ਇਲੈਕਟਰੋਨਿਕ ਇੰਸਪੈਕਸ਼ਨਜ ਲਈ ਆਈ ਟੀ ਦੀ ਲੋੜ ਦੀ ਜਾਂਚ ਸ਼ੁਰੂ

506

ਬਹੁਤ ਸਾਰੇ ਅਧਿਕਾਰ ਖ਼ੇਤਰਾਂ ਵੱਲੋਂ ਹਾਲ ਵਿੱਚ ਹੀ ਕਮਰਸ਼ੀਅਲ ਵਹੀਕਲ ਸੇਫ਼ਟੀ ਅਲਾਇੰਸ ਰਿਪੋਰਟਸ ਲਈ ਸ਼ੁਰੂ ਕੀਤੀਆਂ ਲੈਵਲ8 ਦੀਆਂ ਇਲੈਕਟਰੋਨਿਕ ਇੰਸਪੈਕਸ਼ਨਜ਼ ਲਈ ਲੋੜੀਂਦੀ ਇਨਫ਼ਾਰਮੇਸ਼ਨ ਤਕਨਾਲੋਜੀ ਦੀ ਜਾਂਚ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸੜਕਤੇ ਜਾ ਰਹੇ ਟਰੱਕ ਦੀ ਵਾਇਰਲੈਸ ਰਾਹੀਂ ਕੀਤੀ ਜਾਣ ਵਾਲੀ ਇੰਸਪੈਕਸ਼ਨ ਦੀ ਗਾਈਡ ਦੇ ਮਿਆਰਾਂ ਨੂੰ 27 ਅਪਰੈਲ ਦੀ ਕਾਰਜਸ਼ਾਲਾ ਵਿੱਚ ਪ੍ਰਵਾਨ ਕੀਤਾ ਗਿਆ ਸੀ। ਇਸ ਇੰਸਪੈਕਸ਼ਨ ਦਾ ਮੁੱਖ ਮੰਤਵ ਮੋਟਰ ਕੈਰੀਅਰਜ਼ ਨਾਲ ਕੀਤੇ ਜਾਂਦੇ ਸੰਪਰਕ ਵਿੱਚ ਵਾਧਾ ਕਰਨ ਦੇ ਨਾਲ ਨਾਲ ਇਨਫ਼ੋਰਸਮੈਨਟ ਟੀਮਾਂ ਦੀ ਗੰਭੀਰ ਸੁਰੱਖਿਆ ਦੀ ਅਵੱਗਿਆ ਕਰਨ ਵਾਲੇ ਕੈਰੀਅਰਜ਼ ਉੱਤੇ ਧਿਆਨ ਕੇਂਦਰਤ ਕਰਨਾ ਹੈ। ਇਸ ਦੇ ਨਾਲ ਹੀ ਹੈਲਥ ਦੇ ਕਲੀਨ ਬਿੱਲ ਵਾਲੇ ਕੈਰੀਅਰ ਨਿਰਧਾਰਿਤ ਸਮੇਂ ਵਿੱਚ ਕੀਤੀ ਲੋੜੀਂਦੀ ਰਿਪੇਅਰ ਦੇ ਡੈਟੇ ਨੂੰ ਮਹਿਕਮੇ ਕੋਲ ਭੇਜ ਕੇ ਸੜਕ ਤੇ ਹੋਣ ਵਾਲੀ ਇੰਸਪੈਕਸ਼ਨ ਤੋਂ ਬਚ ਸਕਦੇ ਹਨ। ਅਲਾਇੰਸ ਦੇ ਕਾਰਜਕਾਰੀ ਨਿਰਦੇਸ਼ਕ ਕੋਲੀਨ ਮੂਨੀ ਦਾ ਕਹਿਣਾ ਸੀ ਕਿ ਨਵੀਂ ਇਲੈਕਟਰੋਨਿਕ ਇੰਸਪੈਕਸ਼ਨ ਸ਼ੁਰੂ ਕਰਨ ਦਾ ਸਾਡਾ ਮੁੱਖ ਮੰਤਵ ਅਧਿਕਾਰਿਤ ਖ਼ੇਤਰਾਂ ਨੂੰ ਵੱਧ ਆਪਸ਼ਨਜ਼ ਪ੍ਰਦਾਨ ਕਰਕੇ ਹਾਈਵੇਅ ਦੀ ਸੁਰੱਖਿਆ ਵਿੱਚ ਸੁਧਾਰ ਕਰਨਾ ਹੈ ਤਾਂ ਜੋ ਉਹ  ਤਕਨਾਲੋਜੀ ਦਾ ਭਰਪੂਰ ਲਾਭ ਉਠਾ ਸਕਣ।

ਇਹਨਾਂ ਇੰਸਪੈਕਸ਼ਨਾਂ ਵਿੱਚ ਪ੍ਰਮੁੱਖ ਤੌਰ ਤੇ ਡਰਾਈਵਰ ਲਾਇਸੈਂਸ ਦੀ ਜਾਣਕਾਰੀ, ਮੈਡੀਕਲ ਸਰਟੀਫ਼ਿਕੇਟ ਤੇ ਸਕਿੱਲ ਕਾਰਗੁਜ਼ਾਰੀ ਮੁਲਾਂਕਣ ਸਰਟੀਫ਼ਿਕੇਟ, ਡਿਊਟੀ ਸਟੇਟਸ ਦਾ ਰਿਕਾਰਡ, ਅਤੇ ਸਰਵਿਸ ਕੰਪਲਾਇੰਸ ਦੇ ਸਮੇਂ ਆਦਿ ਦੇ ਦਸਤਾਵੇਜ਼ਾਂ ਦੀ ਜਾਂਚ ਉੱਤੇ ਧਿਆਨ ਕੇਂਦਰਿਤ ਰਹੇਗਾ। ਟਰੱਕ ਸੰਬੰਧੀ ਪ੍ਰਾਪਤ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਵਿੱਚ ਯੂਐਸ ਡੀਓਟੀ ਜਾਂ ਐਨਐਸਸੀ ਨੰਬਰ, ਪਾਵਰ ਯੂਨਿਟ ਰਜਿਸਟਰੇਸ਼ਨ, ਓਪਰੇਟਿੰਗ ਅਥਾਰਟੀ, ਯੂਨੀਫੈੱਡ ਕੈਰੀਅਰ ਰਜਿਸਟਰੇਸ਼ਨ ਕੰਪਲਾਇੰਸ, ਅਤੇ ਫ਼ੈਡਰਲ ਆਊਟ ਆਫ਼ ਆਰਡਰਜ਼, ਆਦਿ ਸ਼ਾਮਿਲ ਹਨ। ਇਹ ਸਾਰਾ ਕੁਝ ਦਰਜ ਹੋਏ ਵੇਰਵਿਆਂ ਸਮੇਤ ਜੀਪੀਐਸ ਦੇ ਕੋਆਰਡੀਨੇਟਸ ਨਾਲ ਮੇਲ ਖਾਂਦਾ ਹੋਣਾ ਚਾਹੀਦਾ