰਾeਵਿਵਾਈਜ਼ ਪ੍ਰੀ-ਕਲੀਅਰ ਵੇਅਹ ਸਟੇਸ਼ਨ ਐਪਲੀਕੇਸ਼ਨ ਨੂੰ ਵਰਤ ਸਕਦੇ ਹਨ। ਮਈ ਦੇ ਮਹੀਨੇ ਵਿੱਚ 56,000 ਪੀ ਆਈ ਸੀ ਮੈਂਬਰਾਂ ਨੇ ਵੇਅਹ ਸਟੇਸ਼ਨ ਬਾਈਪਾਸ ਹਾਸਲ ਕੀਤੇ। ਐਲਬੇਰਟਾ ਸੀ ਵੀ ਈ ਦੇ ਕਾਜਕਾਰੀ ਮੁੱਖੀ ਜੈਕੁਈ ਡਾਓਮੋਂਟ ਨੇ ਕਿਹਾ ਕਿ ਨਵੀਂ ਤਕਨਾਲੋਜੀ ਨੇ ਸੂਬੇ ਦੇ ਬਿਜ਼ਨੈੱਸ ਹਾਈਵੇਅਜ਼ ਉੱਤੇ ਕਗਗੁਜ਼ਾਰੀ ਵਿੱਚ ਵਧੇਰੇ ਕੁਸ਼ਲਤਾ ਲਿਆਂਦੀ ਹੈ ਜਿਥੇ ਹਰ ਸਾਲ ਡੇਢ ਮਿਲੀਅਨ ਗੱਡੀਆਂ ਰੋਜਾਂਨਾ ਸਫ਼ਰ ਕਰਦੀਆਂ ਹਨ ਅਤੇ ਹੁਣ ਸਿਸਟਮ ਰਾਹੀਂ ਨੰਬਰ ਪਲੇਟ ਇਮੇਜ਼ ਅਤੇ ਅੰਦਰੂਨੀ ਨੁਕਸਾਂ ਦੀ ਪਛਾਣ ਕਰਕੇ ਖ਼ਤਰਨਾਕ ਗੱਡੀਆਂ ਨੂੰ ਸੜਕ ਤੋਂ ਹਟਾਉਣ ਦਾ ਕੰਮ ਆਸਾਨ ਹੋ ਗਿਆ ਹੈ। ਉਹਦਾ ਕਹਿਣਾ ਸੀ ਕਿ ਬਰੇਕ ਟੈਸਟਰ ਨਾਲ ਫਿਜ਼ੀਕਲ ਰੋਡ ਮਿਣਤੀ ਵਾਂਗ ਇੰਸਪੈਕਸ਼ਨ ਕਰਨ ਨਾਲੋਂ ਵੀ ਚੰਗੇ ਤਰੀਕੇ ਨਾਲ ਹੁਣ ਡਿਸਕ ਬਰੇਕਾਂ ਦੀ ਕਾਰਗੁਜ਼ਾਰੀ ਦੂਰੋਂ ਹੀ ਲੱਭ ਜਾਂਦੀ ਹੈ ਤੇ ਪੈਡ ਮਿਣਤੀ ਦੀ ਲੋੜ ਵੀ ਨਹੀਂ ਰਹੀ। ਵਿਯੂਅਲ ਚੈੱਕ ਰਾਹੀਂ ਪੁਸ਼ਰਾਡ ਲੰਬਾਈ, ਖ਼ਰਾਬ ਬਰੇਕ ਲਾਈਨ, ਬੇਅਰਿੰਕਜ਼ ਦੇ ਨੁਕਸ, ਜਾਂ ਏਅਰਲੀਕ ਦਾ ਤੁਰੰਤ ਪਤਾ ਲੱਗਦਾ ਹੈ ਜਿਸ ਤੋਂ ਸਾਨੂੰ ਇਹਨਾਂ ਦੀ ਲੋੜੀਂਦੀ ਐਡਜਸਟਮੈਂਟ ਬਾਰੇ ਜਾਣਕਾਰੀ ਲੱਭ ਜਾਂਦੀ ਹੈ। ਬਰੇਕਾਂ ਬਾਰੇ ਜਿਹੜਾ ਕੁਝ ਅਸੀਂ ਅੱਖਾਂ ਨਾਲ ਨਹੀਂ ਵੀ ਵੇਖ ਸਕਦੇ ਉਹ ਵੀ ਸਾਫ਼ ਦਿੱਸ ਪੈਂਦਾ ਹੈ। ਇਥੋਂ ਤੱਕ ਕਿ ਟਰੱਕ ਦਾ ਓਵਰਵੇਟ ਜਾਂ ਸਹੀ ਕੰਮ ਨਾ ਕਰਨ ਵਾਲੇ ਡਰੱਮ ਜਿਹੜੇ ਹੇਠਾਂ ਲੰਮੇ ਪੈ ਕੇ ਵੀ ਸਹੀ ਤਰਾਂ ਚੈੱਕ ਨਹੀਂ ਹੁੰਦੇ ਉਹਨਾਂ ਦਾ ਵੀ ਪਤਾ ਆਸਾਨੀ ਨਾਲ ਲੱਗ ਜਾਂਦਾ ਹੈ। ਸੀ ਵੀ ਈ ਅਫਸਰ ਆਪਣੀ ਮਰਜ਼ੀ ਨਾਲ ਬਰੇਕ ਚੈੱਕ ਤਕਨਾਲੋਜੀ ਵਰਤ ਸਕਦੇ ਹਨ ਪਰ ਇਹ ਜਰੂਰੀ ਨਹੀਂ ਕਿ ਐਟਮੋਰ ਸਟੇਸ਼ਨ ਉਤੋਂ ਲੰਘਦੇ ਹਰ ਟਰੱਕ ਲਈ ਸਕਰੀਨ ਵਰਤੀ ਜਾਵੇ। ਭਰੇਕ ਚੈੱਕ ਇੱਕ ਅਜਿਹਾ ਨਵਾਂ ਫੀਚਰ ਹੈ ਜਿਹੜਾ ਬੈਲਜ਼ੈਕ, ਲੀਡੁਸ, ਸਲੇਵ ਲੇਕ, ਅਤੇ ਕੌਟਸ ਵਿਖੇ ਵੀ ਵਰਤਿਆ ਜਾਦਾ ਹੈ। ਇਸ ਉਪਰਲਾ ਸ਼ੈੱਡ ਖ਼ਰਾਬ ਮੌਸਮ ਵਿੱਚ ਬਹੁਤ ਕੰਮ ਦਿੰਦਾ ਹੈ ਅਤੇ ਐਟਮੋਰ ਲੋਕੇਸ਼ਨ ਵਿਖੇ ਟਰੇਨਿੰਗ ਰੂਮ, ਲਾਕਰ, ਵਾਸ਼ਰੂਮ, ਅਤੇ ਇੱਕ ਕੈਟਵਾਲਕ ਵੀ ਹੈ ਜਿਥੇ ਲੋਡ ਦੇ ਉਪਰ ਇਸ ਦੀ ਸੁਰੱਖਿਆ ਨੂੰ ਵੇਖਿਆ ਜਾ ਸਕਦਾ ਹੈ। ਮੈਕਕੋਰਮੈੱਕ ਦਾ ਕਹਿਣਾ ਸੀ ਕਿ ਭਾਵੇਂ ਅਸੀਂ ਕੋਸਿਸ਼ ਕਰਦੇ ਹਾਂ ਕਿ ਰੋਡਸਾਈਟ ਜਾਂ ਕਾਊਂਟਰ ਤੋਂ ਚੰਗੀ ਤਰਾਂ ਇੰਸਪੈਕਸ਼ਨ ਕੀਤੀ ਜਾਵੇ ਪਰ ਇਸ ਸਿਸਟਮ ਨਾਲ ਅਸੀਂ ਉਪਰ ਤੱਕ ਹਰ ਚੀਜ਼ ਵੇਖ ਸਕਦੇ ਹਾਂ। ਸ਼ੈੱਡ ਵਿੱਚ ਡਰਾਪ ਡਾਊਨ ਫਲੋਰ ਵੀ ਹੈ ਜਿਸ ਹੇਠ ਰੋਲਰ ਰਾਹੀਂ ਅਫ਼ਸਰ ਜਾ ਕੇ ਗੱਡੀ ਨੂੰ ਚੈੱਕ ਕਰ ਸਕਦਾ ਹੈ। ਬੋਨ ਕਰੀਕਰ ਵਜੋਂ ਜਾਣੇ ਜਾਂਦੇ ਇਸ ਸਿਸਟਮ ਰਾਹੀਂ ਨਵੇਂ ਏਅਰੋਡਾਈਨਾਮਿਕ ਵਿੱਚ ਤਾਂ ਗਰਾਊਂਡ ਦੇ ਹੋਰ ਵੀ ਹੇਠਾਂ ਜਾਇਆ ਜਾ ਸਕਦਾ ਹੈ ਜਿਹੜੀ ਕਿ ਤਕਨਾਲੋਜੀ ਪਹਿਲਾਂ ਪੁਰਾਣੇ ਟਰੱਕਾਂ ਵਿੱਚ ਮੌਜੂਦ ਨਹੀਂ ਸੀ। ਵੀਹ ਸਾ ਪਹਿਲਾਂ ਟਰੱਕਾਂ ਹੇਠ ਕੇਵਲ ਗੋਡਿਆਂ ਪਰਨੇ ਹੀ ਜਾ ਸਕਦੇ ਸੀ ਜਦ ਕਿ ਹੁਣ ਖੜੇ ਹੋ ਕੇ ਵੀ ਜਾ ਸਕਦੇ ਹੋ। ਸੂਬੇ ਵਿਚਲੇ ਪੰਜ ਮੋਬਾਇਲ ਇੰਨਸਪੈਕਸ਼ਨ ਯੂਨਿਟਾਂ ਨੂੰ ਸ ਵੀ ਈ ਚੈਕਸ ਲਈ ਵਰਤਿਆ ਜਾ ਰਿਹਾ ਹੈ ਜਿਹੜੇ ਇੱਕ ਪੂਰੀ ਸਕੇਲ ਦਾ ਕੰਮ ਕਰਦੇ ਹਨ। ਇਹਨਾਂ ਯੂਨਿਟਾਂ ਦੀ ਵਰਤੋਂ ਹੜ ਅਤੇ ਜੰਗਲੀ ਅੱਗਾਂ ਜਿਹੀਆਂ ਕੁਦਰਤੀ ਆਫ਼ਤਾਂ ਦੌਰਾਨ ਵੀ ਹੁੰਦੀ ਹੈ। ਜਦ ਕੁਝ ਵਾਪਰਦਾ ਹੈ ਤਾਂ ਸੂਬੇ ਵੱਲੋਂ ਅਦਾਇਗੀ ਕਰਕੇ ਇਹਨਾਂ ਦੀ ਵਰਤੋਂ ਕਰ ਲੈਂਦੇ ਹਨ ਜਦ ਕਿ ਬਾਕੀ ਸਮੇਂ ਦੌਰਾਨ ਅਸੀਂ ਇਹਨਾਂ ਨੂੰ ਆਪਣੀਆਂ ਚੈਕਿੰਗ ਦੌਰਾਨ ਵਰਤਦੇ ਹਾਂ। ਮੋਬਾਇਲ ਯੂਨਿਟ ਡੀਜ਼ਲ ਜਾਂ ਗੈਸ ਜੈਨਰੇਟਰਾਂ, ਬਾਥਰੂਮਾਂ, ਇੱਕ ਰਸੋਈ, ਅਤੇ ਵਰਕ ਸਟੇਸ਼ਨ ਨਾਲ ਲੈਸ ਹੁੰਦੇ ਹਨ। ਸੀ ਵੀ ਈ ਓਪਰੇਟਰ ਇਹਨਾਂ ਦੀ ਵਰਤੋਂ ਵੇਲੇ ਆਪਣੀ ਸਕੇਲ ਨਾਲ ਇਨਫਰਾਸਟਰੱਕਚਰ ਦਾ ਬਚਾਅ, ਡਰਾਈਵਿੰਗ ਮੌਕੇ ਡਰਾਈਵਰਾਂ ਦੀ ਕਾਰਗੁਜ਼ਾਰੀ ਲਈ ਗਸ਼ਤ, ਅਤੇ ਐਲਬਰਟਾ ਇਹਨਾਂ ਦੇ ਸਹੀ ਤੇ ਠੀਕ ਕੰਮ ਕਰਨਾ ਯਕੀਨੀ ਬਨਾਉਣ ਵਰਗੇ ਤਿੰਨ ਓਬਜੈਕਟਸ ਦਾ ਹਮੇਸ਼ਾਂ ਖ਼ਿਆਲ ਰੱਖਦੇ ਹਨ। ਅਫ਼ਸਰ ਕੇਵਲ ਕਮਰਸ਼ੀਅਲ ਇੰਸਪੈਕਟਰਾਂ ਵਜੋਂ ਹੀ ਸਿੱਖਿਅਤ ਨਹੀਂ ਹੁੰਦੇ ਸਗੋਂ ਖ਼ਤਰਨਾਕ ਗੁੱਡਜ਼ ਤੇ ਨੁਕਸਾਨ ਕਰਨਯੋਗ ਪਾਊਡਰਾਂ ਨੂੰ ਹੈਂਡਲ ਕਰਨ ਲਈ ਵੀ ਟਰੇਂਡ ਹੁੰਦੇ ਹਨ। ਮੈਕਕੋਰਮੈੱਕ ਨੇ ਦੱਸਿਆ ਕਿ ਇਸ ਵੇਲੇ ਐਲਬੇਰਟਾ ਵਿੱਚ 140 ਸੀ ਵੀ ਈ ਅਫ਼ਸਰ ਹਨ ਜਿੰਨਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਸਾਡੀ ਵੱਡੀ ਮੁਸ਼ਕਲ ਇਹ ਹੈ ਕਿ ਅਸੀਂ ਐਡਮਿੰਟਨ ਤੇ ਕੈਲਗਰੀ ਹੱਬ ਦੇ ਇਲਾਕਿਆਂ ਵਿੱਚ ਇਹਨਾਂ ਦੀ ਭਰਤੀ ਚਾਹੁੰਦੇ ਹਾਂ ਪਰ ਕਈ ਵਾਰ ਇਹਨਾਂ ਉੱਤਰੀ ਭਾਗਾਂ ਵਿੱਚ ਅਜਿਹਾ ਸੰਭਵ ਨਹੀਂ ਹੁੰਦਾ ਜਿਸ ਲਈ ਫੋਰਟ ਮੈਕਮਰੀ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਉਹ ਇੱਕ ਜੰਗਲੀ ਪੱਛਮੀ ਇਲਾਕਾ ਹੈ ਜਿਥੇ ਤੁਸੀਂ ਸਾਰਾ ਦਿਨ ਟਿਕਟਾਂ ਲਿਖ ਸਕਦੇ ਹੋ ਪਰ ਸਾਡੇ ਕੋਲ ਮੈਨ ਪਾਵਰ ਦੀ ਘਾਟ ਹੈ। ਉਹਨਾਂ ਕਿਹਾ ਕਿ ਕੈਰੀਅਰਜ਼ ਦੀ ਵੱਡੀ ਗਿਣਤੀ ਬਹੁਤ ਚੰਗਾ ਕੰਮ ਕਰ ਰਹੀ ਹੈ ਪਰ ਕੁਝ ਅਜਿਹੇ ਵੀ ਹਨ ਜਿਹੜੁ ਪੁਲੀਸ ਲਈ ਸਿਰਦਰਦੀ ਬਣਦੇ ਹਨ। ਤੁਸੀਂ ਕਿਸੇ ਵੀ ਟਰੱਕਿੰਗ ਵੈਬਸਾਈਟ ਤੇ ਜਾ ਕੇ ਅਜਿਹੀਆਂ ਨਕਾਰਤਮਕ ਚੀਜ਼ਾਂ ਤੋਂ ਜਾਣੂ ਹੋ ਸਕਦੇ ਹੋ ਜਿੰਨਾਂ ਨਾਲ ਸਾਡਾ ਰੋਜ਼ ਵਾਹ ਪੈਂਦਾ ਹੈ, ਪਰ ਮੇਰਾ ਮੰਨਣਾ ਹੈ ਕਿ ਇੰਡਸਟਰੀ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਘੱਟ ਹੈ ਅਤੇ ਦੂਜੇ ਪਾਸੇ ਸਹੀ ਢੰਗ ਨਾਲ ਕੰਮ ਕਰਦੇ ਕੈਰੀਅਰਜ਼ ਸਾਨੂੰ ਵੇਖ ਕੇ ਖ਼ੁਸ਼ ਹੁੰਦੇ ਹਨ ਕਿ ਸਾਨੂੰ ਸਾਡੀਆਂ ਖ਼ਾਮੀਆਂ ਬਾਰੇ ਪਤਾ ਲੱਗੇਗਾ। ਜੇਕਰ ਤੁਸੀਂ ਇਕ ਵੱਕਾਰੀ ਕੰਪਨੀ ਚਲਾ ਰਹੇ ਹੋ ਤੇ ਆਪਣੇ ਕੰਮ ਤੋਂ ਸੰਤੁਸ਼ਟ ਹੋ ਤਾਂ ਤੁਹਾਨੂੰ ਚਿੰਤਾ ਕਰਨ ਦੀ ਭੋਰਾ ਵੀ ਲੋੜ ਨਹੀਂ।