ਈ ਐਲ ਡੀ ਨਾਲ ਰੀਫ਼ਰ ਮਾਰਕੀਟ ਤੇ ਮਹੱਤਵਪੂਰਨ ਪ੍ਰਭਾਵ ਦੀ ਸੰਭਾਵਨਾ

245

ਔਰਗੈਨਿਕ ਉਤਪਾਦ ਦੀ ਮੰਗ ਵਿੱਚ ਵਾਧੇ ਕਾਰਨ ਈਐਲਡੀ ਵਾਤਾਵਰਣ ਵਿੱਚ ਫ਼ਰੈਸ਼ ਫ਼ੂਡ ਸੈਕਟਰ ਦੀ ਢੋਆ ਢੁਆਈ ਵਿੱਚ ਮੁਸ਼ਕਲਾਂ ਵਧ ਸਕਦੀਆਂ ਹਨ। ਅਜਿਹਾ ਟਾਈਗਰ ਕੂਲ ਐਕਸਪ੍ਰੈਸ ਐਲ ਐਲ ਸੀ ਨਾਂ ਦੇ ਇੰਟਰਮਾਡਲ ਰੈਫ਼ਰੀਜੇਟਰ ਕੈਰੀਅਰ ਦੇ ਸਹਿਮੋਢੀਆਂ ਟੋਮ ਫਿਨਕਬਾਈਂਡਰ ਅਤੇ ਥੀਓਡੋਰ ਪ੍ਰਿੰਸ ਦਾ ਕਹਿਣਾ ਹੈ। ਫ਼ਲੀਟ ਅੋਨਰਾਂ ਵੱਲੋਂ ਦਿੱਤੀ ਸੂਚਨਾ ਅਨੁਸਾਰ ਇੰਟਰਮਾਡਲ ਮਹਿਰਾਂ ਦਾ ਕਹਿਣਾ ਹੈ ਕਿ ਫ਼ਰੈੱੱਸ਼ ਫ਼ੂਡ ਦੇ ਇੱਕ ਵੱਡੇ ਹਿੱਸੇ ਨੂੰ ਢੋਆਢੁਆਈ ਅਤੇ ਸ਼ਿਪਮੈਂਟ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਛੋਟੇ ਫ਼ਲੀਟ ਅਤੇ ਓਨਰਓਪਰੇਟਰ ਦਸੰਬਰ ਮਹੀਨੇ ਤੋਂ ਲਾਜ਼ਮੀ ਹੋਣ ਜਾ ਰਹੇ ਇਲੈਕਟ੍ਰੋਨਿਕ ਲੋਗਿੰਗ ਡੀਵਾਈਸ (ਈਐਲਡੀ) ਨਾਲਸ਼ਾਇਦਸਭਤੋਂਜ਼ਿਆਦਾਪ੍ਰਭਾਵਿਤਹੋਣਗੇ।

ਇਸੇ ਹਫ਼ਤੇ ਸਟੀਫੇਲ ਕੈਪੀਟਲ ਮਾਰਕੀਟ ਵੱਲੋਂ ਪੱਤਰਕਾਰਾਂ ਨਾਲ ਹੋਸਟ ਕੀਤੀ ਗਈ ਕਾਨਫਰੰਸ ਕਾਲ ਵਿੱਚ ਦੋਹਾਂ ਨੇ ਕਿਹਾ ਕਿ ਈ ਐਲ ਡੀ ਦੇ ਲਾਗੂ ਹੋਣ ਨਾਲ ਵੱਡੇ ਤੇ ਛੋਟੇ ਟਰੱਕ ਲੋਡ ਲੰਬੀ ਦੂਰੀ ਤੇ ਨਹੀਂ ਜਾ ਸਕਣਗੇ ਜਿਸ ਨਾਲ ਡਿਲਿਵਰੀ ਖਿੜਕੀਆਂ ਤੇ ਲਾਈਨ ਲੰਬੀ ਹੋ ਸਕਦੀ ਹੈ। ਪ੍ਰਿੰਸ ਦਾ ਕਹਿਣਾ ਸੀ ਕਿ ਬਹੁਤ ਸਾਰੇ ਟਰੱਕਰਜ਼ ਆਪਣੇ ਸਮੇਂ ਦੌਰਾਨ ਪ੍ਰਤੀ ਦਿਨ 650 ਮੀਲਾਂ ਦਾ ਫਾਸਲਾ ਤੈਅ ਕਰ ਸਕਦੇ ਹਨ ਪਰ ਬਹੁਤ ਸਾਰੇ ਮੋਟਰ ਕੈਰੀਅਰਜ਼ ਅਨੁਸਾਰ ਇਹ ਫਾਸਲਾ 450 ਮੀਲ ਪ੍ਰਤੀ ਦਿਨ ਤੋਂ ਵੱਧ ਨਹੀਂ ਹੋ ਸਕਦਾ। ਇਥੋਂ ਤੱਕ ਕਿ ਪ੍ਰਤੀ ਦਿਨ 200 ਮੀਲਾਂ ਨੂੰ ਹੁਣ ਵਧੀਆ ਨੰਬਰ ਮੰਨਿਆ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਪੰਜ ਦਿਨਾਂ ਬਾਅਦ ਹੋਣ ਵਾਲੀ ਡਿਲਿਵਰੀ ਹੁਣ 7 ਦਿਨਾਂ ਬਾਅਦ ਹੋਵੇਗੀ। ਵੇਖਿਆ ਜਾਵੇ ਤਾਂ  ਫ਼ਰੈੱਸ਼ ਫ਼ੂਡ ਦੀ ਇੱਕ ਡਿਲਿਵਰੀ ਦਾ ਮਤਲਬ ਹੈ ਇੱਕ ਹਜ਼ਾਰ ਡਾਲਰ, ਜਿਸ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਫ਼ਰੈੱਸ਼ ਉਤਪਾਦ ਸੈਕਟਰ ਵਿੱਚ ਚੋਟੀ ਦੀਆਂ ਦੋ ਆਈਟਮਾਂ ਅੋਰਗੈਨਿਕ ਅਤੇ ਐਥਨਿਕ ਫ਼ਰੂਟ ਤੇ ਸਬਜ਼ੀਆਂ ਇੱਕ ਲੋਕੇਸ਼ਨ ਉੱਤੇ ਇੰਨੀ ਮਾਤਰਾ ਵਿੱਚ ਡਿਲਿਵਰ ਨਹੀਂ ਹੁੰਦੀਆਂ ਜਿੰਨੀਆਂ ਇੱਕ ਪੂਰੇ ਟਰੱਕ ਲੋਡ ਵਿੱਚ ਹੁੰਦੀਆਂ ਹਨ, ਇਸ ਲਈ ਟਰੱਕਰਜ਼ ਨੂੰ ਕੁਝ ਮੁਨਾਫ਼ਾ ਕਮਾਉਣ ਲਈ ਵੱਧ ਥਾਵਾਂ ਤੇ ਲੋਡ ਉਤਾਰਣੇ ਪੈਣਗੇ। ਅਜਿਹਾ ਹੋਣ ਮਗਰੋਂ ਆਵਰਜ਼ ਆਫ਼ ਸਰਵਿਸ (ਐਚ ਓ ਐਸ) ਰੂਲ ਮੁਤਾਬਕਲਾਈਵ ਲੋਡ ਐਂਡ ਲਾਈਵ ਅਨਲੋਡਤਰੀਕਾ ਅਪਨਾਉਣਾ ਪਵੇਗਾ ਤਾਂ ਜੋ ਲੰਬੀ ਦੂਰੀ ਤੇ ਵਿਤਰਣ ਕੇਂਦਰਾਂ ਜਾਂ ਸਟੋਰਾਂ ਤੇ ਪਹੁੰਚਣ ਵਾਲੇ ਫ਼ਰੈੱਸ਼ ਫ਼ੂਡ ਨੂੰ ਬਚਾਇਆ ਜਾ ਸਕੇ। ਈ ਐਲ ਡੀ ਲਾਗੂ ਹੋਣ ਮਗਰੋਂ ਫ਼ੇਰ ਬਦਲ ਕਰ ਸਕਣ ਵਾਲੀਆਂ ਲਾਗ ਬੁੱਕਾਂ ਦੀ ਅਣਹੋਂਦ ਕਾਰਣ ਆਪਣੇ ਖ਼ਰਚ ਪੂਰੇ ਕਰਨ ਲਈ ਕੈਰੀਅਰਜ਼ ਲਈ ਟਰੱਕ ਲੋਡ ਰੇਟਾਂ ਵਿੱਚ ਵਾਧਾ ਕਰਨਾ ਲਾਜ਼ਮੀ ਹੋ ਜਾਵੇਗਾ ਜਿਸ ਦਾ ਅਸਰ 2018 ਵਿੱਚ ਗਿਰਾਵਟ ਵੱਲ ਰੁਝਾਣ ਵਜੋਂ ਪਵੇਗਾ ਤੇ ਇਸ ਸਮੇਂ ਸਥਿੱਤੀ ਨਾਟਕੀ ਵੀ ਹੋ ਸਕਦੀ।