ਉਨਟਾਰੀਓ ਟ੍ਰੱਕਇੰਗ ਐਸੋਸੀਏਸ਼ਨ ਵਲੋਂ ਹੈਵੀ ਡਿਊਟੀ ਟੋਇੰਗ ਦੇ ਨਵੇਂ ਨਿਯਮਾਂ ਦਾ ਸਮਰਥਨ

ਉਨਟਾਰੀਓ – ਵਪਾਰਕ  ਵਾਹਣ ਚਾਲਕਾਂ ਅਤੇ ਹੋਰ ਮੁਸਾਫ਼ਰਾਂ ਵਲੋਂ ਮਿਲਦੀਆਂ ਰੋਜ਼ ਦੀਆਂ ਸ਼ਿਕਾਇਤਾਂ ਦੇ ਚਲਦੇ ਉਨਟਾਰੀਓ ਰਾਜ ਸਰਕਾਰ ਵਲੋਂ ਜਨਵਰੀ 1 ,ਨੂੰ ਹੈਵੀ ਡਿਊਟੀ ਟੋਇੰਗ ਅਤੇ ਸਟੋਰੇਜ ਸ੍ਰਵਸਿਜ਼  ਕੰਪਨੀਆਂ ਦੇ ਜ਼ੋਰ ਜਬਰਦਸਤੀ ਵਾਲੇ ਵਿਓਹਾਰ ਅਤੇ ਫ਼ਰਜ਼ੀ  ਬਿੱਲ  ਸੰਬੰਧੀ ਇਕ ਠੱਲ ਪਾਉਣ ਲਈ  ਨਵਾਂ  ਰੂਲ ਪਾਸ ਕੀਤਾ ਗਿਆ ਹੈ I

ਜਿਸ ਵਿਚ ਵਹੀਕਲ ਟੋਇੰਗ ਦੇ ਵਡੇ ਵਡੇ ਬਿੱਲ ਅਤੇ ਫਿਰ ਐਕਸੀਡੈਂਟ ਮੌਕੇ  ਅਤੇ ਬਾਦ ਵਿਚ ਸਟੋਰੇਜ ਵਿਚੋਂ ਵਾਹਣ ਛੁਡਵਾਉਣ ਵੇਲੇ  ਡਰਾਉਣ ਧਮਕਾਉਣ ਦੇ ਵਿਵਹਾਰ ਅਤੇ ਵਾਧੂ ਪੈਸੇ ਲੈਣ  ਨੂੰ ਰੋਕਿਆ ਜਾ ਸਕੇਗਾ I

OTA ਦੇ ਪ੍ਰੈਸੀਡੈਂਟ ਸਟੀਫਨ ਲਾਸਕੋਵਸਕੀ ਨੇ ਮਨਿਸਟਰ ਆਫ ਗੋਵਰਨਮੈਂਟ ਐਂਡ ਕੰਜ਼ਿਊਮਰ ਸਰਵਿਸਜ਼ ਮਾਰੀਆ -ਫਰਾਂਸ ਲਾਲੋਂਦੇ ਅਤੇ ਟਰਾਂਸਪੋਰਟੇਸ਼ਨ ਮਨਿਸਟਰ ਸਟੀਵਨ ਡੈੱਲ ਦੁਕਾ ਦੀ ਇਸ ਜਿੱਤ ਉਤੇ ਖੁਸ਼ੀ ਜਾਹਿਰ ਕੀਤੀ ਤੇ ਸ਼ਲਾਘਾ ਕਰਦੇ ਹੋਏ ਕਿਹਾ ਕੇ “ਇਹ ਭੋਲੇ ਭਾਲੇ ਵਾਹਨ ਓਪਰੇਟਰਾਂ ਨੂੰ  ਕਾਨੂੰਨੀ ਇਨਸਾਫ ਦਿਲਾਉਣ ਜਰੂਰੀ ਸੀ “

ਬਿੱਲ 15 ਦੇ ਪਾਸ ਹੋਣ ਨਾਲ ਧੋਖਾ ਧੜੀ ਨਾਲ ਨਜਿੱਠਣਾ ਅਤੇ ਆਟੋ ਮੋਬਾਈਲ insurance ਰੇਟਾਂ ਨੂੰ  ਘਟ ਕਰਵਾਉਣ ਲਈ  ਐਕਟ 2014 ਅਨੁਸਾਰ ਹੁਣ ਉਨਟਾਰੀਓ ਵਿਚ  ਵਹੀਕਲ ਟੌਹ ਅਤੇ ਸਟੋਰੇਜ ਦੀ ਸਰਵਿਸ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਆਪਣੇ ਰਿਕਵਰੀ ਰੇਟ ਪਬਲਿਕ ਵਿਚ ਐਲਾਨ  ਕਰਨੇ ਹੀ ਹੋਣਗੇ I

OTA ਦੇ ਪ੍ਰੈਸੀਡੈਂਟ ਲਾਸਕੋਵਸਕੀ ਨੇ ਕਿਹਾ ਕੇ ਬਿੱਲ 15 ਦੇ ਪਾਸ ਹੋਣ ਨਾਲ ਉਨਟਾਰੀਓ ਟ੍ਰੱਕਇੰਗ ਅਸਚਿੱਟੀਓਂ ਨੂੰ ਮੌਕਾ ਮਿਲਿਆ ਹੈ ਕੇ ਉਨਟਾਰੀਓ ਰਾਜ ਵਿਚ ਆਪਣੇ ਮੈਂਬਰ ਕੰਪਨੀਆਂ ਨਾਲ ਹੋ ਰਹੇ  ਅਨਿਆਂ ਅਤੇ  ਭਾਰੀ ਟੋਹ ਬਿੱਲਾਂ ਦੀ  ਲੁੱਟ ਨੂੰ ਰੋਕਣ ਵਿਚ ਮਦਦ ਕਰ ਸਕੇ I  OTA ਇਸ ਗੱਲ ਦੀ  ਪੜਤਾਲ ਕਰੇਗਾ ਕੇ ਇਹ ਟੋਹ ਅਤੇ ਰਿਕਵਰੀ ਕੰਪਨੀਆਂ ਆਪਣੀ ਵੈਬਸਾਈਟ ਤੇ ਪੋਸਟ ਕੀਤੀ ਹੋਏ ਰੇਟ ਹੀ  ਚਾਰਜ ਕਰਦੀਆਂ ਹਨ ਜਾ  ਫਿਰ ਇਹ ਮੌਕੇ ਦਾ ਫਾਇਦਾ ਉਠਾ ਕੇ ਮਜਬੂਰੀ ਵਿਚ ਫਸੇ ਵਹੀਕਲ ਆਪਰੇਟਰ ਤੋਂ  ਮੂੰਹ ਮੰਗੀ ਰਕਮ ਮੰਗਦੇ ਹਨ I ਉਨ੍ਹਾਂ ਕਿਹਾ ਕੇ ਅਸੀਂ ਉਮੀਦ ਕਰਦੇ ਹਾਂ ਕੇ ਜਿਆਦਾਤਰ ਕੰਪਨੀਆਂ ਆਪਣੀ ਅਸੂਲਾਂ ਦਾ ਪਾਲਣ ਕਰ ਰਹੀਆਂ ਹਨ ਅਤੇ ਪਬਲਿਕ ਵਿਚ ਲਿਖੇ ਰੇਟ ਹੀ ਆਪਣੀ ਗ੍ਰਾਹਕਾਂ ਨੂੰ ਚਾਰਜ ਕਰ ਰਹੀਆਂ ਹਨ I ਜਿਸ ਤਰਾਂ ਇਕ ਉਧਾਰਣ ਹੈ ਕੇ ਕੁਝ  ਖਰਾਬ ਸੇਬ ਸਾਰੀ ਇੰਡਸਟਰੀ ਨੂੰ ਬੁਰਾ ਦਿਖਾ ਰਹੇ ਹਨ I

ਇਸ ਸਾਰੇ ਮਾਮਲੇ ਦਾ ਸਰਵੇ ਕਰਨ ਲਈ OTA ਆਪਣੇ ਮੈਂਬਰ ਕੰਪਨੀਆਂ ਨੂੰ ਦਰਖ਼ਾਸਤ ਕਰਦੀ ਹੈ ਕਿ ਉਹ ਐਸੋਸੀਏਸ਼ਨ ਨੂੰ ਆਪਣੇ ਸਾਲ 2016 ਦੇ ਸਾਰੇ  ਟੋਹਇੰਗ ਅਤੇ ਰਿਕਵਰੀ ਦੇ ਬਿੱਲ  ਭੇਜਣ ਜਿਸ ਵਿਚ ਕੀ ਸਰਵਿਸ ਦਿਤੀ  ਅਤੇ ਕੀ ਰੇਟ ਲਗਾਏ ਗਏ ਲਿਖਿਆ ਹੋਵੇ ਤਾਂ ਕੇ ਵੇਖੋ ਵੱਖ ਕੰਪਨੀਆਂ ਉਸੀ ਤਰਾਂ ਦੇ ਕੰਮ ਅਤੇ ਏਰੀਆ  ਦੇ ਹਿਸਾਬ ਨਾਲ ਕੀ ਚਾਰਜ ਕਰਦੀਆਂ ਹਨ ਸਬ ਪੜਤਾਲ ਕੀਤੀ ਜਾ ਸਕੇ I ਉਨਟਾਰੀਓ ਟ੍ਰੱਕਇੰਗ ਐਸੋਸੀਏਸ਼ਨ ਇਹ ਸਾਰੇ ਬਿੱਲ

ਅਤੇ ਹੋਰ ਸੰਬੰਧਿਤ ਜਾਣਕਾਰੀ 2017 ਦਾ ਪੂਰਾ ਸਾਲ ਇਕਠੀ ਕਰੇਗੀ ਤਾ ਕਿ ਵੱਖੋ- ਵੱਖ ਕੰਪਨੀਆਂ ਦੇ ਪਿੱਛਲੇ ਕਈ ਸਾਲਾਂ ਦੇ ਰੇਟ ਅਤੇ ਦਿਤੀ ਸਰਵਿਸ ਦੀ ਪੜਤਾਲ ਕਰ ਸਕੇ I ਲਾਸਕੋਵਸਕੀ ਨੇ ਅਗੇ ਕਿਹਾ ਕਿ ਸਾਡੀ ਇਹ  ਪੂਰੀ ਕੋਸ਼ਿਸ਼ ਹੈ  ਕਿ ਮਾਰਕੀਟ ਤੇ ਨਜ਼ਰ ਰੱਖੀ ਜਾਵੇ ਅਤੇ ਆਪਣੀ ਮੈਂਬਰਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਹੈਵੀ ਡਿਊਟੀ ਵਹੀਕਲ ਰਿਕਵਰੀ ਅਤੇ ਟੋਹ ਸਰਵਿਸ ਦੀ  ਵੇਖੋ ਵੱਖ ਇਲਾਕਿਆਂ ਵਿਚ ਵੱਖ ਵੱਖ ਸਰਵਿਸ ਦੇ ਕੀ ਰੇਟ ਹਨ ਤਾਂ ਕਿ ਫਰੌਡ ਜਾ ਧੋਖਾ ਧੜੀ ਦੀ  ਕੋਈ ਗੁਜਾਇੰਸ਼ ਹੀ ਨਾ ਰਹੇ I ਉਨ੍ਹਾਂ ਕਿਹਾ ਕਿ “ ਅਗਰ  ਸਾਰੀ ਜਾਂਚ ਪੜਤਾਲ ਤੋਂ ਬਾਦ ਕੋਈ ਵੀ ਐਸੀ ਗੱਲ  ਸਾਡੇ ਸਾਹਮਣੇ ਆਉਂਦੀ ਹੈ ਤਾਂ ਇਹ ਸਾਰਾ ਮਾਮਲਾ  ਉਨਟਾਰੀਓ ਰਾਜ ਦੀ ਪੁਲਿਸ ,ਮਿਨਿਸਟ੍ਰੀ ਆਫ ਕੌਂਸੂਮਰ ਐਂਡ ਸਰਵਿਸਜ਼ ਅਤੇ ਮਿਨਿਸਟ੍ਰੀ ਆਫ ਟਰਾਂਸਪੋਰਟੇਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ I

ਇਸ ਸਾਰੀ ਕਾਰਵਾਈ ਤੇ ਪੜਤਾਲ ਸ਼ੁਰੂ ਕਰਨ ਲਈ  OTA ਚਾਹਵਾਨ ਟ੍ਰੱਕਇੰਗ ਕੰਪਨੀਆਂ ਅਤੇ ਹੋਰ ਹੈਵੀ ਡਿਊਟੀ ਵਹੀਕਲ ਚਾਲਕ ਡ੍ਰਾਇਵਰਾਂ ਨੂੰ ਨਿਮੰਤਰਣ ਦਿੰਦਾ ਹੈ ਕਿ ਆਪਣੇ ਆਪਣੇ 2016 ਅਤੇ ਹੁਣ ਤਕ  2017 ਦੇ ਟੋਇੰਗ ਅਤੇ ਰਿਕਵਰੀ ਬਿੱਲ ਸਕੈਨ ਕਰਕੇ OTA ਹੇਠ ਲਿਖੀ ਈ-ਮੇਲ ਐਡਰੈੱਸ ਤੇ  ਭੇਜੋ ਤਾਂ ਕਾ ਜਾਂਚ ਪੜਤਾਲ  ਸ਼ੁਰੂ ਕੀਤੀ ਜਾ ਸਕੇ I otatowing @ ontruck .org