ਅਮਰੀਕਨ ਸੀ ਓ ਸੀ ਵੱਲੋਂ ਨੈਫ਼ਟਾ ਨੂੰ ਬਚਾਉਣ ਲਈ ਕੋਸ਼ਿਸਾਂ ਜਾਰੀ

US COC STRONGLY LOBBYING TO PROTECT NAFTA

ਦੀ ਯੂਐਸ ਅਸੈਂਬਲੀ ਆਫ਼ ਕਮਰਸ ਵੱਲੋਂ ਐਮੇਰਿਕਨ ਟਰਾਂਸਪੋਰਟੇਸ਼ਨ ਜਥੇਬੰਦੀਆਂ ਨਾਲ ਮਿਲ ਕੇ ਨੈਫ਼ਟਾ ਨੂੰ ਰੱਦ ਕਰਨ ਦੀ ਬਜਾਏ ਤਬਦੀਲੀ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਲੋਜਿਸਟਿਕਸ ਮੈਨੇਜਮੈਂਟ ਮੈਗ਼ਜ਼ੀਨ ਵਿੱਚ ਛਪੀ ਇੱਕ ਰਿਪੋਟ ਅਨੁਸਾਰ ਇਸ ਕਾਰਜ ਵਿੱਚ ਉਸ ਦਾ ਸਾਥ ਹੈਵੇਵੇਟਸ ਡਰਾਈਵਿੰਗ ਦੀ ਚਾਰਜ ਵਰਗੇ ਅਦਾਰੇ ਦੇ ਰਹੇ ਹਨ। ਰਿਪੋਰਟ ਅਨੁਸਾਰ:ਅਗਸਤ ਮਹੀਨੇ ਵਿੱਚ ਸ਼ੁਰੂ ਹੋਈ ਗੱਲਬਾਤ ਵੇਲੇ ਤੋਂ ਹੀ ਟਰੰਪ ਆਰਗੇਨਾਈਜੇਸ਼ਨ ਅਮਰੀਕਾ ਵਿੱਚ ਬਣੀਆਂ ਵਸਤਾਂ ਨੂੰ ਪਹਿਲ ਦੇਣ ਦੇ ਅਧਾਰ ਤੇ ਨੈਫ਼ਟਾ ਸਮਝੌਤੇ ਨੂੰ ਰੱਦ ਕਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਵਿਸ਼ੇਸ਼ ਕਰਕੇ ਅਮਰੀਕਨ ਏਜੰਟ ਕਾਰਾਂ ਦੇ ਪਾਰਟਸ ਅਤੇ ਕਰੂਡ ਮੈਟੀਰੀਅਲ ਦੇ ਮਾਮਲੇ ਵਿੱਚ “ਮੇਡ ਇੰਨ ਐਮੇਰਿਕਾ” ਤੇ ਕੁਝ ਵਧੇਰੇ ਹੀ ਜ਼ੋਰ ਦੇ ਰਹੇ ਹਨ। ਇਸ ਸਮਝੌਤੇ ਨੂੰ ਰੱਦ ਕਰਨ ਦੇ ਹੱਕ ਵਿੱਚ ਬੋਲਣ ਵਾਲੇ ਕਹਿੰਦੇ ਹਨ ਕਿ 24 ਸਾਲ ਪਹਿਲਾਂ ਸਹੀਬੰਦ ਹੋਏ ਇਸ ਸਮਝੌਤੇ ਮਗਰੋਂ ਹੁਣ ਤੱਕ 400 ਫੀਸਦੀ ਡੀਵੈਲਪਮੈਂਟ ਹੋ ਚੁੱਕੀ ਹੈ ਅਤੇ ਹੁਣ ਇਹ ਸਮਝੌਤਾ ਵੇਲਾ ਵਿਹਾ ਚੁੱਕਾ ਹੈ। ਦੂਜੇ ਪਾਸੇ ਇਸ ਦੇ ਹੱਕ ਵਿੱਚ ਭੁਗਤਣ ਵਾਲਿਆਂ ਦਾ ਕਹਿਣਾ ਹੈ ਕਿ 23 ਸਾਲਾ ਸਮਝੌਤੇ ਨੂੰ ਰੱਦ ਕਰਨਾ ਅਮਰੀਕਾ ਦੇ ਵੀ ਹਿੱਤ ਵਿੱਚ ਨਹੀਂ ਹੈ ਕਿਉਂਕਿ ਅਜਿਹਾ ਹੋਣ ਨਾਲ ਕੁਝ ਸੂਬਿਆਂ ਲਈ ਬਹੁਤ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਇਹਨਾਂ ਵਿੱਚ ਮਿੱਡਵੈਸਟਰਨ ਸੂਬੇ, ਹਰਟਲੈਂਡ ਕਲਟੀਵੇਟ ਸੂਬੇ, ਅਤੇ ਟੈਕਸਸ ਤੇ ਐਰੀਜੋਨਾ ਵਰਗੇ ਆਊਟ ਸਕਰਟ ਸੂਬੇ ਸ਼ਾਮਿਲ ਹਨ ਜਿਨਾਂ ਨੇ ਟਰੰਪ ਨੂੰ ਚੁਣਨ ਲਈ ਸਭ ਤੋਂ ਵੱਧ ਵੋਟਾਂ ਪਾਈਆਂ ਸਨ। ਇਸ ਦੇ ਸਮਰੱਥਕਾਂ ਦਾ ਕਹਿਣਾ ਹੈ ਕਿ ਨੈਫ਼ਟਾ ਰੱਦ ਹੋਣ ਦੀ ਸੂਰਤ ਵਿੱਚ ਜਿਥੇ ਇਹਨਾਂ ਪੱਛਮੀ ਬੈਲਟ ਵਾਲੇ ਸੂਬਿਆਂ ਵਿੱਚ ਵੱਡੀ ਗਿਣਤੀ ਵਿੱਚ ਚੱਲਦੀਆਂ ਸਪਲਾਈ ਚੇਨਾਂ ਤੇ ਮਹੱਤਵਪੂਰਨ ਅਸਰ ਪਵੇਗਾ ਉਥੇ ਅਮਰੀਕਾ ਦੇ ਕਿੱਤੇ ਵੀ ਵੱਡੀ ਗਿਣਤੀ ਵਿੱਚ ਪ੍ਰਭਾਵਿਤ ਹੋਣਗੇ। ਜਿਥੋਂ ਤੱਕ ਕਾਰ ਉਦਯੋਗ ਦਾ ਸੰਬੰਧ ਹੈ ਉਥੇ ਇਹ ਕਿਹਾ ਜਾ ਸਕਦਾ ਹੈ ਕਿ ਯੂਐਸ ਕੋਲ ਲੋੜੀਂਦੀ ਗਿਣਤੀ ਵਿੱਚ ਸਾਧਨ ਮੌਜੂਦ ਨਹੀਂ ਜਿਸ ਨਾਲ ਉਹ ਇੰਡਸਟਰੀ ਦੀ ਮੰਗ ਨੂੰ ਪੂਰਿਆਂ ਕਰ ਸਕੇ। ਵੱਖ ਵੱਖ ਕੰਮ ਕਰਦੀਆਂ ਥਿਊਰੀਆਂ ਦੀ ਰਾਇ ਅਨੁਸਾਰ ਨੈਫਟਾ ਨੂੰ ਸਮੇਂ ਦੇ ਹਾਣ ਦਾ ਬਣਾ ਕੇ ਲੰਬੇ ਸਮੇਂ ਤੱਕ ਚੱਲਣ ਦਾ ਪ੍ਰਬੰਧ ਕਰ ਲੈਣਾ ਚਾਹੀਦਾ ਹੈ ਤਾਂ ਜੋ ਇਨਕਾਰਪੋਰੇਟ ਜਗਤ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਨੈਫਟਾ ਉੱਤੇ ਲਿਖੇ ਵਾਈ੍ਹਟ ਪੇਪਰ ਵਿੱਚ ਚੈਂਬਰ ਨੇ ਦਰਜ ਕੀਤਾ ਹੈ ਕਿ ਨੈਫ਼ਟਾ ਵਪਾਰ ਵਿੱਚ ਅਮਰੀਕਨ ਅਤੇ ਖ਼ੇਤਰੀ ਉਤਪਾਦਨ ਦੀ ਗਿਣਤੀ ਵਧੇ, ਪਰ ਇਸ ਦੀ ਬਜਾਏ ਸਾਨੂੰ ਸਮੁੱਚੇ ਰੂਪ ਵਿੱਚ ਟੈਫ਼ਟਾ ਟਰੇਡ ਨੂੰ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਚੈਂਬਰ ਦਾ ਕਹਿਣਾ ਸੀ ਕਿ ਸਥਿੱਤੀ ਨਾਜ਼ੁਕ ਮੋੜ ਤੇ ਪਹੁੰਚ ਚੁੱਕੀ ਹੈ ਕਿਉਂਕਿ ਅਮਰੀਕਾ ਨੈਫ਼ਟਾ ਵਿੱਚ ਆਟੋਜ਼, ਟੈਕਸਟਾਈਲ ਅਤੇ ਜਨਰਲ ਵਪਾਰ ਵਿੱਚ ਆਪਣੇ ਉਤਪਾਦ ਵਧਾਉਣਾ ਚਾਹੁੰਦਾ ਹੈ ਜਿਸ ਨਾਲ ਨੈਫ਼ਟਾ ਵਪਾਰ ਵਿੱਚ ਗਿਰਾਵਟ ਆਵੇਗੀ ਅਤੇ ਥੋੜੇ ਤੇ ਲੰਬੇ ਸਮੇਂ ਲਈ ਅਮਰੀਕਨ ਆਰਥਿਕਤਾ ਹੇਠਾਂ ਡਿੱਗੇਗੀ। ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕੀ ਸਾਨੂੰ ਅਜਿਹੀ ਪਾਈ ਦੀ ਲੋੜ ਹੈ ਜੋ ਹੋਰ ਸੁੰਗੜਦੀ ਜਾਵੇ ਜਾਂ ਅਜਿਹੀ ਦੀ ਜਿਹੜੀ ਹੋਰ ਵੱਡੀ ਹੁੰਦੀ ਜਾਵੇ? ਇਹਨਾਂ ਮੁੱਦਿਆਂ ਉੱਤੇ ਬਹਿਸ ਜਾਰੀ ਹੈ।