ਇਲੈਕਟਰੋਨਿਕਸ ਲਾਗਿੰਗ ਡੀਵਾਈਸਜ਼ ਕਾਨੂੰਨ ਅੱਗੇ ਪੈਣ ਦੀ ਸੰਭਾਵਨਾ ਵਧੀ

484

ਅਮਰੀਕਾ ਵਿੱਚ ਇਲੈਕਟਰੋਨਿਕਸ ਲੋਗਿੰਗ ਡੀਵਾਈਸਜ਼ (ਈਐਲਡੀਜ਼) ਕਾਨੂੰਨ ਜਿਸ ਅਧੀਨ ਡਰਾਈਵਰ ਦੇ ਕੰਮ ਕਰਨ ਦੇ ਘੰਟਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਦਾ ਵਿਰੋਧ ਕਰਨ ਵਾਲੇ ਹੁਣ ਇਸ ਕਾਨੂੰਨ ਨੂੰ ਦੋ ਸਾਲਾਂ ਲਈ ਅੱਗੇ ਪਾਉਣ ਲਈ ਆਵਾਜ਼ ਉਠਾ ਰਹੇ ਹਨ। ਇਸ ਬਾਰੇ ਅਮਰੀਕਨ ਪ੍ਰਤੀਨਿੱਧ ਬਰਿਆਨ ਬੈਬਿਨ ਵੱਲੋਂ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਜਿਸ ਦੇ ਪਾਸ ਹੋਣ ਤੇ ਉਕਤ ਕਾਨੂੰਨ ਦੋ ਸਾਲਾਂ ਲਈ ਅੱਗੇ ਪਾ ਦਿਤੇ ਜਾਣ ਦੀ ਸੰਭਾਵਨਾ ਹੈ ਇਸ ਬਿੱਲ ਦਾ ਓਨਰ ਉਪਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸੀਏਸ਼ਨ (ਊਇਡਾ) ਵੱਲੋਂਸਵਾਗਤਕੀਤਾਗਿਆਹੈ।

ਊਇਡਾ ਦੇ ਕਾਰਜਕਾਰੀ ਉੱਪ ਪ੍ਰਧਾਨ ਟਾਡ ਸਪੈਂਡਰ ਦਾ ਕਹਿਣਾ ਹੈ ਕਿ ਐਫ਼ਐਮਸੀਐਏ ਟਰੱਕਿੰਗ ਉਦਯੋਗ ਦੇ ਸਟੈਕਹੋਲਡਰਾਂ(ਆਗੂਆਂ ) ਤੇ ਕਾਂਗਰਸ ਦੇ ਅਹਿਮ ਸਵਾਲਾਂ ਜਿਵੇਂ ਇਨਫ਼ੋਰਸਮੈਂਟ, ਕੋਨੈਕਟੀਵਿਟੀ, ਡੈਟਾ ਟਰਾਂਸਫ਼ਰ, ਸਾਈਬਰ ਸੁਰੱਖਿਆ, ਅਤੇ ਬਹੁਤ ਸਾਰੇ ਜਿਹਨਾਂ ਦਾ ਨਿੱਤ ਪ੍ਰਤੀਦਿਨ ਟਰੱਕਰਜ਼ ਨੂੰ ਸਾਹਮਣਾ ਕਰਨਾ ਪੈਂਦਾ ਹੈ ਦਾ ਜੁਆਬ ਦੇਣ ਤੋਂ ਅਸਮਰੱਥ ਹੋ ਗਈ ਹੈ। ਉਕਤ ਪੇਸ਼ ਕੀਤੇ ਜਦ ਰਹੇ ਬਿੱਲ ਦੇ ਪਾਸ ਹੋਣ ਮਗਰੋਂ ਈਐਲਡੀ ਕਾਨੂੰਨ ਨੂੰ ਲਾਗੂ ਕਰਨ ਲਈ ਦਸੰਬਰ 2017 ਤੋਂ ਦਸੰਬਰ 2019 ਤੱਕਅੱਗੇਪਾਦਿੱਤਾਜਾਸਕਦਾਹੈ