ਇੱਕ ਉਤਮ ਪ੍ਰੀ-ਟ੍ਰਿਪ ਨਿਰੀਖਣ ਕਿਵੇਂ ਕਰੀਏ?

ਕੈਨੇਡਾ ਵਿੱਚ ਈਐਲਡੀ ਕਾਨੂੰਨ ਸਪਰਿੰਗ 2019 ਤੋਂ-ਮਿਲੀਅਨ

ਇੱਕ ਪ੍ਰੀਟ੍ਰਿਪ ਨਿਰੀਖਣ ਕਿਸੇ ਵੀ ਡਰਾਈਵਰ ਦੁਆਰਾ ਆਪਣੇ ਵਾਹਨ ਦੀ ਨੇੜੇ ਤੋਂ ਕੀਤੀ ਜਾਂਚ ਹੁੰਦੀ ਹੈ ਜਿਸ ਰਾਹੀਂ ਗੱਡੀ ਦੇ ਹਰੇਕ ਭਾਗ ਦੀ ਲੋੜੀਂਦੀ ਕਾਰਗੁਜ਼ਾਰੀ ਨੂੰ ਚੈੱਕ ਕੀਤਾ ਜਾਂਦਾ ਹੈ। ਇਸ ਰੋਜ਼ਾਨਾ ਕੀਤੀ ਜਾਣ ਵਾਲੀ ਇੰਸਪੈਕਸ਼ਨ ਦਾ ਮਕਸਦ ਕਮਰਸ਼ੀਅਲ ਵਹੀਕਲ ਵਿੱਚ ਕਿਸੇ ਵੀ ਕਿਸਮ ਦੇ ਨੁਕਸ ਦੀ ਪਛਾਣ ਕਰਕੇ ਅੰਕਿਤ ਕਰਨਾ ਹੁੰਦਾ ਹੈ ਜਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਠੀਕ ਕਰਨ ਉਪਰੰਤ ਹੀ ਸੜਕਤੇ ਚੜਾਇਆ ਜਾ ਸਕਦਾ ਹੈ। ਇਸ ਨਾਲ ਮਹਿੰਗੀ ਐਚ ਟੀ ਦੀ ਉਲੰਘਨਾਵਾਂ ਕਰਕੇ ਹੋਣ ਵਾਲੇ ਵੱਡੇ ਜੁਰਮਾਨਿਆਂ ਦੀ ਬੱਚਤ ਹੁੰਦੀ ਹੈ। ਵੇਲੇ ਸਿਰ ਨੁਕਸ ਦੀ ਪਹਿਚਾਣ ਨਾਲ ਵੱਡੇ ਨੁਕਸ ਪੈਣ ਤੋਂ ਪਹਿਲਾਂ ਹੀ ਮੁਰੰਮਤ ਹੋ ਜਾਦੀ ਹੈ। ਟਰੈਕਟਰਟਰੇਲਰ ਦੀ ਵਧੀਆ ਪ੍ਰੀਟ੍ਰਿਪ ਇੰਸਪੈਕਸ਼ਨ ਲਈ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। 

ਟਰੱਕ ਦਾ ਬਾਹਰਲਾ ਪਾਸਾ:

 • ਯਕੀਨੀ ਬਣਾਓ ਕਿ ਸਾਰੇ ਕੰਪਾਰਟਮੈਂਟ, ਕੈਬ, ਅਤੇ ਸਲੀਪਰ ਦੇ ਦਰਵਾਜ਼ੇ ਸੁਰੱਖਿਅਤ ਢੰਗ ਨਾਲ ਖੁੱਲ੍ਹਦੇ ਤੇ ਬੰਦ ਹੁੰਦੇ ਹਨ।
 • ਆਪਣੇ ਲੋਡ ਨੂੰ ਚੰਗੀ ਤਰਾਂ ਚੈੱਕ ਕਰੋ ਕਿ ਇਹ ਚੰਗੀ ਤਰਾਂ ਢੱਕਿਆ ਤੇ ਬੈਲਟਾਂ ਨਾਲ ਚੰਗੀ ਤਰਾਂ ਬੱਝਿਆ ਹੋਇਆ ਹੈ।
 • ਕਪਲਿੰਗ ਡੀਵਾਈਸਜ਼ ਨੂੰ ਚੰਗੀ ਤਰਾਂ ਚੈੱਕ ਕਰੋ ਕਿ ਕੋਈ ਬੈਲਟ ਢਿੱਲੀ ਜਾਂ ਮਿਸ ਨਾ ਹੋਵੇ।
 • ਡਰਾਈਵਰ ਕੈਬ ਏਰੀਏ ਸਮੇਤ ਐਗ਼ਜਸਟ ਸਿਸਟਮ ਵਿੱਚ ਕਿਸੇ ਵੀ ਕਿਸਮ ਦੀ ਲੀਕੇਜ਼ ਨੂੰ ਚੈੱਕ ਕਰੋ।
 • ਫ਼ਿਊਲ ਟੈਂਕ ਅਤੇ ਫ਼ਿਊਲ ਨੂੰ ਚੈੱਕ ਕਰਕੇ ਯਕੀਨੀ ਬਣਾਓ ਕਿ ਕੋਈ ਲੀਕੇਜ਼ ਤੇ ਨਹੀਂ ਹੋ ਰਹੀ।
 • ਟਰੱਕ ਵਿੱਚ ਕਿਸੇ ਵੀ ਤਰਾਂ ਦੇ ਜਨਰਲ ਨੁਕਸ ਜਾਂ ਨੁਕਸਾਨ ਨੂੰ ਚੈੱਕ ਕਰੋ।
 • ਸ਼ੀਸ਼ੇ ਤੇ ਬਾਰੀਆਂ ਦੇ ਕੱਚ ਨੂੰ ਚੈੱਕ ਕਰੋ ਕਿ ਉਹਨਾਂ ਤੇ ਕਿਸੇ ਕਿਸਮ ਦਾ ਕਰੇਕ ਜਾਂ ਡੈਮੇਜ਼ ਨਾ ਹੋਣ ਦੇ ਨਾਲ ਨਾਲ ਪੂਰੀ ਤਰਾਂ ਸੁਰੱਖਿਅਤ ਹੋਣ।
 • ਟਰੱਕ ਦੀਆਂ ਲਾਈਟਾਂ ਤੇ ਰੀਫ਼ਲੈਕਟਰ ਕਿਸੇ ਡੈਮੇਜ਼ ਤੋਂ ਰਹਿਤ ਤੇ ਸਹੀ ਕੰਮ ਕਰਦੇ ਹੋਣੇ ਚਾਹੀਦੇ ਹਨ।
 • ਸਸਪੈਂਸਨ ਸਿਸਟਮ ਵਿੱਚ ਏਅਰ ਲੀਕੇਜ਼, ਬੈੱਲਟਾਂ ਜਾਂ ਸਪਰਿੰਗ ਲੀਫ਼ ਵਿੱਚ ਕਿਸੇ ਟੁੱਟ ਭੱਜ ਜਾਂ ਮਿੱਸਿੰਗ ਨੂੰ ਚੈੱਕ ਕਰੋ।  
 • ਟਾਇਰਾਂ ਦੇ ਟਰੈੱਡ ਤੇ ਸਾਈਡਵਾਲ ਕਿਸੇ ਵੀ ਕਿਸਮ ਦੇ ਨੁਕਸਾਨ ਲਈ ਚੈੱਕ ਕਰੋ ਕਿ ਫਲੈਟ ਨਾ ਹੋਣ ਜਾਂ ਹਵਾ ਲੀਕ ਨਾ ਕਰਦੀ ਹੋਵੇ, ਕੋਈ ਤਰਾ ਨਾ ਦਿੱਸਦੀ ਹੋਵੇ, ਅਤੇ ਇਹ ਟਰੱਕ ਦੇ ਹੋਰ ਹਿੱਸਿਆਂ ਨਾ ਖਹਿੰਦੇ ਨਾ ਹੋਣ।
 • ਟਾਇਰਾਂ ਦੀ ਹੱਬ ਤੇ ਫਾਸਟਨਰਜ਼ ਸੁਰੱਖਿਅਤ, ਡੈਮੇਜ ਰਹਿਤ ਤੇ ਲੀਕੇਜ਼ ਰਹਿਤ, ਸਮੇਤ ਹੱਬ ਆਇਲ ਘੱਟੋਘੱਟ ਲੈਵਲ ਤੋਂ ਉਪਰ ਹੋਵੇ।

ਟਰੱਕ ਦੇ ਅੰਦਰ:

 • ਡਰਾਈਵਰ ਸੀਟਤੇ ਕਿਸੇ ਕਿਸਮ ਦੇ ਨੁਕਸਾਨ ਨੂੰ ਚੈੱਕ ਕਰੋ, ਯਕੀਨੀ ਬਣਾਓ ਕਿ ਇਹ ਚੰਗੀ ਤਰਾਂ ਆਪਣੀ ਸਹੀ ਪੋਜੀਸ਼ਨ ਤੇ ਫਿਕਸ ਹੋ ਸਕਣ ਦੇ ਯੋਗ ਹੈ।
 • ਸੀਟ ਬੈੱਲਟ ਵੇਖੋ ਕਿ ਇਹ ਸੁਰੱਖਿਅਤ ਕੱਸੀ ਹੈ ਅਤੇ ਕਿਸੇ ਕਿਸਮ ਦੇ ਨੁਕਸਾਨ ਤੋਂ ਰਹਿਤ ਹੈ।
 • ਕਾਰਗੋ ਬਾਡੀ ਤੇ ਫਰੇਮ ਨੂੰ ਚੈੱਕ ਕਰੋ ਤੇ ਯਕੀਨੀ ਬਣਾਓ ਕਿ ਇਹ ਲਿਫਿਆ ਹੋਇਆ ਨਾ ਹੋਏ ਜਾਂ ਕਿਸੇ ਨੁਕਸਾਨ ਤੋਂ ਰਹਿਤ ਹੋਵੇ।
 • ਯਕੀਨੀ ਬਣਾਓ ਕਿ ਹੀਟਰ ਤੇ ਡੀਫਰੋਸਟਰ ਬਕਾਇਦਾ ਕੰਮ ਕਰਦੇ ਹਨ।
 • ਚੈੱਕ ਕਰੋ ਕਿ ਹਾਰਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ।

ਵਹੀਕਲ ਕੰਟਰੋਲ:

 • ਏਅਰ ਬਰੇਕ ਸਿਸਟਮ ਚੈੱਕ ਕਰਕੇ ਏਅਰ ਲੀਕੇਜ, ਏਅਰ ਪ੍ਰੈਸ਼ਰ ਲਾਸ ਜਾਂ ਸਹੀ ਕਾਰਗੁਜ਼ਾਰੀ ਨਾ ਦੇਣਾ, ਪਾਰਕਿੰਗ ਜਾਂ ਐਮਰਜੰਸੀ ਬਰੇਕਾਂ ਨੂੰ ਬਾਰੀਕੀ ਨਾਲ ਘੋਖੋ।
 • ਯਕੀਨੀ ਬਣਾਓ ਕਿ ਪਾਰਕਿੰਗ ਬਰੇਕਾਂ ਕੰਮ ਕਰ ਰਹੀਆਂ ਹਨ।
 • ਯਕੀਨੀ ਬਣਾਓ ਕਿ ਐਕਸੀਲੇਟਰ, ਕਲੱਚ, ਗੇਜ਼ਾਂ, ਅਤੇ ਇੰਡੀਕੇਟਰ ਸਮੇਤ ਸਮੂਹ ਡਰਾਈਵਰ ਕੰਟਰੋਲ ਕੰਮ ਕਰ ਰਹੇ ਹਨ।
 • ਹੈੱਡ ਲਾਈਟਸ ਚੈੱਕ ਕਰੋ ਕਿ ਇਹ ਲੋਅ ਬੀਮ, ਟੇਲ ਲੈਂਪਸ, ਟਰਨ ਸਿਗਨਲਜ਼, ਸਮੇਤ ਬਰੇਕ ਲੈਂਪਸ ਕੰਮ ਕਰਦੀਆਂ ਹਨ।
 • ਸਟੀਅਰਿੰਗ ਵ੍ਹੀਲ ਚੈੱਕ ਕਰਕੇ ਯਕੀਨੀ ਬਣਾਓ ਕਿ ਇਹ ਸੁਰੱਖ਼ਿਤ ਤੇ ਸਹੀ ਕੰਮ ਕਰ ਰਿਹਾ ਅਤੇ ਇਸ ਦੀ ਵ੍ਹੀਲ ਲੈਸ਼ ਨਾਰਮਲ ਰੇਂਜ ਹੈ।

ਯਕੀਨੀ ਬਣਾਓ ਕਿ ਵਿੰਡਸ਼ੀਲਡ ਵਾਈਪਰ ਕੰਮ ਕਰਦੇ ਹਨ ਅਤੇ ਇਹਨਾਂ ਦੇ ਬਲੇਡ ਮਿਸਡ ਜਾ ਡੈਮੇਜ਼ਡ ਨਹੀਂ। ਇਹ ਡਰਾਈਵਰ ਦੇ ਵਿਯਨ ਏਰੀਏ ਨੂੰ ਸਹੀ ਢੰਗ ਨਾਲ ਕੰਮ ਕਰਦੇ ਹੋਣੇ ਚਾਹੀਦੇ ਹਨ।