ਉਨਟੈਰੀਓ-ਮੈਨੀਟੋਬਾ ਬਾਰਡਰ ਪਾਰਕਿੰਗ ਵਿੱਚ ਸੁਧਾਰਾਂ ਦਾ ਕੰਮ ਸ਼ੁਰੂ

334

ਉਨਟੈਰੀਓ ਸੂਬੇ ਵੱਲੋਂ ਮੈਨੀਟੋਬਾ ਬਾਰਡਰ ਤੋਂ 1 .3  ਕਿਲੋਮੀਟਰ ਹਾਈਵੇ 17 ‘ਤੇ ਪੈਂਦੇ ਰੈਸਟ ਏਰੀਏ ਵਿੱਚ ਵਿਸਥਾਰ ਡੀਜ਼ਾਈਨ ਦੇ ਨਾਲ ਕਲਾਸ ਈ ਪ੍ਰਣਾਲੀ ਤਹਿਤ ਸੁਧਾਰਾਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿਵੇਂ ਇਹਦੇ ਬਾਰੇ ਪਹਿਲਾਂ ਦੱਸਿਆ ਗਿਆ ਸੀ ਕਿ ਪਿਛਲੇ ਕੁਝ ਸਾਲਾਂ ਤੋਂ ਜਦ ਇਹ ਸੂਬੇ ਦੀ ਆਖ਼ਰੀ ਪਾਰਕਿੰਗ ਬਣੀ ਸੀ ਉਨਟੈਰੀਓ ਟਰੱਕਿੰਗ ਅਲਾਇੰਸ (ਓਟੀਏ) ਵੱਲੋਂ ਉਦੋਂ ਤੋਂ ਇਸ ਵਿੱਚ ਸੁਧਾਰ ਕਰਨ ਤੇ ਜ਼ੋਰ ਦਿੱਤਾ ਜਾਂਦਾ ਰਿਹਾ ਹੈ। ਇਸੇ ਕਰਕੇ ਹੀ ਐਮਟੀਓ ਵੱਲੋਂ ਇਸ ਬਾਰੇ ਅਧਿਐਨ ਕਰਨ ਮਗਰੋਂ ਇੱਕ ਠੋਸ ਸਕੀਮ ਤਿਆਰ ਕੀਤੀ ਗਈ ਸੀ। ਇਹਨਾਂ ਸੁਧਾਰਾਂ ਵਿੱਚ ਵਧੇਰੇ ਪਾਰਕਿੰਗ ਲਾਟ ਬਨਾਉਣੇ, ਪੁਰਾਣੀਆਂ ਲਾਈਟਾਂ ਵਿੱਚ ਬਦਲਾਅ ਅਤੇ ਹੋਰ ਲਾਈਟਾਂ ਲਗਾਉਣੀਆਂ, ਪੱਛਮ ਵਾਲੇ ਪਾਸਿਓਂ ਇੱਕ ਵੱਧ ਐਂਟਰੈਂਸ ਬਨਾਉਣੀ, ਸਮੇਤ ਇਸ ਰੈਸਟ ਏਰੀਏ ਵਿੱਚ ਟਰੈਫ਼ਿਕ ਫਲੋਅ ਵਿੱਚ ਸੁਧਾਰ ਲਿਆਉਣਾ ਸ਼ਾਮਿਲ ਹੈ। ਓਟੀਏ ਨੇ ਆਪਣੇ ਮੈਂਬਰਾਂ ਨੂੰ ਇਸ ਬਾਰੇ ਆਪਣੇ ਸੁਝਾਅ ਦੇਣ ਲਈ ਅਪੀਲ ਕੀਤੀ ਗਈ ਹੈ ਜਿਸ ਵਿੱਚ ਗਰਾਊਂਡ ਦੀ ਲੇਅਆਊਟ, ਬਿਲਡਿੰਗ ਵਿੱਚ ਸੁਧਾਰਾਂ ਦੀ ਗੁੰਜ਼ਾਇਸ਼, ਪਾਰਕਿੰਗ ਥਾਂਵਾਂ ਜਾਂ ਡੀਜ਼ਾਈਨ ਸਮੇਤ ਕੁਝ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ। ਓਟੀਏ ਵੱਲੋਂ ਉੱਤਰਪੱਛਮੀ ਉਨਟੈਰੀਓ ਵਿੱਚ ਟਰੱਕ ਡਰਾਈਵਰਾਂ ਲਈ ਆਰਾਮ ਸਹੂਲਤਾਂ ਦੇ ਇਸ ਪ੍ਰੋਜੈਕਟ ਨੂੰ ਪਹਿਲੇ ਇੱਕ ਵਧੀਆ ਕੰਮ ਵਜੋਂ ਲਿਆ ਜਾ ਰਿਹਾ ਹੈ। ਅਗਲੇ ਸਾਲ ਉੱਤਰੀ ਉਨਟੈਰੀਓ ਵਿੱਚਲੀਆਂ ਹੋਰ ਲੋਕੇਸ਼ਨਾਂਤੇ ਪੜਾਅ ਵਾਰ ਹਰ ਮੁੱਦੇ ਨੂੰ ਹੱਲ ਕੀਤਾ ਜਾਵੇਗਾ।